ਸਰਕਾਰ ਕੌਮੀ ਮੁੱਦਿਆਂ ਤੇ ਇਨਸਾਫ ਦੇ ਲਈ ਤਿਆਰ ਨਹੀਂ -ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਗੁਰਚਰਨ ਸਿੰਘ

  • ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਚ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਵੱਡੀ ਰਣਨੀਤੀ 

ਸ੍ਰੀ ਫਤਿਹਗੜ੍ਹ ਸਾਹਿਬ, 03 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੌਮੀ ਇਨਸਾਫ ਮੋਰਚੇ ਤੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਹੋਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕੌਮੀ ਇਨਸਾਫ ਮੋਰਚੇ ਦੇ ਆਗੂ ਡਾ ਦਰਸ਼ਨ ਪਾਲ ਸਿੰਘ, ਸ਼ੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਤੇ ਮੁੱਖ ਬੁਲਾਰੇ ਗੁਰਦੀਪ ਸਿੰਘ ਬਠਿੰਡਾ ਸਮੇਤ ਵੱਖ-ਵੱਖ ਸਿਆਸੀ ਅਤੇ ਗੈਰ ਸਿਆਸੀ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਤੋਂ ਬਾਪੂ ਸੂਰਤ ਸਿੰਘ ਦੀਆਂ ਅਸਤੀਆਂ ਭਾਰਤ ਵਿਚ ਲਿਆਂਦੀਆਂ ਜਾਣਗੀਆਂ ਅਤੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਅਸਤੀਆਂ ਨੂੰ ਲੈ ਕੇ ਅੰਤਿਮ ਯਾਤਰਾ ਦੇ ਰੂਪ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕਾਂ ਨੂੰ ਬੰਦੀ ਸਿੰਘਾ ਪ੍ਰਤੀ ਜਾਗਰੂਤ ਕੀਤਾ ਜਾਵੇਗਾ ਅਤੇ ਬਾਪੂ ਸੂਰ ਸਿੰਘ ਕੋਲ ਬੈਠ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਦਾਅਵਾ ਕੀਤਾ ਸੀ ਉਸ ਦ ਵੀਡੀਓ ਲੋਕਾਂ ਨੂੰ ਦਿਖਾਈ ਜਾਵੇਗੀ । ਉਹਨਾਂ ਕਿਹਾ ਕਿ 16 ਫਰਵਰੀ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਇੱਕ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਜਾਵੇਗੀ ਤੇ ਅਗਲੀ ਰੂਪਰੇਖਾ ਵਿੱਡੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕੌਮ ਦੇ ਮੁੱਦੇ ਸਰਕਾਰਾਂ ਉਹਨਾਂ ਦੇ ਇਨਸਾਫ ਦੇਣ ਲਈ ਤਿਆਰ ਨਹੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਜਾਂ ਬੇਅਦਬੀ ਕਰਨ ਵਾਲੇ ਤੇ ਖਿਲਾਫ ਸਖਤ ਕਾਨੂੰਨ ਬਨਾਉਣ ਦੀ ਮੰਗ ਹੈ।  ਉਹਨਾਂ ਕਿਹਾ ਕਿ ਸਰਕਾਰ ਤੇ ਦਬਾਅ ਪਾਉਣ ਲਈ ਵੱਡੀ ਰਣਨੀਤੀ ਤਿਆਰ ਕੀਤੀ ਜਾਵੇ ਕਿਉਂਕਿ ਜਿੱਥੇ ਮੁੱਦਿਆਂ ਦੀ ਗੱਲ ਹੈ ਉੱਥੇ ਮਨੁੱਖੀ ਅਧਿਕਾਰਾਂ ਦਾ ਮਸਲਾ ਕਿਉਂਕਿ ਜਿਹੜੀਆਂ ਸਜ਼ਾਵਾਂ ਕੋਰਟ ਵੱਲੋਂ ਬੰਦੀ ਸਿੰਘਾਂ ਨੂੰ ਦਿੱਤੀ ਗਈ ਉਸ ਤੋਂ ਵੱਧ ਉਹ ਸਜਾਵਾਂ ਭੁਗਤ ਚੁੱਕੇ ਹਨ।  ਇਸ ਮੌਕੇ ਬਲਵੀਰ ਸਿੰਘ ਬੈਰੋਪੁਰ, ਗੁਰਦੀਪ ਸਿੰਘ ਬਠਿੰਡਾ, ਇਮਾਨ ਸਿੰਘ ਮਾਨ, ਬਾਬਾ ਸੁਖਦੇਵ ਸਿੰਘ, ਹਰਬੰਸ ਸਿੰਘ, ਜਤਿੰਦਰ ਸਿੰਘ ਈਸੜੂ, ਰਸ਼ਪਾਲ ਸਿੰਘ ਚੰਡੀਗੜ੍ਹ, ਬਲਵੀਰ ਸਿੰਘ,ਬਲਵਿੰਦਰ ਸਿੰਘ ਫਿਰੋਜ਼ਪੁਰ, ਬਲਜੀਤ ਸਿੰਘ ਭਾਊ, ਬਲਵਿੰਦਰ ਸਿੰਘ ਕਾਲਾ ਆਦ ਮੌਜੂਦ ਸਨ ।