ਗਿੱਦੜਬਾਹਾ ਪੁਲਿਸ ਚੋਰੀ ਦੇ ਮੋਟਰਸਾਇਕਲਾ ਸਮੇਤ ਕੀਤੇ ਕਾਬੂ

ਸ੍ਰੀ ਮੁਕਤਸਰ ਸਾਹਿਬ, 07 ਜਨਵਰੀ 2025 : ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐੱਸ. ਐੱਸ.ਐੱਸ.ਪੀ. ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸ੍ਰੀ ਅਵਤਾਰ ਸਿੰਘ ਡੀ.ਐਸ.ਪੀ ਗਿੱਦੜਬਾਹਾ ਦੀ ਅਗਵਾਈ ਹੇਠ ਸਬ-ਇੰਸਪੈਕਟਰ ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਥਾਣਾ ਗਿੱਦੜਬਾਹਾ ਦੀ ਪੁਲਿਸ ਨੂੰ ਉਦੋ ਭਾਰੀ ਸਫਲਤਾ ਹਾਸਲ ਹੋਈ ਜਦ ਬੀਤੇ ਦਿਨ ਦੌਰਾਨੇ ਗਸ਼ਤ ਸ:ਥ:ਜੰਗ ਸਿੰਘ ਪਾਸ ਮੁੱਖਬਰੀ ਹੋਈ ਵਕੀਲ ਸਿੰਘ ਪੁੱਤਰ ਸੁਰਜੀਤ ਸਿੰਘ ਪੁਤਰ ਨੂਰਾ ਰਾਮ ਵਾਸੀ ਬਾਜੀਗਰ ਬਸਤੀ ਕੋਟਭਾਈ ਅਤੇ ਜਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਪੁੱਤਰ ਕੁਲਦੀਪ ਸਿੰਘ ਮਾਣਕ ਵਾਸੀ ਇੰਦਰਾ ਨਗਰੀ ਗਲੀ ਨੰ: 07 ਅਬੋਹਰ ਮੋਟਰਸਾਇਕਲ ਚੋਰੀ ਕਰਕੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਚੋਰੀ ਸ਼ੁਦਾ ਮੋਟਰਸਾਇਕਲ ਲੈ ਕੇ ਉਸਨੂੰ ਵੇਚਣ ਦੀ ਤਾਕ ਵਿੱਚ ਘੁੰਮ ਰਹੇ ਹਨ। ਜੇਕਰ ਢੁੱਕਵੀਂ ਜਗਾ ਪਰ ਨਾਕਾਬੰਦੀ ਕੀਤੀ ਜਾਵੇ ਤਾ ਉਹ ਚੋਰੀ ਦੇ ਮੋਟਰਸਾਇਕਲਾ ਸਮੇਤ ਕਾਬੂ ਕੀਤੇ ਜਾ ਸਕਦੇ ਹਨ। ਇਤਲਾਹ ਮੋਹਤਬਰ ਅਤੇ ਭਰੋਸੇਯੋਗ ਹੋਣ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤਾਨ ਦੋਸ਼ੀਆਨ ਪਾਸੋ ਇੱਕ ਮੋਟਰ ਸਾਈਕਲ ਮਾਰਕਾ ਸੀ.ਟੀ.100 ਰੰਗ ਕਾਲਾ ਬਜਾਜ ਬਿਨਾ ਨੰਬਰੀ ਅਤੇ ਇੱਕ ਮੋਟਰ ਸਾਈਕਲ ਮਾਰਕਾ ਹੀਰੋ ਸਪਲੈਡਰ ਪਰੋ ਰੰਗ ਕਾਲਾ ਨੰਬਰੀ PB-30-Q-4871 ਬਰਾਮਦ ਕੀਤੇ ਗਏ ਅਤੇ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 02 ਦਿਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਅਤੇ ਦੌਰਾਨੇ ਪੁੱਛ- ਗਿੱਛ ਉਕਤਾਨ ਦੋਸ਼ੀਆਨ ਪਾਸੋ ਇੱਕ ਮੋਟਰ ਸਾਈਕਲ ਸੀ.ਡੀ.ਡੀਲੈਕਸ ਬਿਨਾ ਨੰਬਰੀ ਅਤੇ ਦੋ ਮੋਟਰ ਸਾਈਕਲ ਸਪਲੈਡਰ ਬਿਨਾ ਨੰਬਰੀ ਬਰਾਮਦ ਕੀਤੇ ਗਏ ਹਨ। ਇਸ ਤੋ ਇਲਾਵਾ ਦੋਸ਼ੀਆਨ ਪਾਸੋ ਹੋਰ ਪੁੱਛ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।  

ਮੁਕੱਦਮਾ ਦਾ ਵੇਰਵਾ

  • 1.ਮੁਕੱਦਮਾ ਨੰਬਰ 02 ਮਿਤੀ 05.01.2025 ਅ/ਧ 303(2),317(2) ਬੀ ਐਨ ਐਸ ਥਾਣਾ ਗਿੱਦੜਬਾਹਾ, ਵਾਧਾ ਜੁਰਮ ਰਪਟ ਨੰਬਰ 35 ਮਿਤੀ 05.01.2024 ਅ/ਧ 317(2) BNS 
  • ਦੋਸ਼ੀ:-1. ਵਕੀਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੋਟਭਾਈ (ਪਹਿਲਾ 02 ਮੁਕੱਦਮੇ ਦਰਜ ਹਨ)
  • 1.ਮੁਕੱਦਮਾ ਨੰਬਰ 205 ਮਿਤੀ 24.12.2022 ਅ/ਧ 174-ਏ ਥਾਣਾ ਕੋਟਭਾਈ
  • 2.ਮੁਕੱਦਮਾ ਨੰਬਰ 40 ਮਿਤੀ 28.04.2018 ਅ/ਧ 356,34,323,506,148,149 ਹਿੰ.ਦੰ. ਥਾਣਾ ਕੋਟਭਾਈ 
  • 2.ਜਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਇੰਦਰਾ ਨਗਰੀ ਗਲੀ ਨੰਬਰ 7 ਅਬੋਹਰ (ਹੋਰ ਕੋਈ ਮੁਕੱਦਮਾ ਦਰਜ ਨਹੀ ਹੈ)
  • ਨਾਮਜਦ ਦੋਸ਼ੀ:-ਬੇਅੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਟਭਾਈ
  •  

ਬਰਾਮਦਗੀ 

  • 1.  ਇੱਕ ਮੋਟਰ ਸਾਈਕਲ ਮਾਰਕਾ ਸੀ.ਟੀ.100 ਰੰਗ ਕਾਲਾ ਬਜਾਜ ਬਿਨਾ ਨੰਬਰੀ 
  • 2. ਇੱਕ ਮੋਟਰ ਸਾਈਕਲ ਮਾਰਕਾ ਹੀਰੋ ਸਪਲੈਡਰ ਪਰੋ ਰੰਗ ਕਾਲਾ ਨੰਬਰੀ PB-30-Q-4871
  • 3. ਇੱਕ ਮੋਟਰ ਸਾਈਕਲ ਸੀ.ਡੀ.ਡੀਲੈਕਸ ਬਿਨਾ ਨੰਬਰੀ 
  • 4. ਇੱਕ ਮੋਟਰ ਸਾਈਕਲ ਸਪਲੈਡਰ ਬਿਨਾ ਨੰਬਰੀ
  • 5. ਇੱਕ ਮੋਟਰ ਸਾਈਕਲ ਸਪਲੈਡਰ ਬਿਨਾ ਨੰਬਰੀ
  • ਕੁੱਲ ਬਰਾਮਦ ਮੋਟਰ ਸਾਈਕਲ=05