- ਘਰਾਂ ਦੇ ਅੰਦਰ ਤੇ ਬਾਹਰ ਸਾਫ-ਸਫਾਈ ਵੱਲ ਬਹੁਤਾ ਧਿਆਨ ਦੇਣ ਦੀ ਲੋੜ
- ਡੇਂਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਵਿਅਕਤੀ ਦੇਵੇ ਆਪਣਾ ਸਹਿਯੋਗ -ਮਾਸ ਮੀਡੀਆ ਅਫਸਰ
ਫਰੀਦਕੋਟ, 23 ਅਗਸਤ 2024 : ਸਿਹਤ ਵਿਭਾਗ ਵੱਲੋਂ ਬਦਲਦੇ ਮੌਸਮ ਤਹਿਤ ਲੋਕਾਂ ਨੂੰ ਵੈਕਟਰ ਬੋਰਨ ਬੀਮਾਰੀਆਂ ਤੋ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਸਿਵਲ ਸਰਜਨ ਫਰੀਦਕੋਟ ਡਾ ਮਨਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਮਲੇਰੀਆ ਵਿੰਗ ਦੀਆਂ ਟੀਮਾਂ ਅਤੇ ਮਾਸ ਮੀਡੀਆ ਵਿੰਗ ਵਲੋਂ ਹਾਈ ਰਿਸਕ ਅਬਾਦੀ ਵਿਚ ਰਹਿੰਦੇ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਦੇ ਡੰਗ ਤੋਂ ਬੱਚਣ ਅਤੇ ਵਾਟਰ ਬੋਰਨ ਬੀਮਾਰੀਆਂ ਤੋ ਬਚਾਅ ਲਈ ਪੂਰੀ ਤਰਾਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਪਰੇ ਕਰਵਾ ਕੇ ਬੀਮਾਰੀਆਂ ਤੋ ਬਚਾਇਆ ਜਾ ਰਿਹਾ ਹੈ।ਵਿਭਾਗ ਵੱਲੋਂ ਸਥਾਨਕ ਸੰਜੇ ਨਗਰ, ਜੋਤ ਰਾਮ ਕਾਲੋਨੀ, ਸੁੰਦਰ ਨਗਰ, ਬਾਜੀਗਰ ਬਸਤੀ ਅਤੇ ਬਕਾਵੀ ਬਸਤੀ ਵਿਖੇ ਸਪਰੇ ਕਾਰਵਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਬਦਲਦੇ ਮੌਸਮ ਤਹਿਤ ਮੱਖੀਆਂ ਅਤੇ ਮੱਛਰਾਂ ਤੋ ਹੋਣ ਵਾਲੀਆਂ ਬੀਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਦੇ ਲਈ ਸਿਹਤ ਵਿਭਾਗ ਦੀ ਟੀਮ ਸਾਫ-ਸਫਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰ ਰਹੀ ਹੈ ਤੇ ਵਾਟਰ ਬੋਰਨ ਬੀਮਾਰੀਆਂ ਜਿਵੇ ਕੋਲਰਾ,ਹੈਪੀਟੀਟਸ ਏ ਤੇ ਈ ਤੋ ਬਚਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵੇਕਟਰ ਬੋਰਨ ਬੀਮਾਰੀਆਂ ਤੋ ਬਚਾ ਲਏ ਸਪਰੇ ਕਾਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਐਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਜਦਕਿ ਮਲੇਰੀਏ ਦਾ ਮੱਛਰ ਮਾਦਾ ਐਨਾਫਲੀਜ਼ ਰਾਹੀ ਫੈਲਦਾ ਹੈ।ਉਨ੍ਹਾਂ ਦੱਸਿਆ ਡੇਂਗੂ ਮੱਛਰ ਦੇ ਕੱਟਣ ਨਾਲ ਜਦੋਂ ਵਿਅਕਤੀ ਦੇ ਪਲੇਟਲੈਟ ਘੱਟਦੇ ਹਨ ਤਾਂ ਉਹ ਤੁਰੰਤ ਨੇੜ੍ਹੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣ।ਉਨਾਂ ਕਿਹਾ ਕਿ ਡੇਂਗੂ ਦਾ ਬੁਖਾਰ ਹੋਣ ਤੇ ਸਿਰਫ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਕਰਵਾਇਆ ਜਾਵੇ ਅਤੇ ਤਰਲ ਪਦਾਰਥ ਵੱਧ ਤੋਂ ਵੱਧ ਲਏ ਜਾਣ। ਇਸ ਮੌਕੇ ਬੋਲਦਿਆਂ ਧਮਿੰਦਰ ਸਿੰਘ, ਸੁਰੇਸ਼ ਕੁਮਾਰ ਅਤੇ ਮਨਦੀਪ ਸਿੰਘ ਸਿਹਤ ਸੁਪਰਵਿਸਰ ਨੇ ਕਿਹਾ ਕਿ ਜੇਕਰ ਵਿਅਕਤੀ ਦੇ ਸਰੀਰ ਤੇ ਲਾਲ ਧੱਬੇ ਨਜ਼ਰ ਆਉਣ ਤਾਂ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਪਹੁੰਚ ਕੀਤੀ ਜਾਵੇ। ਇਸ ਮੌਕੇ ਉਨਾਂ ਦੱਸਿਆ ਕਿ ਮੱਛਰ ਸਾਫ਼ ਤੇ ਖੜ੍ਹੇ ਪਾਣੀ ਵਿਚ ਪਲਦਾ ਹੈ ਅਤੇ ਹਵਾ ਲਈ ਲਗਾਏ ਕੂਲਰਾਂ ਦਾ ਪਾਣੀ ਵੀ ਹਰ ਹਫਤੇ ਬਦਲਣਾ ਚਾਹੀਦਾ ਹੈ, ਕਿਉਂਕਿ ਮਲੇਰੀਏ ਤੇ ਡੇਂਗੂ ਦਾ ਮੱਛਰ ਖੜੇ ਪਾਣੀ ਤੋਂ ਪੈਦਾ ਹੋ ਜਾਂਦਾ ਹੈ।ਉਨਾਂ ਦੱਸਿਆ ਕਿ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਕੂਲਰਾਂ ਅਤੇ ਆਲੇ ਦੁਆਲੇ ਖੜੇ ਪਾਣੀ ਦੀ ਸਫਾਈ ਕਰੋ ਤਾਂ ਜੋ ਮੱਛਰ ਪੈਦਾ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਜਿਆਦਾ ਦਿਨਾਂ ਤੱਕ ਖੁੱਲੀ ਹਵਾ ਵਿਚ ਖੜ੍ਹੇ ਪਾਣੀ ਉਪਰ ਅਜਿਹਾ ਮੱਛਰ ਪੈਦਾ ਹੋਣ ਲੱਗਦਾ ਹੈ, ਜੋ ਮਨੁੱਖੀ ਸਰੀਰ ਲਈ ਕਈ ਘਾਤਕ ਬਿਮਾਰੀਆਂ ਦਾ ਕਾਰਣ ਬਣ ਗੁਜਰਦਾ ਹੈ ਅਤੇ ਇਨ੍ਹਾਂ ਮੱਛਰਾਂ ਦੇ ਵਾਰ ਹੇਠ ਆਏ ਮਨੁੱਖ ਨੂੰ ਮਲੇਰੀਆ ਤੇ ਡੇਂਗੂ ਜਿਹੀਆਂ ਬਿਮਾਰੀਆਂ ਆਣ ਘੇਰਦੀਆਂ ਹਨ, ਜਿਸ ਕਰਕੇ ਮਨੁੱਖ ਕਈ ਦਿਨਾਂ ਤੱਕ ਬਿਮਾਰੀ ਨਾਲ ਲਿਪਤ ਹੋਣ ਕਰਕੇ ਉੱਠਣ ਦੇ ਯੋਗ ਨਹੀਂ ਹੋ ਪਾਉਂਦਾ। ਮਲੇਰੀਏ ਤੇ ਡੇਂਗੂ ਦੀ ਬਿਮਾਰੀ ਨਾਲ ਲਿਪਤ ਹੋਣ ਵਾਲੇ ਮਰੀਜ਼ ਦੀ ਪਹਿਚਾਣ ਦੱਸਦਿਆਂ ਉਨਾਂ ਦੱਸਿਆ ਕਿ ਠੰਡ ਲੱਗਣੀ, ਕਾਂਬਾ ਚੜਣਾ, ਪੇਟ ਵਿਚ ਦਰਦ, ਭੁੱਖ ਘੱਟ ਲੱਗਣੀ ਜਾਂ ਨਾ ਲੱਗਣੀ, ਸਿਰ ਵਿਚ ਦਰਦ ਰਹਿਣਾ ਅਤੇ ਬੁਖਾਰ ਰਹਿਣਾ ਜੋ ਪਸੀਨਾ ਆਉਣ ਤੇ ਉਤਰ ਜਾਣਾ ਅਹਿਮ ਕਾਰਣ ਹਨ ਅਤੇ ਅਜਿਹਾ ਮਹਿਸੂਸ ਹੋਣ ਤੇ ਮਰੀਜ਼ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਮਹਿਫੂਜ਼ ਰਹਿ ਸਕਣ। ਉਨ੍ਹਾਂ ਕਿਹਾ ਕਿ ਮੱਛਰ ਦੀ ਮਾਰ ਹੇਠ ਆਇਆ ਮਨੁੱਖ ਬਿਮਾਰੀ ਨਾਲ ਇਸ ਤਰਾਂ ਜਕੜਿਆ ਜਾਂਦਾ ਹੈ ਕਿ ਕਈ ਵਾਰ ਉਸ ਨੂੰ ਖੰਘ ਕਰਨ ਤੇ ਮੂੰਹ ਵਿਚ ਖੂਨ ਆਉਣ ਲੱਗਦਾ ਹੈ, ਜਿਸ ਤੋਂ ਮਨੁੱਖ ਨੂੰ ਘਬਰਾਉਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰਨਾ ਪੈਂਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਇਲਾਜ ਕੀਤਾ ਜਾ ਸਕੇ। ਇਸ ਮੌਕੇ ਮਲੇਰੀਆ ਵਿੰਗ ਵਿੱਚ ਕੰਮ ਕਰਦੇ ਸਮੂਹ ਸਿਹਤ ਵਰਕਰ ਅਤੇ ਬਰੀਡਿੰਗ ਚੈਕਰ ਹਾਜ਼ਰ ਸਨ।