ਸਰਕਾਰੀ ਸਕੂਲ ਤਲਾਣੀਆਂ ਵਿੱਚ ਸਾਈਬਰ ਕ੍ਰਾਈਮ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ 

ਸ੍ਰੀ ਫ਼ਤਹਿਗੜ੍ਹ ਸਾਹਿਬ, 17 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸਰਕਾਰੀ ਹਾਈ ਸਕੂਲ ਤਲਾਣੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਸਾਈਬਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਾਈਬਰ ਕ੍ਰਾਈਮ ਦੇ ਐਸ਼ .ਐਚ.ੳ ਸੁਧੀਰ ਸਿੰਘ ਅਤੇ ਏ.ਐਸ.ਆਈ ਨਰਿੰਦਰ ਸਿੰਘ , ਏ.ਐਸ.ਆਈ ਜਗਰੂਪ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਬਾਰੇ ਜਾਣੂ ਕਰਵਾਇਆ ਗਿਆ ਜਿਸ ਵਿੱਚ ਸਾਈਬਰ ਕ੍ਰਾਈਮ ਤੋਂ ਮਾਨਿਕ ਸੇਤਿਆ ਅਸਿਸਟੈਂਟ ਫਾਇਨੈਨਸਲ ਆਫਿਸਰ , ਅਜੀਤ ਕੁਮਾਰ ਅਸਿਸਟੈਂਟ ਫਾਇਨੈਨਸਲ ਆਫਿਸਰ ਨੇ ਅੱਜ ਕੱਲ੍ਹ ਹੋ ਰਹੇ ਸਾਈਬਰ ਅਪਰਾਧਾਂ ਅਤੇ ਨੈਸ਼ਨਲ ਹੈਲਪ ਲਾਈਨ ਨੰਬਰ 1930 ਅਤੇ cybercrime.gov.in ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਹਰਭਜਨ ਸਿੰਘ ਜੱਲੋਵਾਲ ਨੇ ਵੀ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜ਼ੋ ਮਨੁੱਖੀ ਜਾਨਾਂ ਤੋਂ ਬੱਚਣ ਲਈ ਜਾਗਰੂਕ ਕੀਤਾ ਔਰਤਾਂ ਦੇ ਹੱਕਾਂ ਪ੍ਰਤੀ, ਬੱਚਿਆਂ ਬੱਚਿਆਂ ਦੇ ਅਧਿਕਾਰ ਬਜ਼ੁਰਗਾਂ ਦਾ ਸਤਿਕਾਰ ਕਰਨਾ, ਅਧਿਆਪਕਾਂ ਦਾ ਸਤਿਕਾਰ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਣੇ , ਕਾਨੂੰਨੀ ਹੱਕਾਂ ਬਾਰੇ, ਜਾਗਰੂਕ ਕੀਤਾ ਗਿਆ ਇਸ ਮੌਕੇ ਦੇ ਸਕੂਲ ਦੇ ਇੰਚਾਰਜ ਸੀਮਾ ਮੈਡਮ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਕੂਲ ਦੇ ਸਟਾਫ ਹਰਵੀਰ ਕੋਰ ਸਿੱਧੂ , ਪਾਲਕੀ ਬਾਲੀ , ਤੇਜਵੀਰ ਕੋਰ , ਗੁਰਸਿਮਰਨ ਕੋਰ , ਮਨਪਰੀਤ ਸਿੰਘ , ਰਮਨਦੀਪ ਕੋਰ ਤੇ ਸਕੂਲ ਦੇ ਸਮੂਹ ਸਟਾਫ਼ ਵਿਦਿਆਰਥੀਆਂ ਹਾਜ਼ਰ ਸਨ