ਫਾਜਿਲਕਾ, 23 ਜੂਨ 2024 : ਡਾ. ਪ੍ਰਗਿਆ ਜੈਨ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬੀ.ਐਸ.ਐਫ ਨਾਲ ਮਿਲਕੇ ਚਲਾਏ ਸਾਂਝੇ ਸਰਚ ਅਭਿਆਨ ਤਹਿਤ 520 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਅੱਜ ਮਿਤੀ 22—06—2024 ਨੂੰ ਕੰਪਨੀ ਕਮਾਂਡਰ ਬੀ.ਐਸ.ਐਫ 52 ਬਟਾਲੀਅਨ ਬੀ.ਓ.ਪੀ ਜੋਧਾਵਾਲਾ ਵੱਲੋਂ ਲੋਕਲ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਬੀ.ਐਸ.ਐਫ ਯੂਨਿਟ *ਜੀ* ਦੇ ਡਿਊਟੀ ਤੇ ਤਾਇਨਾਤ ਜਵਾਨ ਵੱਲੋਂ ਪਿੰਡ ਗਹਿਲੇਵਾਲਾ (ਮਾਂਘ ਸਿੰਘ ਵਾਲੀ ਢਾਣੀ) ਦੇ ਨਾਲ ਲੱਗਦੇ ਖੇਤਾਂ ਵਿੱਚ ਇੱਕ ਪੈਕੇਟ ਹੈਰੋਇਨ ਅਤੇ ਇੱਕ ਡਰੋਨ ਹੋਣ ਦਾ ਖਦਸ਼ਾ ਜਾਹਿਰ ਕੀਤਾ ਗਿਆ ਹੈ। ਜਿਸਤੇ ਸ੍ਰੀ ਅੱਛਰੂ ਰਾਮ ਉਪ ਕਪਤਾਨ ਪੁਲਿਸ ਜਲਾਲਾਬਾਦ ਅਤੇ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਬੀ.ਐਸ.ਐਫ ਦੇ ਜਵਾਨਾਂ ਨਾਲ ਮਿਲਕੇ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡ ਗਹਿਲੇ ਵਾਲਾ ਅਤੇ ਮਾਂਘ ਸਿੰਘ ਵਾਲੀ ਭੈਣੀ ਵਿਖੇ ਸਰਚ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਖੇਤ ਵਿੱਚੋਂ ਇੱਕ ਡਰੋਨ (DJI Mavic Classic-3) ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਪਾਰਟੀ ਵੱਲੋਂ ਬਰਾਮਦ ਹੋਏ ਪੈਕਟ ਅਤੇ ਡਰੋਨ ਨੂੰ ਆਪਣੇ ਕਬਜੇ ਵਿੱਚ ਲੈ ਕੇ ਵਜਨ ਕੀਤਾ, ਜੋ 520 ਗਰਾਮ ਹੋਈ। ਬਰਾਮਦ ਹੋਈ ਹੈਰੋਇਨ ਬਲਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜੋਧਾ ਭੈਣੀ, ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਜੀਤ ਸਿੰਘ ਵਾਸੀ ਜੋਧਾ ਭੈਣੀ, ਕੁਲਵਿੰਦਰ ਸਿੰਘ ਉਰਫ ਗਿੰਦੀ ਪੁੱਤਰ ਸੋਮਾ ਸਿੰਘ ਹਜਾਰਾ ਰਾਮ ਸਿੰਘ ਵਾਲਾਗੁਰਮੇਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ ਵੱਲੋਂ ਮੰਗਵਾਈ ਗਈ ਜਾਪਦੀ ਹੈ। ਜਿਸ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 56 ਮਿਤੀ 22—6—2024 ਜੁਰਮ 21(ਸੀ),23/61—85 ਐਨ.ਡੀ.ਪੀ.ਐਸ ਐਕਟ, 10,11,12 ਏਅਰ ਕਰਾਫਟ ਐਕਟ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਸਰਹੱਦੀ ਏਰੀਆ ਵਿੱਚ ਸੰਯੁਕਤ ਅਭਿਆਨ ਚਲਾਏ ਜਾਣਗੇ। ਫਾਜਿਲਕਾ ਪੁਲਿਸ ਅਤੇ ਬੀ.ਐਸ.ਐਫ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੂਰੀ ਵਚਨਬੱਧ ਹਨ।