ਸਿਵਲ ਸਰਜਨ ਬਰਨਾਲਾ ਵੱਲੋਂ ਦੰਦ ਪੰਦਰਵਾੜੇ ਤਹਿਤ ਵੰਡੇ ਗਏ ਦੰਦਾਂ ਦੇ ਸੈੱਟ

  • ਸਿਹਤ ਵਿਭਾਗ ਬਰਨਾਲਾ ਵੱਲੋਂ ਮਨਾਇਆ ਗਿਆ 36 ਵਾਂ ਦੰਦ ਪੰਦਰਵਾੜਾ: ਡਾ. ਔਲਖ

ਬਰਨਾਲਾ, 20 ਅਕਤੂਬਰ : ਸਿਹਤ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 3 ਅਕਤੂਬਰ ਤੋਂ 18 ਅਕਤੂਬਰ ਤੱਕ 36 ਵਾਂ ਦੰਦਾਂ ਦਾ ਪੰਦਰਵਾੜਾ ਜ਼ਿਲ੍ਹਾ ਬਰਨਾਲਾ 'ਚ ਮਨਾਇਆ ਗਿਆ । ਇਸ ਸਬੰਧੀ  ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਜਰੂਰਤਮੰਦ ਮਰੀਜਾਂ ਨੂੰ ਦੰਦਾਂ ਦੇ ਸੈੱਟਾਂ ਦੀ ਵੰਡ ਕਰਨ ਸਮੇਂ ਜਾਣਕਾਰੀ ਸਾਂਝੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਤਹਿਤ 40 ਦੰਦਾਂ ਦੇ ਸੈੱਟ ਮੁਫਤ ਵੰਡੇ ਗਏ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਸਲ ਨੇ ਦੱਸਿਆ ਕਿ ਡੈਂਟਲ ਮੈਡੀਕਲ ਅਫ਼ਸਰਾਂ ਦੀ ਟੀਮ ਡਾ. ਵੰਦਨਾ ਭਾਂਬਰੀ ਅਤੇ ਡਾ.ਗੁਰਪ੍ਰੀਤ ਕੌਰ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਮਰੀਜਾਂ ਦੀ ਮੁਫਤ ਜਾਂਚ ਅਤੇ ਇਲਾਜ ਕੀਤਾ ਗਿਆ ਅਤੇ 20 ਲੋੜਵੰਦਾਂ ਨੂੰ ਦੰਦਾਂ ਦੇ ਸੈੱਟ ਲਗਾਏ ਹਨ। ਡਾ. ਵੰਦਨਾ ਭਾਂਬਰੀ ਜ਼ਿਲ੍ਹਾ ਡੈਂਟਲ ਇੰਚਾਰਜ਼ ਨੇ ਦੱਸਿਆ ਕਿ ਸਿਵਲ ਹਸਪਤਾਲ  ਬਰਨਾਲਾ 'ਚ 20 , ਸੀ.ਐੱਚ.ਸੀ. ਮਹਿਲ ਕਲਾਂ 10 ਅਤੇ ਸੀ.ਐੱਚ.ਸੀ. ਧਨੌਲਾ 10 ਦੰਦਾਂ ਦੇ ਸੈੱਟ ਮੁਫਤ ਲਗਾਏ ਗਏ  ਹਨ । ਜ਼ਿਲ੍ਹਾ ਬਰਨਾਲਾ ਦੇ ਸਿਵਲ ਹਸਪਤਾਲ ਬਰਨਾਲਾ , ਸੀ.ਐਚ.ਸੀ. ਮਹਿਲ ਕਲਾਂ ਵਿਖੇ ਡਾ.ਅਮ੍ਰਿਤਪਾਲ ਕੌਰ ਅਤੇ ਸੀ.ਐਚ.ਸੀ. ਧਨੌਲਾ ਵਿਖੇ ਡਾ. ਦਿਨੇਸ ਜਿੰਦਲ ਵੱਲੋਂ 1159 ਮਰੀਜਾਂ ਦਾ ਇਸ ਪੰਦਰਵਾੜੇ ਦੌਰਾਨ ਮੁਫਤ ਜਾਂਚ ਤੇ ਇਲਾਜ ਕੀਤਾ ਗਿਆ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੰਬਾਕੂ  ਪਦਾਰਥ, ਟਾਫੀਆਂ ਅਤੇ ਚਾਕਲੇਟ , ਜਿਆਦਾ ਮਿੱਠੇ ਵਾਲੇ ਖਾਧ ਪਦਾਰਥਾਂ ਦੀ ਵਰਤੋਂ  ਤੋਂ ਪ੍ਰਹੇਜ  ਕਰਨਾ ਚਾਹੀਦਾ ਹੈ , ਫਲਾਂ ਅਤੇ ਸਬਜੀਆਂ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ ਅਤੇ ਸਮੇਂ -ਸਮੇਂ 'ਤੇ ਡਾਕਟਰੀ ਜਾਂਚ ਕਰਾਂਉਦੇ ਰਹਿਣਾ ਚਾਹੀਦਾ ਹੈ।