
- ਜ਼ਿਲ੍ਹੇ ਵਿੱਚ ਰੋਜ਼ਾਨਾ 90 ਥਾਵਾਂ 'ਤੇ ਯੋਗ ਕਲਾਸਾਂ ਲਾਉਣ ਦਾ ਪ੍ਰਬੰਧ
- ਰੋਜ਼ਾਨਾ 2800 ਤੋਂ ਵੱਧ ਵਿਅਕਤੀ ਲੈ ਰਹੇ ਨੇ ਲਾਹਾ
ਬਰਨਾਲਾ, 3 ਦਸੰਬਰ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ “ਸੀ.ਐੱਮ ਦੀ ਯੋਗਸ਼ਾਲਾ” ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਪ੍ਰੋਜੈਕਟ ਤਹਿਤ ਬਿਲਕੁਲ ਮੁਫਤ ਯੋਗਾ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 15 ਮਾਹਰ ਯੋਗਾ ਟ੍ਰੇਨਰ ਨਿਯੁਕਤ ਕੀਤੇ ਗਏ ਹਨ ਜੋ ਬਰਨਾਲਾ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਅਤੇ ਪਿੰਡਾਂ ਵਿੱਚ ਸਵੇਰੇ-ਸ਼ਾਮ ਕਲਾਸਾਂ ਲੈ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 90 ਯੋਗਾ ਕਲਾਸਾਂ ਚੱਲ ਰਹੀਆ ਹਨ ਜਿੰਨਾ ਵਿੱਚ 2810 ਵਿਆਕਤੀ ਰੋਜ਼ਾਨਾ ਯੋਗਾ ਕਰ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਮੈੱਡਮ ਰਸ਼ਪਿੰਦਰ ਬਰਾੜ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਵਿੱਚ 38, ਤਪਾ 12, ਭਦੌੜ 11, ਸਹਿਣਾ 6, ਧਨੌਲਾ 6, ਮਹਿਲ ਕਲਾਂ 4, ਪਿੰਡ ਕੱਟੂ 3, ਮਹਿਲ ਖੁਰਦ 1, ਹਮੀਦੀ 1, ਬਡਬਰ 1, ਭੱਠਲਾਂ 1, ਅਲਕੜਾ 1, ਸੰਘੇੜਾ 1, ਫਰਵਾਹੀ 1, ਭੈਣੀ ਮਹਿਰਾਜ 1, ਸਵੇਰੇ-ਸ਼ਾਮ ਸਾਂਝੀਆਂ ਥਾਵਾਂ ਜਿਵੇਂ ਪਬਲਿਕ ਪਾਰਕਾਂ, ਧਰਮਸ਼ਾਲਾ ਆਦਿ ਵਿੱਚ ਯੋਗਾ ਕਲਾਸਾਂ ਲੱਗ ਰਹੀਆਂ ਹਨ। ਇਹਨਾਂ ਯੋਗਾ ਕਲਾਸਾਂ ਦਾ ਸਮਾਂ ਲੋਕਾਂ ਦੀ ਸਹੂਲਤ ਮੁਤਾਬਿਕ ਹੀ ਰੱਖਿਆ ਗਿਆ ਹੈ। ਬਰਨਾਲਾ ਸ਼ਹਿਰ ਵਿੱਚ ਯੋਗਾ ਕਲਾਸਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈੱਕਸ, ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ, ਭਗਤ ਸਿੰਘ ਪਾਰਕ, ਚਿੰਟੂ ਪਾਰਕ, ਸੰਧੂ ਐਵੇਨਿਊ, ਸ਼ਿਵਮ ਵਾਟਿਕਾ ਕਾਲੋਨੀ, 22 ਏਕੜ ਪਾਰਕ, ਕਿਲ੍ਹਾ ਮੁਹੱਲਾ ਬਾਬਾ ਚੁੱਲੇ ਪਾਰਕ, ਜੈਨ ਸਭਾ ਹਾਲ, ਗੋਬਿੰਦ ਕਾਲੋਨੀ ਪਾਰਕ, ਜੀਤਾ ਸਿੰਘ ਮਾਰਕੀਟ, 16 ਏਕੜ ਪਾਰਕ, ਪੰਚ ਮੁਖੀ ਸ਼ਿਵ ਮੰਦਰ, ਅਗਰਸੇਨ ਇਨਕਲੇਵ, ਅੰਡਰ ਬ੍ਰਿਜ ਪਾਰਕ, ਇੰਦਰਲੋਕ ਐਵੇਨਿਊ, ਗਰੀਨ ਐਵੇਨਿਊ, ਇੰਨਵਾਇਰਮੈਂਟ ਪਾਰਕ, ਵੈੱਸਟ ਸਿਟੀ ਕਾਲੋਨੀ, ਓਮ ਸਿਟੀ ਕਾਲੋਨੀ, ਗੁਰੂ ਗੋਬਿੰਦ ਪਬਲਿਕ ਸਕੂਲ, ਐੱਸ.ਡੀ,ਕਾਲਜ ਗਰਾਊਂਡ, ਹਾਰਮੋਨੀ ਹੋਮਸ ਕਲੋਨੀ, ਨਾਨਕਪੁਰਾ ਮੁਹੱਲਾ ਧਰਮਸ਼ਾਲਾ, ਸਰਾਭਾ ਨਗਰ, ਜੀਵਨ ਜੋਤੀ ਨਗਰ, ਹਰੀਨਗਰ, ਬਾਜਵਾ ਪੱਤੀ ਧਰਮਸ਼ਾਲਾ, ਭਦੌੜ ਸ਼ਹਿਰ ਵਿੱਚ ਯੋਗਾ ਕਲਾਸਾਂ ਖੇਡ ਸਟੇਡੀਅਮ ਭਦੌੜ, ਸ਼ਹੀਦ ਭਗਤ ਸਿੰਘ ਚੌਕ, ਢੀਡਸਾ ਪੱਤੀ ਪਾਰਕ, ਪੱਤੀ ਮੋਹਰ ਸਿੰਘ, ਵਾਰਡ ਨੰਬਰ 8, ਗਿੱਲ ਕੋਠੇ ਧਰਮਸ਼ਾਲਾ, ਪੱਤੀ ਵੀਰ ਸਿੰਘ, ਸ਼ਹੀਦ ਭਗਤ ਸਿੰਘ ਪਾਰਕ, ਤਪਾ ਸ਼ਹਿਰ ਵਿੱਚ ਯੋਗਾ ਕਲਾਸਾਂ ਲੇਡੀਜ਼ ਪਾਰਕ, ਡੇਰਾ ਸੱਚਾ ਸੌਦਾ ਸਤਿਸੰਗ ਭਵਨ, ਪੰਚਾਇਤੀ ਮੰਦਰ ਤਪਾ, ਸਰਾਂ ਮੰਦਰ ਪਾਰਕ, ਸੁੱਖਾਨੰਦ ਬਸਤੀ, ਬਾਬਾ ਮੱਠ ਭਵਨ, ਆਨੰਦ ਬਸਤੀ ਪਾਰਕ, ਨਿਊ ਇਰਾ ਸਕੂਲ ਪਾਰਕ, ਸ਼ਹਿਣਾ ਵਿੱਚ ਯੋਗਾ ਕਲਾਸਾਂ ਖੇਡ ਸਟੇਡੀਅਮ ਸ਼ਹਿਣਾ, ਵਿਸ਼ਵਕਰਮਾ ਧਰਮਸ਼ਾਲਾ, ਉਤਾਰੀ ਪਾਠਸ਼ਾਲਾ ਪਾਰਕ, ਪੱਖੋਕੇ ਬਸਤੀ, ਸ਼ਿਵ ਮੰਦਰ ਪਾਰਕ, ਪੰਚਾਇਤ ਘਰ ਸ਼ਹਿਣਾ, ਮਹਿਲ ਕਲਾਂ ਵਿੱਚ ਯੋਗਾ ਕਲਾਸਾਂ ਜਿੰਦਲ ਕਾਲੋਨੀ ਪਾਰਕ, ਕਰਤਾਰ ਸਿੰਘ ਸਰਾਭਾ ਪਾਰਕ, ਸਹਿਕਾਰੀ ਸੁਸਾਇਟੀ, ਗਊਸ਼ਾਲਾ ਪਾਰਕ, ਮਾਲਵਾ ਨਰਸਿੰਗ ਕਾਲਜ ਹਾਲ, ਧਨੌਲਾ ਵਿੱਚ ਯੋਗਾ ਕਲਾਸਾਂ ਅੱਗਰਵਾਲ ਧਰਮਸ਼ਾਲਾ, ਤੇਰਾ ਪੰਥ ਸਭਾ ਹਾਲ, ਨਿਊ ਬਸਤੀ, ਸੰਤ ਅਤਰ ਸਿੰਘ ਪਾਰਕ, ਸੰਘਰ ਪੱਤੀ ਪਾਰਕ, ਪਿੰਡ ਕੱਟੂ ਧਰਮਸ਼ਾਲਾ ਹਾਲ, ਸਰਕਾਰੀ ਸਕੂਲ ਕੱਟੂ ਪਾਰਕ, ਪਿੰਡ ਹਮੀਦੀ ਧਰਮਸ਼ਾਲਾ, ਪਿੰਡ ਮਹਿਲ ਖੁਰਦ ਪਾਰਕ, ਪਿੰਡ ਬਡਬਰ ਗੁਰੂ ਨਾਨਕ ਪਾਰਕ, ਸਰਕਾਰੀ ਸਕੂਲ ਪਿੰਡ ਅਲਕੜਾ, ਪਿੰਡ ਭੱਠਲਾ ਸਰਕਾਰੀ ਹਸਪਤਾਲ ਪਾਰਕ,ਸਰਕਾਰੀ ਪੈੱਲੇਸ ਪਿੰਡ ਭੈਣੀ ਮਹਿਰਾਜ ,ਪਿੰਡ ਸੰਘੇੜਾ ਮਹਾਂਵੀਰ ਮੰਦਰ, ਪਿੰਡ ਫਰਵਾਹੀ ਲਾਇਬ੍ਰਰੇਰੀ ਬਿਲਡਿੰਗ ਵਿੱਚ ਸਵੇਰੇ ਸ਼ਾਮ ਲੱਗਦੀਆਂ ਹਨ। ਇਹਨਾਂ ਕਲਾਸਾਂ ਦੀ ਕਿਸੇ ਵੀ ਵਿਅਕਤੀ ਤੋਂ ਕੋਈ ਵੀ ਫੀਸ ਨਹੀ ਲਈ ਜਾਂਦੀ, ਬਿਲਕੁਲ ਮੁਫਤ ਇਹ ਕਲਾਸਾਂ ਲਗਾਤਾਰ ਚੱਲ ਰਹੀਆਂ ਹਨ। ਇਹਨਾਂ ਕਲਾਸਾਂ ਵਿੱਚ ਬੱਚੇ, ਨੌਜਵਾਨ, ਔਰਤਾਂ, ਬਜ਼ੁਰਗ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਸਿਹਤਯਾਬੀ ਵੱਲ ਕਦਮ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿਜੇਕਰ ਕੋਈ ਵੀ ਵਿਆਕਤੀ/ਨਾਗਰਿਕ ਆਪਣੇ ਮੁਹੱਲੇ/ਗਲੀ/ਪਿੰਡ/ਸ਼ਹਿਰ/ ਵਿੱਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 76694-00500 ਮੋਬਾਇਲ ਨੰਬਰ 'ਤੇ ਮਿਸ ਕਾਲ ਕਰਕੇ ਕਲਾਸ ਸ਼ੁਰੂ ਕਰਵਾ ਸਕਦਾ ਹੈ। ਕਲਾਸ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਇੱਕ ਗਰੁੱਪ ਅਤੇ ਕੋਈ ਵੀ ਸਾਂਝਾ ਸਥਾਨ ਪਾਰਕ/ਧਰਮਸ਼ਾਲਾ ਹੋਣਾ ਜ਼ਰੂਰੀ ਹੈ ਜਿੱਥੇ 25 ਵਿਅਕਤੀ ਯੋਗਾ ਕਲਾਸ ਲਗਾ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਗਾ ਕਲਾਸ ਵਿੱਚ ਪਹੁੰਚ ਕੇ ਯੋਗਾ ਦੇ ਲਾਭ ਲੈਣ ਤੇ ਆਪਣੇ ਮੁਹੱਲੇ ਵਿੱਚ ਜ਼ਰੂਰ ਯੋਗਾ ਕਲਾਸਾਂ ਸ਼ੁਰੂ ਕਰਵਾਉਣ।