ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕਿਰਨ ਧਾਲੀਵਾਲ ਨੇ ਪਰਿਵਾਰ ਸਮੇਤ "ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਕੀਤੇ ਦਰਸ਼ਨ

ਮੁੱਲਾਂਪੁਰ ਦਾਖਾ, 12 ਦਸੰਬਰ 2024 : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਮੇਵਾ ਸਿੰਘ ਗਿੱਲ ਦੀ ਸਪੁੱਤਰੀ ਕਿਰਨ ਧਾਲੀਵਾਲ ਯੂ.ਐੱਸ.ਏ. ਪਰਿਵਾਰ ਸਮੇਤ "ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਦਰਸ਼ਨ ਕਰਨ ਲਈ ਪਹੁੰਚੀ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸ਼ਾਲ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਸਮੇਂ ਨਵਤੇਜ ਸਿੰਘ ਧਾਲੀਵਾਲ ਯੂ.ਐੱਸ.ਏ. ਅਤੇ ਸਤਵਿੰਦਰ ਸਿੰਘ ਗਿੱਲ ਯੂ.ਐੱਸ.ਏ. ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਕਿਰਨ ਧਾਲੀਵਾਲ ਨੇ ਕਿਹਾ ਕਿ "ਸ਼ਬਦ ਪ੍ਰਕਾਸ਼" ਅਜਾਇਬ ਘਰ ਦੇ ਦਰਸ਼ਨ ਕਰਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ 'ਤੇ ਅਧਾਰਿਤ ਪੁਸਤਕ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੜ੍ਹ ਕੇ ਜੋ ਗਿਆਨ ਵਿੱਚ ਵਾਧਾ ਹੁੰਦਾ ਹੈ, ਉਸ ਲਈ ਉਹ ਉੱਘੇ ਇਤਿਹਾਸਕਾਰ ਅਨੁਰਾਗ ਸਿੰਘ, ਆਰਟਿਸਟ ਆਰ.ਐਮ. ਸਿੰਘ ਅਤੇ ਰਕਬਾ ਭਵਨ ਦੇ ਮੁੱਖ ਪ੍ਰਬੰਧਕ ਅਤੇ ਉਪਰੋਕਤ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ, ਇਤਿਹਾਸ ਨੂੰ ਪਿਆਰ ਕਰਨ ਵਾਲੇ ਵੀਰ ਕ੍ਰਿਸ਼ਨ ਕੁਮਾਰ ਬਾਵਾ ਵੀ ਧੰਨਵਾਦ ਦੇ ਪਾਤਰ ਹਨ। ਇਸ ਸਮੇਂ ਸ਼੍ਰੀ ਬਾਵਾ ਨੇ ਸਭ ਦਾ ਧੰਨਵਾਦ ਕੀਤਾ।