ਬਰਨਾਲਾ, 28 ਅਕਤੂਬਰ 2024 : ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਦੂਜੇ ਦਿਨ ਅੱਜ ਵੇਟ ਲਿਫਟਿੰਗ ਅੰਡਰ 17 ਤੇ ਅੰਡਰ 19 ਸਾਲ (ਲੜਕੇ) ਦੇ ਵੱਖ–ਭਾਰ ਵਰਗਾਂ ਵਿੱਚ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਅਰਜੁਨਾ ਅਵਾਰਡੀ ਵੇਟ ਲਿਫਟਰ ਤਾਰਾ ਸਿੰਘ ਅਤੇ ਓਲੰਪੀਅਨ ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅਰਜੁਨਾ ਅਵਾਰਡੀ ਤਾਰਾ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉੱਚ ਮੁਕਾਮ ‘ਤੇ ਪਹੁੰਚਣ ਲਈ ਸਖਤ ਮਿਹਨਤ ਕਰਨਾ ਬਹੁਤ ਜਰੂਰੀ ਹੈ। ਡੀਐਮ ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਖਿਡਾਰੀਆਂ ਦੀ ਖੇਡ ਭਾਵਨਾ ਦੀ ਪ੍ਰਸੰਸ਼ਾ ਕੀਤੀ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਓਮੇਸ਼ਵਰੀ ਸ਼ਰਮਾ ਨੇ ਕੀਤਾ ਸੀ। ਅੰਡਰ 17 ਦੇ 49 ਕਿਲੋਗਰਾਮ ਭਾਰ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੀਰ ਸਿੰਘ ਨੇ ਪਹਿਲਾ, ਸ਼ਹੀਦ ਭਗਤ ਸਿੰਘ ਨਗਰ ਦੇ ਯੁਵਰਾਜ ਸਿੰਘ ਨੇ ਦੂਸਰਾ ਤੇ ਫਾਜ਼ਿਲਕਾ ਦੇ ਭੁਪਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 55 ਕਿੱਲੋ ਭਾਰ ਵਰਗ ਵਿੱਚ ਜਸ਼ਨਦੀਪ ਸਿੰਘ ਪੀਆਈਐਸ ਬਰਨਾਲਾ ਨੇ ਪਹਿਲਾ, ਲੁਧਿਆਣਾ ਦੇ ਯੁਵਰਾਜ ਸਿੰਘ ਨੇ ਦੂਜਾ ਤੇ ਹੁਸ਼ਿਆਰਪੁਰ ਦੇ ਤੇਜਸ ਠੇਠਰ ਨੇ ਤੀਜਾ, -61 ਕਿੱਲੋ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁਨੀਲ ਸਿੰਘ ਨੇ ਪਹਿਲਾ, ਜਲੰਧਰ ਦੇ ਜਗਜੀਤ ਸਿੰਘ ਨੇ ਦੂਜਾ ਤੇ ਸੰਗਰੂਰ ਦੇ ਪਰਮਿੰਦਰ ਸਿੰਘ ਨੇ ਤੀਜਾ, -67 ਕਿੱਲੋ ਵਿੱਚ ਸ਼ਹੀਦ ਭਗਤ ਸਿੰਘ ਨਗਰ ਨੇ ਮੋਹਿਤ ਵਿਰਦੀ ਨੇ ਪਹਿਲਾ, ਪੀਆਈਐਸ ਬਰਨਾਲਾ ਦੇ ਅੰਸ਼ੁਲ ਸ਼ਰਮਾ ਨੇ ਦੂਜਾ ਤੇ ਜਲੰਧਰ ਪ੍ਰਭਗੁਰਸ਼ਰਨ ਸਿੰਘ ਭੱਟੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਇੰਟਰਨੈਸ਼ਨਲ ਵੇਟ ਲਿਫਟਰ ਹਰਦੀਪ ਸਿੰਘ, ਇੰਟਰਨੈਸ਼ਨਲ ਵੇਟ ਲਿਫਟਰ ਵਿੱਕੀ ਬੱਤਾ, ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ ਹੁਸ਼ਿਆਰਪੁਰ, ਮੀਨੂੰ ਡੋਗਰਾ ਜਲੰਧਰ, ਮਨਮੀਤ ਕੌਰ ਜਲੰਧਰ, ਜਸਵੀਰ ਕੌਰ ਦੁਰਾਹਾ, ਸੰਜੀਵ ਕੁਮਾਰ ਫਾਜ਼ਿਲਕਾ, ਹਰਪਾਲ ਸਿੰਘ ਹੁਸ਼ਿਆਰਪੁਰ, ਅਰਵਿੰਦਰ ਬਸਰਾ ਨਵਾਂ ਸ਼ਹਿਰ, ਕੋਚ ਗੁਰਵਿੰਦਰ ਕੌਰ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਅਮਨਦੀਪ ਕੌਰ, ਲਖਵਿੰਦਰ ਸਿੰਘ, ਹਰਪਾਲ ਸਿੰਘ, ਹਰਜੀਤ ਸਿੰਘ, ਦਲਜੀਤ ਕੌਰ, ਜਗਸੀਰ ਸਿੰਘ, ਬਲਜਿੰਦਰ ਕੌਰ, ਸਵਰਨਜੀਤ ਕੌਰ, ਜਸਪਿੰਦਰ ਕੌਰ, ਪਰਮਜੀਤ ਕੌਰ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।