ਕੋਟਕਪੂਰਾ 17 ਨਵੰਬਰ : ਪੰਜਾਬ ਵਿਧਾਨ ਸਭਾ ਸਪੀਕਰ ਸ.ਕੁਲਤਾਰ ਸਿੰਘ ਸੰਧਵਾ ਦੇ ਦਿਸ਼ਾ-ਨਿਰਦੇਸ਼ ਤੇ ਸਪੀਕਰ ਸੰਧਵਾ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾ ਵੱਲੋਂ ਇਕਬਾਲ ਸਿੰਘ ਪੁੱਤਰ ਪਿਰਥੀ ਵਾਸੀ ਪਿੰਡ ਬੀੜ ਸਿੱਖਾਂਵਾਲਾ, ਤਹਿਸੀਲ ਕੋਟਕਪੂਰਾ, ਜਿਲ੍ਹਾ ਫਰੀਦਕੋਟ ਦੇ ਮਕਾਨ ਦੀ ਛੱਤ ਡਿੱਗਣ ਤੇ ਹੋਏ ਨੁਕਸਾਨ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਬਾਬਤ ਮੁੱਖ ਮੰਤਰੀ ਫੰਡ, ਪੰਜਾਬ (ਜਰਨਲ ਸ਼ਾਖਾ) ਦੁਆਰਾ ਪੰਜਾਹ ਹਜਾਰ ਰੁਪਏ ਦਾ ਚੈਕ ਭੇਂਟ ਕੀਤਾ ਗਿਆ, ਤਾਂ ਜੋ ਉਹ ਆਪਣੇ ਮਕਾਨ ਦੀ ਉਸਾਰੀ ਕਰ ਕੇ ਸੁਰੱਖਿਅਤ ਰਹਿ ਸਕਣ। ਇਸ ਮੌਕੇ ਸਤੰਤਰ ਜੋਸ਼ੀ ਐਮਸੀ ਕੋਟਕਪੂਰਾ, ਕਾਕੂ ਐਮਸੀ ਕੋਟਕਪੂਰਾ, ਗੁਰਦੀਪ ਸ਼ਰਮਾ ਅਤੇ ਤਹਿਸੀਲਦਾਰ ਪਰਮਜੀਤ ਸਿੰਘ ਹਾਜਰ ਸਨ।