ਸ੍ਰੀ ਮੁਕਤਸਰ ਸਾਹਿਬ, 23 ਜੁਲਾਈ 2024 : ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜੋ ਯੁਵਕ ਅਗਨੀਵੀਰ ਫੌਜ਼ ਦੀ ਅਪ੍ਰੈਲ 2024 ਮਹੀਨੇ ਵਿੱਚ ਹੋਈ ਲਿਖਤੀ ਪ੍ਰੀਖਿਆ ਵਿੱਚੋ ਪਾਸ ਹੋ ਗਏ ਹਨ ।ਉਨ੍ਹਾਂ ਯੁਵਕਾਂ ਦਾ ਫਿਜ਼ੀਕਲ ਟੈਸਟ 01 ਅਕਤੂਬਰ 2024 ਤੋਂ 08 ਅਕਤੂਬਰ 2024 ਤੱਕ ਹੋਣਾ ਹੈ । ਫਿਰੋਜ਼ਪੁਰ, ਫਾਜਿਲਕਾ, ਮੁਕਤਸਰ ਅਤੇ ਫਰੀਦਕੋਟ ਜਿਲ੍ਹਿਆਂ ਦੇ ਯੁਵਕਾਂ ਲਈ ਫਿ਼ਜੀਕਲ ਟੈਸਟ ਦੀ ਟ੍ਰੇਨਿੰਗ 01 ਜੁਲਾਈ 2024 ਤੋ ਸ਼ੁਰੂ ਹੋ ਚੁੱਕੀ ਹੈ । ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜਿਲਕਾ ਅਤੇ ਫਰੀਦਕੋਟ ਜਿਲ੍ਹਿਆਂ ਦੇ ਸਾਰੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲਿਖਤੀ ਪੇਪਰ ਵਿੱਚੋਂ ਪਾਸ ਹੋ ਚੁੱਕੇ ਯੁਵਕ ਫਿ਼ਜੀਕਲ ਦੀ ਤਿਆਰੀ ਲਈ ਸਵੇਰੇ 08.00 ਵਜ੍ਹੇ ਤੋਂ 11.30 ਵਜ੍ਹੇ ਤੱਕ ( ਸੋਮਵਾਰ ਤੋਂ ਸ਼ੁੱਕਰਵਾਰ ਤੱਕ ) ਸੀ-ਪਾਈਟ ਕੈਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ । ਸਾਰੇ ਹੀ ਯੁਵਕਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵਾਰ ਅਗਨੀਵੀਰ ਦੀ ਭਰਤੀ ਫਿਰੋਜ਼ਪੁਰ ਵਿਖੇ ਨਹੀਂ ਹੋ ਰਹੀ । ਇਹ ਭਰਤੀ ਇਸ ਵਾਰ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਹੋ ਰਹੀ ਹੈ । ਕੈਂਪ ਵਿੱਚ ਆਉਣ ਸਮੇਂ ਆਨ ਲਾਈਨ ਰਿਜਸਟਰੇਸ਼ਨ ਦੀ ਇੱਕ ਕਾਪੀ, ਰਿਜਲਟ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ , ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ , ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ , ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਪਹੁੰਚ ਕੇ ਯੁਵਕ ਲਾਭ ਉਠਾ ਸਕਦੇ ਹਨ। ਯੁਵਕ ਦੀ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਣੀ ਚਾਹੀਦੀ ਹੈ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ । ਵਧੇਰੇ ਜਾਣਕਾਰੀ ਲਈ ਯੁਵਕ ਮੋਬਾਇਲ ਨੰ. 88728-02046 ਅਤੇ 78891-75575 ਤੇ ਸੰਪਰਕ ਕਰ ਸਕਦਾ ਹੈ।