ਫਤਿਹਗੜ੍ਹ ਸਾਹਿਬ ਇਲੈਕਟਰੋਨਿਕ ਮੀਡੀਆ ਕਲੱਬ ਵੱਲੋਂ ਨਵ ਨਿਯੁਕਤ ਜ਼ਿਲ੍ਹਾ ਪੁਲਿਸ ਮੁੱਖੀ ਅਗਰਵਾਲ ਨੂੰ ਕੀਤਾ ਸਨਮਾਨਿਤ

ਸ੍ਰੀ ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਫਤਿਹਗੜ੍ਹ ਸਾਹਿਬ ਇਲੈਕਟਰੋਨਿਕ ਮੀਡੀਆ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਰਾਜਿੰਦਰ ਸਿੰਘ ਭੱਟ ਅਤੇ ਜਨਰਲ ਸੈਕਟਰੀ ਜਤਿੰਦਰ ਸਿੰਘ ਰਠੌਰ ਤੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਨਵ ਨਿਯੁਕਤ ਜ਼ਿਲ੍ਹਾ ਪੁਲਿਸ ਮੁੱਖੀ ਸ਼ੁਭਮ ਅਗਰਵਾਲ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ। ਸ਼ੁਭਮ ਅਗਰਵਾਲ ਨੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜਿਸ ਨੂੰ ਉਹ ਖੁਸ਼ਕਿਸਮਤੀ ਹੈ। ਉਹਨਾਂ ਕਿਹਾ ਕਿ ਮਹਾਨ ਸ਼ਹੀਦਾਂ ਦੀ ਧਰਤੀ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਨਸ਼ੇ ਦੇ ਵਪਾਰੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਜਾਂ ਖਾਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਹੈਲਪਲਾਈਨ 112 ਤੇ ਕਾਲ ਕਰਕੇ ਦੱਸ ਸਕਦੇ ਹਨ ਜਿਸਦਾ ਨਾਮ ਗੁਪਤ ਰੱਖਿਆ ਜਾਵੇਗਾ । ਇਸ ਮੌਕੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ , ਸੀਨੀਅਰ ਪੱਤਰਕਾਰ ਦੀਪਕ ਸੂਦ,ਸੀਨੀਅਰ ਪੱਤਰਕਾਰ ਸੰਦੀਪ ਬੈਨੀਪਾਲ , ਸੀਨੀਅਰ ਪੱਤਰਕਾਰ ਨਵਨੀਤ ਛਿੱਬਰ ,ਦਵਿੰਦਰ ਖਰੌੜੀ ,ਨਿਤੀਸ਼ ਗੌਤਮ ,ਸਾਹਿਬ ਮੜਕਣ ,ਪਾਰਸ ਗੌਤਮ ਤੇ ਹੋਰ ਮੌਜੂਦ ਸਨ।