ਫਾਜਿਲਕਾ, 8 ਜਨਵਰੀ 2025 : ਜਲਾਲਾਬਾਦ ਪੁਲਿਸ ਵੱਲੋਂ ਇਸਪੈਕਟਰ ਸਚਿਨ, ਮੁੱਖ ਅਫ਼ਸਰ ਥਾਣਾ ਸਿਟੀ ਜਲਾਲਾਬਾਦ, ਐਸ.ਆਈ ਅਮਰਜੀਤ ਕੌਰ ਮੁੱਖ ਅਫ਼ਸਰ ਥਾਣਾ ਸਦਰ ਜਲਾਲਾਬਾਦ ਅਤੇ ਇਸ: ਪਰਮਜੀਤ ਕੁਮਾਰ ਇੰਚਾਰਜ ਸੀਆਈਏ ਫਾਜ਼ਿਲਕਾ ਵੱਲੋਂ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਦੌਰਾਨ ਥਾਣਾ ਸਦਰ ਜਲਾਲਾਬਾਦ ਦੀ ਟੀਮ ਜਦ ਗਸਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਦੌਰਾਨ ਬੱਸ ਅੱਡਾ ਪਿੰਡ ਸੁਖੇਰਾ ਬੋਦਲਾ ਮੌਜੂਦ ਸੀ ਤਾਂ ਮੁਖ਼ਬਰ ਖਾਸ ਪਾਸੋਂ ਇਤਲਾਹ ਮਿਲੀ ਕਿ ਰਾਜੂ ਰਾਮ ਪੁੱਤਰ ਸੁੱਖ ਰਾਮ ਪੁੱਤਰ ਬਲਵੰਤਾ ਰਾਮ ਵਾਸੀ ਉਦਾਨੀਉ ਕੀ ਢਾਣੀ ਸਾਵਰੀਜ ਥਾਣਾ ਫਲੌਦੀ ਜ਼ਿਲ੍ਹਾ ਫਲੋਦੀ ਰਾਜਸਥਾਨ ਵਗੈਰਾ ਕੁੱਲ 10 ਵਿਅਕਤੀ ਜੋ ਕਿ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ ਅਤੇ ਟਰੱਕ ’ਤੇ ਬਾਹਰਲੇ ਰਾਜਾਂ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਪਿੰਡ ਲਮੋਚੜ ਕਲਾਂ ਲੰਘ ਕੇ ਪਿੰਡ ਮੌਜੇ ਵਾਲਾ ਨੂੰ ਜਾਂਦੀ ਨਹਿਰ ਦੇ ਨਾਲ ਜਾਂਦੀ ਲਿੰਕ ਸੜਕ ਪਰ ਖੜ੍ਹ ਕੇ ਨਸ਼ੀਲੀਆਂ ਗੋਲੀਆਂ ਦੇ ਡੱਬੇ ਵੰਡ ਰਹੇ ਹਨ ਅਤੇ ਬੋਲੈਰੋ ਗੱਡੀ ਜਿਸਦਾ ਡਰਾਈਵਰ ਵਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਹੀਦ ਉਧਮ ਸਿੰਘ ਨਗਰ ਜਲਾਲਾਬਾਦ ਸੀ, ਜਿਸ ਪਰ ਲੋਡ ਕਰ ਕੇ ਅੱਗੇ ਲੈ ਕੇ ਜਾਣੀਆਂ ਸੀ। 10 ਦੋਸ਼ੀਆਂ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਗਈ। ਮੁਖ਼ਬਰ ਖਾਸ ਦੀ ਦੱਸੀ ਗਈ ਜਗ੍ਹਾ ਪਰ ਪੁਲਿਸ ਪਾਰਟੀ ਵੱਲੋਂ ਪੁੱਜ ਕੇ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ Alprazolam Tablets ਤੇ Clobidol Tablets ਕੁੱਲ 2,10,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ 1 ਲੱਖ 70 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਮੌਕਾ ’ਤੇ ਉਕਤ ਟਰੱਕ, ਬੋਲੈਰੋ ਗੱਡੀ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਕੁੱਲ 10 ਦੋਸ਼ੀਆਨ ’ਚੋਂ 4 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਬਾਕੀ 6 ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਆਰੋਪੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਉਹਨਾਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰ ਕੇ ਬੈਕਵਾਰਡ ਅਤੇ ਫਾਰਵਰਡ ਲਿੰਕ ਸਬੰਧੀ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਮੁੱਢਲੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਦੀ ਖੇਪ ਰਾਜਸਥਾਨ ਤੋਂ ਲਿਆਂਦੀ ਗਈ ਹੈ ਅਤੇ ਪਹਿਲਾਂ ਵੀ ਇਹਨਾਂ ਵੱਲੋਂ ਪੰਜਾਬ ’ਚ ਉਹਨਾਂ ਵੱਲੋਂ ਨਸ਼ੀਲੀਆਂ ਗੋਲੀਆਂ ਸਪਲਾਈ ਕੀਤੀਆਂ ਗਈਆਂ ਹਨ। ਨਸ਼ੇ ਦੇ ਖਾਤਮੇ ਲਈ ਫਾਜ਼ਿਲਕਾ ਪੁਲਿਸ ਵੱਲੋਂ Zero Tolerance ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਫਾਜ਼ਿਲਕਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਲਈ ਹਮੇਸ਼ਾ ਵਚਨਬੱਧ ਹੈ।