ਸ਼ਿਮਲਾ, 1 ਅਗਸਤ 2024 : ਹਿਮਾਚਲ ਪ੍ਰਦੇਸ਼ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਹੋਈ ਭਾਰੀ ਬਰਸਾਤ ਕਾਰਨ ਵੱਡਾ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਸ਼ਿਮਲਾ ਜਿਲੇ ਦੇ ਰਾਮਪੁਰਾ ਖੇਤਰ ਦੇ ਵਿੱਚ ਸਮੇਜ ਖੱਡ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਭਰ ਗਿਆ ਹੈ। ਜਾਣਕਾਰੀ ਮੁਤਾਬਕ ਬੱਦਲ ਫਟਣ ਦੇ ਨਾਲ ਇਲਾਕੇ ਵਿੱਚ ਇਹ ਹੜ ਆਇਆ ਹੈ। ਬੱਦਲ ਫਟਨ ਕਾਰਨ ਇਲਾਕੇ ਵਿੱਚ ਭਾਰੀ ਤਬਾਹੀ ਮਚੀ ਹੈ ਇਸ ਪ੍ਰਭਾਵਿਤ ਖੇਤਰ ਦੇ ਵਿੱਚ 36 ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀ ਅਨੁਪਮ ਕਸ਼ਅਪ ਨੇ ਦੱਸਿਆ ਹੈ ਕਿ ਐਸਡੀਐਮ ਨਿਸ਼ਾਨ ਤੋਮਰ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਏ ਹਨ ਅਤੇ ਰੈਸਕਿਊ ਅਪਰੋਸ਼ਨ ਉਹਨਾਂ ਦੀ ਨਿਗਰਾਨੀ ਦੇ ਵਿੱਚ ਚਲਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਹੁਣ ਤੱਕ 36 ਲੋਕਾਂ ਦੇ ਲਾਪਤਾ ਹੋਣ ਦੀ ਸੂਚੀ ਤਿਆਰ ਕੀਤੀ ਗਈ ਹੈ। ਹੜ ਕਾਰਨ ਸੜਕਾਂ ਬੰਦ ਹਨ ਇਸ ਕਾਰਨ ਕਈ ਕਿਲੋਮੀਟਰ ਪੈਦਲ ਚੱਲ ਕੇ ਹੀ ਰੈਸਕਿਊ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਘਟਨਾ ਤੋਂ ਬਾਅਦ ਤੁਰੰਤ ਰਾਹਤ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਰਾਹਤ ਆਪਰੇਸ਼ਨ ਦੇ ਵਿੱਚ ਆਈਟੀਬੀਪੀ ਸਪੈਸ਼ਲ ਹੋਮ ਗਾਰਡ ਦੀਆਂ ਟੁਕੜੀਆਂ ਅਤੇ ਹੋਰ ਦਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਰੀਆਂ ਟੀਮਾਂ ਇੱਕਜੁੱਟ ਹੋ ਕੇ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰ ਰਹੀਆਂ ਹਨ।
ਉਤਰਾਖੰਡ ‘ਚ ਭਾਰੀ ਮੀਂਹ ਕਾਰਨ ਕੇਦਾਰਨਾਥ ਪਦਯਾਤਰਾ ਦਾ ਰਸਤਾ ਟੁੱਟਿਆ, 200 ਦੇ ਕਰੀਬ ਸ਼ਰਧਾਲੂ ਭੀਮ ਬਲੀ ‘ਚ ਫਸੇ
ਉੱਤਰਾਖੰਡ ‘ਚ ਬੁੱਧਵਾਰ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕੇਦਾਰਨਾਥ ਪਦਯਾਤਰਾ ਦੇ ਰਸਤੇ ‘ਤੇ ਭੀਮ ਬਾਲੀ ਨੇੜੇ ਪਾਣੀ ਭਰਨ ਦੀ ਘਟਨਾ ਵਾਪਰੀ ਹੈ। ਸੜਕ ’ਤੇ ਭਾਰੀ ਗੰਦਗੀ ਅਤੇ ਪੱਥਰ ਪਏ ਹੋਏ ਹਨ। ਕਰੀਬ 30 ਮੀਟਰ ਸੜਕ ਵਹਿ ਗਈ ਹੈ। ਉੱਥੇ ਕਰੀਬ 150-200 ਯਾਤਰੀ ਫਸੇ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਪੈਦਲ ਸੜਕ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਭੀਮ ਬਲੀ ਵਿੱਚ 150 ਤੋਂ 200 ਸ਼ਰਧਾਲੂਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕੇਦਾਰਨਾਥ ਧਾਮ ‘ਚ ਮੰਦਾਕਿਨੀ ਨਦੀ ਦਾ ਜਲ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਭੀਮ ਬਾਲੀ ‘ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਬਚਾਅ ਟੀਮਾਂ ਮੌਕੇ ‘ਤੇ ਤਾਇਨਾਤ ਹਨ। ਇਸ ਦੇ ਨਾਲ ਹੀ ਸੈਕਟਰ ਗੌਰੀਕੁੰਡ ਤੋਂ ਸੂਚਨਾ ਮਿਲੀ ਹੈ ਕਿ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਗੌਰੀ ਮਾਈ ਮੰਦਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਾਰਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ। ਨਾਲ ਹੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਰਕਿੰਗ ਵਾਲੀ ਥਾਂ ਨੂੰ ਖਾਲੀ ਕਰਵਾਉਣਾ ਪਿਆ ਹੈ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਐਸਡੀਆਰਐਫ, ਐਨ ਡੀ ਆਰ ਐਫ ਅਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਆਫਤ ਪ੍ਰਬੰਧਨ ਵਿਭਾਗ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਭਾਰੀ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲਾਂ ਨੂੰ ਵੀ ਅਲਰਟ ਮੋਡ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟਰੇਟ ਸੌਰਭ ਗਹਿਰਵਾਰੇ ਨੇ ਦੱਸਿਆ ਕਿ ਕੇਦਾਰਨਾਥ ਧਾਮ ਵਿੱਚ ਭਾਰੀ ਮੀਂਹ ਜਾਰੀ ਹੈ। ਕੇਦਾਰਨਾਥ ‘ਚ ਭਾਰੀ ਮੀਂਹ ਅਤੇ ਭਿੰਬਲੀ ‘ਚ ਹੜ੍ਹ ਕਾਰਨ ਐੱਮਆਰਪੀ ਨੇੜੇ 20 ਤੋਂ 25 ਮੀਟਰ ਫੁੱਟ ਸੜਕ ਧਸ ਗਈ ਹੈ। ਸੜਕ ਵਿੱਚ ਵੱਡੇ-ਵੱਡੇ ਪੱਥਰ ਪਏ ਹਨ। ਲਗਭਗ 200 ਯਾਤਰੀਆਂ ਨੂੰ ਭਿੰਬਲੀ ਜੀਐਮਵੀਐਨ ‘ਤੇ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।