ਰੂਪਨਗਰ, 2 ਜੁਲਾਈ 2024 : ਜ਼ਿਲ੍ਹਾ ਰੋਪੜ ਨਗਰ ਕੌਂਸਲ ਦੇ ਨਜ਼ਦੀਕ ਪੈਂਦੀ ਸਰਹਿੰਦ ਨਹਿਰ ਦੇ ਕੋਲ ਹਾਦਸਾ ਵਾਪਰਿਆ, ਜਿਸ ਵਿੱਚ ਹਿਮਾਚਲ ਨੰਬਰ ਥਾਰ ਗੱਡੀ ਅਤੇ ਆਟੋ ਵਿਚਕਾਰ ਟੱਕਰ ਹੋ ਗਈ। ਟੱਕਰ ਇਨੀ ਜ਼ਬਰਦਸਤ ਸੀ ਕਿ ਆਟੋ ਸਰਹੰਦ ਨਹਿਰ ਦੇ ਵਿੱਚ ਜਾ ਡਿੱਗਾ। ਪ੍ਰਤੱਖ ਦਰਸ਼ੀਆਂ ਨੇ ਮੰਨੀ ਜਾਵੇ ਤਾਂ ਆਟੋ ਵਿੱਚ ਤਿੰਨ ਤੋਂ ਚਾਰ ਵਿਅਕਤੀ ਸਵਾਰ ਸਨ ਜੋ ਆਟੋ ਦੇ ਨਾਲ ਹੀ ਨਹਿਰ ਦੇ ਵਿੱਚ ਗਿਰ ਗਏ। ਦੂਜੇ ਪਾਸੇ ਥਾਰ ਚਾਲਕ ਨੇ ਕਿਹਾ ਕਿ ਆਟੋ ਗਲਤ ਪਾਸਿਓਂ ਆ ਰਿਹਾ ਸੀ ਜਿਸ ਕਾਰਨ ਇਹ ਘਟਨਾ ਹੋਈ ਹੈ। ਪ੍ਰਤੱਖ ਦਰਸ਼ੀਆਂ ਦੀ ਮੰਨੀ ਜਾਵੇ ਤਾਂ ਤੇਜ਼ ਰਫਤਾਰੀ ਦੇ ਕਾਰਨ ਇਹ ਘਟਨਾ ਹੋਈ ਹੈ। ਫਿਲਹਾਲ ਕਿਸ ਦੀ ਗਲਤੀ ਹੈ ਇਸ ਦੀ ਜਾਣਕਾਰੀ ਹਾਲੇ ਨਹੀਂ ਪ੍ਰਾਪਤ ਹੋਈ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਬਚਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ ਵਿੱਚ ਡੁੱਬੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਥਾਰ ਚਾਲਕ ਨੂੰ ਆਪਣੀ ਹਿਰਾਸਤ ਵਿੱਚ ਪੁਲਿਸ ਵੱਲੋਂ ਲੈ ਲਿਆ ਗਿਆ ਅਤੇ ਉਸ ਨੂੰ ਥਾਣਾ ਸਿਟੀ ਰੂਪਨਗਰ ਵਿੱਚ ਪੁਲਿਸ ਨੇ ਆਪਣੀ ਨਿਗਰਾਨੀ ਹੇਠਾਂ ਰੱਖਿਆ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਨਡੀਅਰ ਐਫ ਦੀਆਂ ਟੀਮਾਂ ਨੂੰ ਵੀ ਮੌਕੇ ਉੱਤੇ ਬੁਲਾ ਲਿਆ ਗਿਆ ਹੈ ਅਤੇ ਹੁਣ ਇਹਨਾਂ ਵੱਲੋਂ ਸਰਹੰਦ ਨਹਿਰ ਵਿੱਚ ਲਾਪਤਾ ਵਿਅਕਤੀਆਂ ਦੀ ਭਾਲ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਮਿਲੀ ਜਾਣਕਾਰੀ ਅਨੁਸਾਰ ਆਟੋ ਚਾਲਕ 72 ਸਾਲਾਂ ਵਿਅਕਤੀ ਜਿਸ ਦਾ ਨਾਮ ਕਰਮ ਸਿੰਘ ਹੈ ਜੋ ਸਥਾਨਕ ਨਿਵਾਸੀ ਹੀ ਹੈ ਅਤੇ ਉਹ ਇਸ ਹਾਦਸੇ ਤੋਂ ਪਹਿਲਾਂ ਆਪਣੇ ਘਰ ਦੁਪਹਿਰ ਦਾ ਖਾਣਾ ਖਾ ਕੇ ਆਇਆ ਸੀ ਅਤੇ ਉਸ ਤੋਂ ਬਾਅਦ ਪਰਿਵਾਰ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਆਟੋ ਨਹਿਰ ਦੇ ਵਿੱਚ ਡਿੱਗ ਗਿਆ ਹੈ। ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਮੌਕੇ ਉੱਤੇ ਬਚਾਅ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੁਰਘਟਨਾ ਦੌਰਾਨ ਨਹਿਰ ਵਿੱਚ ਲਾਪਤਾ ਹੋਏ ਵਿਅਕਤੀਆਂ ਦੀ ਭਾਲ ਕੀਤੀ ਜਾ ਸਕੇ।