
- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਰਾਏਕੋਟ ਤਹਿਸੀਲ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ
ਰਾਏਕੋਟ, 27 ਜਨਵਰੀ (ਰਘਵੀਰ ਸਿੰਘ ਜੱਗਾ) : ਗਣਤੰਤਰ ਦਿਵਸ ਤੇ ਕੌਮੀ ਖਰੜੇ ਨੂੰ ਰੱਦ ਕਰਨ, ਸਾਰੀਆਂ ਫਸਲਾਂ ਤੇ ਐਮਐਸਪੀ ਤੇ ਖ੍ਰੀਦ ਗਾਰੰਟੀ ਦਾ ਕਾਨੂੰਨ ਬਣਾਉਣ, ਕਿਸਾਨਾਂ – ਮਜ਼ਦੂਰਾਂ ਦੀ ਕਰਜਾ ਮੁਕਤੀ ਸਮੇਤ ਹੋਰਨਾਂ ਨੂੰ ਮੰਗਾਂ ਪ੍ਰਾਪਤੀ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਤਹਿਸੀਲ ਰਾਏਕੋਟ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਬਲਾਕ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਤੇ ਅਮਨਦੀਪ ਸ਼ਰਮਾਂ ਨੇ ਕਿਹਾ ਕਿ 4 ਸਾਲ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਕੇ ਕੇਂਦਰ ਦੀ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕੀਤਾ ਸੀ, ਪਰ ਸਰਕਾਰ ਦੀ ਨੀਤੀ ਤੇ ਨੀਤ ਵਿੱਚ ਕੋਈ ਫ਼ਰਕ ਨਹੀਂ ਪਿਆ। ਉਹਨਾਂ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤੇ ਚਲਦਿਆਂ ਵਿਸ਼ਵ ਵਪਾਰ ਸੰਸਥਾ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੇ ਹਨ। ਹੁਣ ਫ਼ੇਰ ਕੇਂਦਰ ਸਰਕਾਰ ਵੱਲੋਂ ਨਵਾਂ 'ਕੌਮੀ ਖੇਤੀ ਮੰਡੀਕਰਨ ਖੇਤੀ ਖਰੜਾ' ਵੱਖ ਵੱਖ ਸਰਕਾਰਾਂ ਨੂੰ ਭੇਜ ਕੇ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਮੰਡੀਆਂ ਨੂੰ ਖ਼ਤਮ ਕਰ ਕੇ ਠੇਕਾ ਖੇਤੀ ਸ਼ੁਰੂ ਕਰਨ ਰਾਹੀਂ ਇਸ ਖੇਤਰ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਦੀ ਸਾਜਿਸ਼ ਰਚੀ ਗਈ ਹੈ। ਆਗੂਆਂ ਕਿਹਾ ਕਿ ਜੇਕਰ ਅਜੇ ਵੀ ਕੇਂਦਰ ਸਰਕਾਰ ਨੇ ਕੌਮੀ ਖੇਤੀ ਮੰਡੀਕਰਨ ਖਰੜਾ ਰੱਦ ਨਾ ਕੀਤਾ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਮਲ ਬੱਸੀਆ ਲੱਖਾ ਭੈਣੀ ਦਰੇੜਾ ,ਹਾਕਮ ਸਿੰਘ ਤੂੰਗਾਹੇੜੀ ,ਭਗਵੰਤ ਨੰਬਰਦਾਰ,ਬਬਲੂ ਨੰਬਰਦਾਰ ਇਕਾਈ ਪ੍ਰਧਾਨ ,ਅਵਤਾਰ ਸਿੰਘ ਭੈਣੀ, ਨਿੱਕਾ ਤੂਰ ,ਸੌਣੀ ਧੂਰਕੋਟ,ਜਗਜੀਤ ਸਿੰਘ ਕਾਲਾ, ਧੀਰਾ ਸਿੰਘ ਖ਼ਾਲਸਾ, ਸਤਿੰਦਰ ਸਿੰਘ, ਸੁਖਦੇਵ ਸਿੰਘ ਬਿੱਟੂ, ਇੰਦਰ ਸਿੰਘ, ਪਿੰਦਰ ਨੰਬਰਦਾਰ, ਹਰਦੀਪ ਸਿੰਘ, ਰਿੰਕੂ ਢੀਡਸਾ ,ਮਦਰੀ, ਬਿੱਟੂ, ਪ੍ਰੀਤ, ਕਮਲ ਸਿੰਘ ਬੱਸੀਆ, ਰਣਜੀਤ ਸਿੰਘ ਰਾਣਾ, ਸੁਖਵੀਰ ਸਿੰਘ, ਬਹਾਦਰ ਸਿੰਘ, ਹਰਜਿੰਦਰ ਸਿੰਘ,ਪੱਪੂ ਸੁਧਾਰੀਆਂ, ਵਿੰਦਰ ਔਲਖ, ਨਿੱਕਾ ਸੀਲੋਆਣੀ, ਸੁੱਖਾ ਸੀਲੋਆਣੀ ਆਦਿ ਵੀਰ ਹਾਜਿਰ ਸਨ