ਫ਼ਾਜ਼ਿਲਕਾ, 18 ਜੂਨ 2024 : 21 ਜੂਨ ਨੂੰ ਨਗਰ ਨਿਗਮ ਅਬੋਹਰ ਦੇ ਟਾਊਨ ਹਾਲ ਵਿਖੇ ਸਰਕਾਰ ਆਪਕੇ ਦੁਆਰ ਕੈਂਪ ਦਾ ਆਯੋਜਨ ਹੋਵੇਗਾ| ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗੇਗਾ| ਇਹ ਜਾਣਕਾਰੀ ਐਸ ਡੀ ਐਮ ਅਬੋਹਰ ਪੰਕਜ ਬਾਂਸਲ ਨੇ ਦਿੱਤੀ | ਐਸ ਡੀ ਐਮ ਨੇ ਦੱਸਿਆ ਕਿ ਇਸ ਕੈੰਪ ਵਿਚ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵਿਸ਼ੇਸ ਤੌਰ ਤੇ ਪਹੁੰਚਣਗੇ| ਉਨ੍ਹਾਂ ਕਿਹਾ ਕਿ ਕੈੰਪ ਵਿਖ਼ੇ ਸੇਵਾ ਕੇਂਦਰ ਨਾਲ ਸੰਬਧਤ 10 ਸੇਵਾਵਾਂ ਅਤੇ ਨਗਰ ਨਿਗਮ ਨਾਲ ਸੰਬਧਤ ਸੇਵਾਵਾਂ ਮੁਹਈਆਂ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਨਾਲ ਸੰਬਧਤ ਰੇਸੀਡੈਂਸ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁੜਾਪਾ ਪੈਨਸ਼ਨ, ਜਨਮ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਦਾਖਲ ਕਰਵਾਉਣ ਸੰਬਧੀ, ਸ਼ਹਿਰੀ ਖੇਤਰ ਨਾਲ ਸੰਬੰਧਿਤ ਜਨਮ ਸਰਟੀਫਿਕੇਟ ਵਿੱਚ ਕੋਈ ਬਦਲਾਅ ਸਬੰਧੀ ਅਤੇ ਪੁਰਾਣੇ ਦਸਤਾਵੇਜਾਂ ਨੂੰ ਤਸਦੀਕ ਕਰਵਾਉਣ ਸਬੰਧੀ ਆਦਿ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ| ਉਨਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ 21 ਜੂਨ ਨੂੰ ਇਸ ਕੈਂਪ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ |