ਮੁੱਲਾਂਪੁਰ ਦਾਖਾ 16 ਨਵੰਬਰ (ਸਤਵਿੰਦਰ ਸਿੰਘ ਗਿੱਲ) : ਪ੍ਰਬੋਧ ਭਾਰਤ ਫਾਊਡੇਸ਼ਨ ਫਗਵਾੜਾ ਵੱਲੋਂ ਮਹਾਨ ਫਿਲਾਸਫਰ, ਭਾਰਤੀ ਸੰਵਿਧਾਨ ਦੇ ਨਿਰਮਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਕਰਵਾਈ 14ਵੀਂ ਪੁਸਤਕ ਯੋਗਤਾ ਪ੍ਰਤੀਯੋਗਤਾ ਵਿੱਚੋਂ ਡਾ. ਬੀ.ਆਰ. ਅੰਬੇਡਕਰ ਭਵਨ ਮੰਡੀਂ ਮੁੱਲਾਂਪੁਰ ਦਾਖਾ ਦੇ ਸੈਂਟਰ ਦੀ ਲੜਕੀ ਜਸਕਰਨ ਕੌਰ ਪੁੱਤਰੀ ਜਗਮੋਹਣ ਸਿੰਘ ਵਾਸੀ ਪਿੰਡ ਲੀਲ੍ਹ (ਪੱਖੋਵਾਲ) ਨੇ ਪਹਿਲੇ ਵਰਗ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ 20 ਹਜਾਰ ਦੀ ਨਗਦੀ ਰਾਸ਼ੀ ਪ੍ਰਾਪਤ ਕੀਤੀ ਹੈ। ਪ੍ਰਤੀਯੋਗਤਾ ਵਿੱਚੋਂ ਜੇਤੂ ਜਸਕਰਨ ਕੌਰ ਨੂੰ ਡਾ.ਬੀ.ਆਰ.ਅੰਬੇਡਰ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਵਧਾਈ ਦਿੱਤੀ। ਡਾ. ਬੀ. ਆਰ. ਮਿਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਚੋਪੜਾ ਅਤੇ ਸੀਨੀਅਰ ਮੀਤ ਪ੍ਰਧਾਨ ਐੱਸ.ਐੱਮ ਕਰਮਜੀਤ ਸਿੰਘ ਕਲੇਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਸਕਰਨ ਕੌਰ ਨੂੰ ਦੂਸਰਾ ਇਨਾਮ ਪਿਛਲੇ ਦਿਨੀਂ ਪ੍ਰਬੋਧ ਭਾਰਤ ਫਾਊਡੇਸ਼ਨ ਫਗਵਾੜਾ ਵੱਲੋ ਪਿਛਲੇ ਦਿਨੀਂ ਗੋਰਾਇਆ ਲਾਗੇ ਪਿੰਡ ਡਾਲੇਆਲ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਹਾਸਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਲੜਕੀ ਦੇ ਨਾਲ-ਨਾਲ ਤਿੰਨ-ਚਾਰ ਹੋਰ ਪ੍ਰੀਖਿਆਰਥੀਆਂ ਨੇ ਇਨਾਮ ਹਾਸਲ ਕੀਤਾ ਹੈ। ਜਰਨਲ ਸਕੱਤਰ ਬਲਦੇਵ ਸਿੰਘ ਕਲੇਰ, ਕੈਸ਼ੀਅਰ ਸੁਖਮਿੰਦਰ ਸਿੰਘ ਮੋਹੀ, ਏ.ਐੱਸ.ਆਈ ਪ੍ਰੀਤਮ ਸਿੰਘ, ਲੈਕਚਰਾਰ ਲਾਲ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ, ਬਲਜਿੰਦਰ ਸਿੰਘ ਪੱਪਾ, ਐੱਸ.ਐੱਮ ਜਸਵੰਤ ਸਿੰਘ ਭੱਟੀ, ਪ੍ਰੈੱਸ ਸਕੱਤਰ ਮਲਕੀਤ ਸਿੰਘ ਭੱਟੀਆ, ਡਾ. ਧਰਮਪਾਲ ਸਿੰਘ ਨੇ ਅੱਗੇ ਦੱਸਿਆ ਕਿ ਡਾ.ਬੀ.ਆਰ ਅੰਬੇਡਕਰ ਜੀ ਦੇ ਜੀਵਨ ਅਧਾਰਿਤ ‘ਡਾ. ਅੰਬੇਡਕਰ ਜ ਮੈਸੇਜ’ (ਡਾ. ਅੰਬੇਡਕਰ ਦਾ ਸੁਨੇਹਾ) ਨਾਮ ਹੇਠ ਪੁਸਤਕ ਦੀ ਪ੍ਰਤੀਯੋਗਤਾ 27 ਅਗਸਤ ਨੂੰ ਕਰਵਾਈ ਗਈ ਸੀ, ਜਿਸ ਵਿੱਚ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਬਹੁਗਿਣਤੀ ਸਕੂਲ ਵਿਦਿਆਰਥੀਆਂ ਅਤੇ ਇਲਾਕੇ ਦੇ ਲੋਕਾਂ ਨੇ ਭਾਗ ਲਿਆ ਸੀ। ਜਿਸ ਵਿੱਚ ਛੇਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਲਗਭਗ 350 ਪ੍ਰੀਖਿਆਰਥੀ ਅਤੇ 40 ਸਾਲ ਤੋਂ ਲੈ ਕੇ ਵਡੇਰੀ ਉਮਰ ਦੇ ਪ੍ਰੀਖਿਆਰਥੀ ਸ਼ਾਮਲ ਹੋਏ। ਇਨ੍ਹਾਂ ਦੇ ਦੋ ਗਰੁੱਪ ‘ਏ’ ਅਤੇ ‘ਬੀ’ ਬਣਾਏ ਗਏ ਸਨ। ਇਸ ਮੌਕੇ ਰਣਜੀਤ ਸਿੰਘ ਐੱਲ.ਆਈ.ਸੀ, ਸਾਬਕਾ ਸਰਪੰਚ ਨਿਰਮਲ ਸਿੰਘ, ਬਲਜਿੰਦਰ ਸਿੰਘ ਪੱਪਾ, ਐੱਸ.ਐੱਮ ਜਸਵੰਤ ਸਿੰਘ ਭੱਟੀ, ਪ੍ਰੈੱਸ ਸਕੱਤਰ ਮਲਕੀਤ ਸਿੰਘ ਭੱਟੀਆ, ਡਾ. ਧਰਮਪਾਲ ਸਿੰਘ, ਮੱਘਰ ਸਿੰਘ ਐਤੀਆਣਾ, ਸੁਰਿੰਦਰ ਸਿੰਘ ਰਾਏ, ਡਾ. ਰਮੇਸ਼ਇੰਦਰ ਸਿੰਘ, ਜਗਤਾਰ ਸਿੰਘ ਐੱਫ.ਸੀ.ਆਈ, ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਸਮੇਤ ਮਾਪੇ ਹਾਜਰ ਸਨ।