ਟ੍ਰੇਨਿੰਗ ਕੈਂਪ ਵਿੱਚ ਕੈਡਿਟਸ ਨੇ ਜਿੱਤੇ 10 ਤਗਮੇ

ਬਰਨਾਲਾ, 4 ਦਸੰਬਰ 2024 : ਸਰਕਾਰੀ ਆਈ. ਟੀ. ਆਈ (ਲੜਕੇ) ਬਰਨਾਲਾ ਦੇ ਪ੍ਰਿੰਸੀਪਲ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਆਈ. ਟੀ. ਆਈ ਬਰਨਾਲਾ ਵਿੱਚ 14 ਪੰਜਾਬ ਬਟਾਲੀਅਨ, ਨਾਭਾ ਦੀ ਚੱਲ ਰਹੀ ਐਨ.ਸੀ.ਸੀ ਯੂਨਿਟ ਵੱਲੋਂ ਪਿਛਲੇ ਦਿਨੀਂ ਟ੍ਰੇਨਿੰਗ ਕੈਂਪ ਵਿੱਚ ਭਾਗ ਲਿਆ ਗਿਆ ਜਿਸ ਵਿੱਚ ਕੈਡਿਟਸ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 10 ਸੋਨ ਤਗਮੇ ਜਿੱਤੇ। ਕੈਡਿਟਸ ਦੇ ਵਾਪਿਸ ਆਉਣ 'ਤੇ ਯੂਨਿਟ ਵੱਲੋਂ ਟ੍ਰੇਨਿੰਗ ਸਰਟੀਫਿਕੇਟ ਦਿੱਤੇ ਗਏ। ਪ੍ਰਿੰਸੀਪਲ ਸ੍ਰੀ ਹਰਪਾਲ ਸਿੰਘ ਨੇ ਕੈਡਿਟਸ ਨੂੰ ਟੀ-ਸ਼ਰਟਾਂ ਦੇ ਕੇ ਉਹਨਾਂ ਦੀ ਹੋਂਸਲਾ ਅਫਜ਼ਾਈ ਕੀਤੀ ਅਤੇ ਕੈਡਿਟਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸ੍ਰੀ ਆਜ਼ਾਦਵਿੰਦਰ ਸਿੰਘ, ਸ੍ਰੀ ਵਰਿੰਦਰ ਸਿੰਘ ਪਲੈਸਮੇਂਟ ਅਫਸਰ, ਸ੍ਰੀ ਪਵਨ ਕੁਮਾਰ ਐਨ.ਸੀ.ਸੀ ਕੇਅਰ ਟੇਕਰ, ਸ੍ਰੀ ਲਖਵੀਰ ਸਿੰਘ, ਸ੍ਰੀ ਦਿਨੇਸ਼ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।