ਫ਼ਤਹਿਗੜ੍ਹ ਸਾਹਿਬ, 20 ਦਸੰਬਰ 2024 : ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਨ ਵੇਅ ਟਰੈਫਿਕ ਦਾ ਰੂਟ ਜਾਰੀ ਕੀਤਾ ਗਿਆ ਹੈ। ਪਟਿਆਲਾ ਸਾਇਡ ਤੋਂ ਮਾਧੋਪੁਰ ਚੌਂਕ ਰਾਹੀਂ ਆਉਣ ਵਾਲੀ ਟਰੈਫਿਕ ਵਾਇਆ ਰੇਲਵੇ ਅੰਡਰ ਬ੍ਰਿਜ ਰਾਹੀਂ ਸਮਸ਼ੇਰ ਨਗਰ ਚੌਂਕ ਤੋਂ ਵਿਕਟੋਰੀਆ ਸਟਰੀਟ ਪਾਰਕਿੰਗ (ਸਰਹਿੰਦ-ਚੰਡੀਗੜ੍ਹ ਰੋਡ) ਹੋ ਕੇ ਜਾਵੇਗੀ ਅਤੇ ਵਿਕਟੋਰੀਆ ਸਟਰੀਟ ਤੋਂ ਵਾਪਸ ਪਟਿਆਲਾ-ਨਾਭਾ-ਖੰਨਾ ਅਤੇ ਜੀ.ਟੀ.ਰੋਡ ਸਾਇਡ ਨੂੰ ਜਾਣ ਵਾਲੀ ਟਰੈਫਿਕ ਸਮਸ਼ੇਰ ਨਗਰ ਚੌਂਕ ਤੋਂ ਬਾਈਪਾਸ ਓਵਰ ਬ੍ਰਿਜ, ਗੋਲ ਚੌਂਕ ਰਾਹੀਂ ਚਾਵਲਾ ਚੌਂਕ ਜੀ.ਟੀ.ਰੋਡ ਜਾਵੇਗੀ। ਵਿਕਟੋਰੀਆ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਂਕ ਤੋਂ ਵਾਇਆ ਅੱਤੇਵਾਲੀ ਨੇੜੇ ਸੁਰਾਪੁਰੀਆ ਡੇਰਾ ਪਾਰਕਿੰਗ ਵਿਸ਼ਵ ਯੂਨੀਵਰਸਿਟੀ ਤੋਂ ਨਿਕਾਸੀ ਗੇਟ ਰਾਹੀਂ ਵਾਪਸ ਅੱਤੇਵਾਲੀ ਮੰਡੋਫਲ ਚੌਂਕ ਤੋਂ ਵਾਪਸ ਵਿਕਟੋਰੀਆ ਸਟਰੀਟ ਪਾਰਕਿੰਗ ਹੋ ਕੇ ਜਾਵੇਗੀ। ਜੀ.ਟੀ.ਰੋਡ ਨਵਾਂ ਬੱਸ ਸਟੈਂਡ ਸਰਹਿੰਦ ਤੋਂ ਦਾਣਾ ਮੰਡੀ ਪਾਰਕਿੰਗ ਵਿੱਚ ਜਾਣ ਵਾਲੀ ਟਰੈਫਿਕ ਵਾਪਸ ਪਟਿਆਲਾ-ਨਾਭਾ-ਖੰਨਾ ਜਾਣ ਲਈ ਦਾਣਾ ਮੰਡੀ ਭੱਟੀ ਰੋਡ ਰਾਹੀਂ ਬਾਈਪਾਸ ਓਵਰ ਬ੍ਰਿਜ ਤੋਂ ਜੀ.ਟੀ. ਰੋਡ ਚਾਵਲਾ ਚੌਂਕ ਹੋ ਕੇ ਜਾਵੇਗੀ। ਨਵੀਂ ਦਾਣਾ ਮੰਡੀ ਪਾਰਕਿੰਗ ਸਰਹਿੰਦ ਤੋਂ ਮਿੰਨੀ ਬੱਸ ਸੇਵਾ ਵਿਸ਼ਕਰਮਾ ਚੌਂਕ ਭੱਟੀ ਰੋਡ ਤੋਂ ਅੰਦਰਲੇ ਓਵਰਬ੍ਰਿਜ ਰਾਹੀਂ ਚੂੰਗੀ ਨੰਬਰ 4 ਸਰਹਿੰਦ ਮੰਡੀ ਆਵੇਗੀ ਅਤੇ ਚੂੰਗੀ ਨੰਬਰ 4 ਤੋਂ ਬਾਈਪਾਸ ਓਵਰਬ੍ਰਿਜ ਰਾਹੀਂ ਚਾਵਲਾ ਚੌਂਕ ਜੀ.ਟੀ.ਰੋਡ ਹੁੰਦੇ ਹੋਏ ਨਵਾਂ ਬੱਸ ਸਟੈਂਡ ਜੀ.ਟੀ.ਰੋਡ ਤੋਂ ਨਵੀਂ ਦਾਣਾ ਮੰਡੀ ਪਾਰਕਿੰਗ ਵਿੱਚ ਵਾਪਸ ਆਵੇਗੀ। ਮਾਡਰਨ ਰਿਜ਼ੋਰਟ ਬਹਾਦਰਗੜ੍ਹ ਬਸੀ ਪਠਾਣਾ ਰੋਡ ਤੋਂ ਫ਼ਤਹਿਗੜ੍ਹ ਸਾਹਿਬ ਆਉਣ ਵਾਲੀ ਟਰੈਫਿਕ ਟੀ.ਪੁਆਂਇੰਟ ਤਲਾਣੀਆਂ ਤੋਂ ਪਿੰਡ ਤਲਾਣੀਆਂ ਨੂੰ ਵਾਪਸ ਬੱਸੀ ਪਠਾਣਾ ਸਾਈਡ ਹੋ ਜਾਵੇਗੀ। ਇਹ ਟਰੈਫਿਕ ਯੂ. ਟਰਨ ਨਹੀਂ ਕਰੇਗੀ।