ਲੁਧਿਆਣਾ, 24 ਸਤੰਬਰ 2024 : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸ਼ਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ ,ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ, ਐਥਲੈਟਿਕਸ, ਹਾਕੀ, ਹੈਂਡਬਾਲ, ਫੁੱਟਬਾਲ, ਖੋ-ਖੋ, ਕਬੱਡੀ ਅਤੇ ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਅੱਜ ਦਿਲ ਖਿੱਚਵੇਂ ਮੁਕਾਬਲੇ ਦੇਖਣ ਨੂੰ ਮਿਲੇ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਖੋ-ਖੋ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਹੋਏ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ - ਸ ਸ ਸ ਸ ਸਹਿਬਾਜਪੁਰਾ ਦੀ ਟੀਮ ਨੇ ਪਹਿਲਾ, ਸ ਸ ਸ ਸ ਸਿੱਧਵਾਂ ਖੁਰਦ ਦੀ ਟੀਮ ਨੇ ਦੂਜਾ ਅਤੇ ਸ ਐ ਸ ਭੁਮਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ21 ਲੜਕੀਆਂ ਦੇ ਮੁਕਾਬਲਿਆਂ ਵਿੱਚ ਗਾਲਿਬ ਕਲਾਂ ਦੀ ਟੀਮ ਨੇ ਪਹਿਲਾ, ਸਰਕਾਰੀ ਕਾਲਜ ਲੜਕੀਆਂ ਦੀ ਟੀਮ ਨੇ ਦੂਜਾ ਅਤੇ ਜੀ.ਐਮ.ਟੀ. ਇੰਟਰਨੈਸਨਲ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-17 ਵਿੱਚ - 200 ਮੀਟਰ ਵਿੱਚ ਅਕਾਲਰੂਪ ਕੌਰ (ਦੋਰਾਹਾ) ਨੇ ਪਹਿਲਾ, ਗੁਰਲੀਨ ਕੌਰ (ਰਾਏਕੋਟ) ਨੇ ਦੂਜਾ , ਅਮਾਨਤ ਸਿੱਧੂ (ਐਮ ਸੀ ਐਲ) ਅਤੇ ਲਖਵੀਰ ਕੌਰ ਨੇ ਤੀਜਾ ਸਥਾਨ; 800 ਮੀਟਰ ਸਿਮਰਨ ਕੌਰ (ਦੋਰਾਹਾ) ਨੇ ਪਹਿਲਾ, ਚਾਂਦਨੀ ਕੁਮਾਰੀ (ਮਾਛੀਵਾੜਾ) ਨੇ ਦੂਜਾ, ਅਰਚਨਾ ਕੁਮਾਰੀ (ਮਾਛੀਵਾੜਾ) ਅਤੇ ਕਾਲੀ (ਰਾਏਕੋਟ) ਨੇ ਤੀਜਾ ਸਥਾਨ; ਤੀਹਰੀ ਛਾਲ ਵਿੱਚ ਫ਼ਖੁਸਪ੍ਰੀਤ ਕੌਰ (ਰਾਏਕੋਟ) ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ- 21 ਲੜਕੀਆਂ ਦੇ 800 ਮੀਟਰ ਵਿੱਚ ਵੀਰਪਾਲ ਕੌਰ ਨੇ ਪਹਿਲਾ, ਸੁਖਵੀਰ ਕੌਰ ਨੇ ਦੂਜਾ, ਕਿਰਨਦੀਪ ਕੌਰ ਅਤੇ ਖੁਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਗਰੁੱਪ ਦੇ 200 ਮੀਟਰ ਈਵੈਂਟ ਵਿੱਚ ਕਾਜਲ (ਖੰਨਾ) ਨੇ ਪਹਿਲਾ, ਸੰਦੀਪ ਕੌਰ (ਰਾਏਕੋਟ) ਨੇ ਦੂਜਾ, ਨੰਦਨੀ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ; 800 ਮੀਟਰ ਵਿੱਚ ਆਸ਼ਾ (ਖੰਨਾ) ਨੇ ਪਹਿਲਾ, ਸੰਦੀਪ ਕੌਰ (ਰਾਏਕੋਟ) ਨੇ ਦੂਜਾ, ਪੂਜਾ ਰਾਣੀ (ਖੰਨਾ) ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 31-40 ਗਰੁੱਪ ਦੇ 200 ਮੀਟਰ ਵਿੱਚ ਰਮਨਦੀਪ ਕੌਰ ਨੇ ਪਹਿਲਾ, ਹਰਜਿੰਦਰ ਕੌਰ ਨੇ ਦੂਜਾ ਅਤੇ ਕੁਲਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਲੜਕੀਆਂ ਦੇ ਮਲਟੀਪਰਪਜ ਹਾਲ ਵਿਖੇ ਅੰ14 ਦੇ ਹੋਏ ਮੁਕਾਬਲਿਆਂ ਵਿੱਚ ਸਸਸਸ ਗਿੱਦੜਵਿੰਡੀ ਦੀ ਟੀਮ ਨੇ ਪਹਿਲਾ, ਯੂ਼ ਐਸ ਪੀ ਸੀ ਜੈਨ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਅਤੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਦੇ ਮੁਕਾਬਲਿਆਂ ਵਿੱਚ ਸ ਸ ਸ ਸ ਗਿੱਦੜਵਿੰਡੀ ਦੀ ਟੀਮ ਨੇ ਪਹਿਲਾ, ਸਪਰਿੰਗ ਡੇਲ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਅਤੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੀ ਟੀਮ ਨੇ ਤੀਜਾ ਸਥਾਨ; ਅੰ21 ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੀ ਟੀਮ ਨੇ ਪਹਿਲਾ, ਗਿੱਦੜਵਿੰੰਡੀ ਦੀ ਟੀਮ ਨੇ ਦੂਜਾ ਅਤੇ ਡੀ ਪੀ ਐਸ ਖੰਨਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਲੜਕੀਆਂ ਦੇ ਪੀ.ਏ.ਯੂ. ਵਿਖੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਅੰ14 ਗਰੁਪ ਵਿੱਚ ਪੀ ਏ ਯ{ ਕਲੱਬ ਦੀ ਟੀਮ ਨੇ ਪਹਿਲਾ, ਬੀ ਵੀ ਐਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਦੂਜਾ ਅਤੇ ਸ ਕੰ ਸ ਸ ਕਟਾਣੀ ਕਲਾਂ ਨੇ ਤੀਜਾ ਸਥਾਨ; ਅੰ17 ਗਰੁੱਪ ਵਿੱਚ ਪੀ ਏ ਯੂ ਕਲੱਬ ਨੇ ਪਹਿਲਾ, ਜੀ ਏ ਡੀ ਅਕੈਡਮੀ ਨੇ ਦੂਜਾ ਅਤੇ ਡੀ ਏ ਵੀ ਸਕੂਲ ਪੱਖੋਵਾਲ ਦੀ ਟੀਮ ਨੇ ਤੀਜਾ ਸਥਾਨ; ਅੰ 21 ਵਿੱਚ ਪੀ ਏ ਯੂ ਕਲੱਬ ਨੇ ਪਹਿਲਾ, ਪੀ ਏ ਯੂ ਕੈਂਪਸ ਦੀ ਟੀਮ ਨੇ ਦੂਜਾ ਅਤੇ ਅੰਮ੍ਰਿਤ ਇੰਡੋ ਕਨੇਡੀਅਨ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰ21 ਲੜਕੀਆਂ ਦੇ ਪੀ ਏ ਯੂ ਵਿਖੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਸੁਧਾਰ ਏ ਦੀ ਟੀਮ ਨੇ ਪਹਿਲਾ, ਮਾਛੀਵਾੜਾ ਏ ਟੀਮ ਨੇ ਦੂਜਾ ਸਥਾਨ ਅਤੇ ਡੇਹਲੋਂ ਏ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।