ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਗਤੀਵਿਧੀਆਂ ਜਾਰੀ

  • ਪਰਾਲੀ ਦੀ ਸੰਭਾਲ ਲਈ ਬੇਲਰ ਮਾਲਕਾਂ ਅਤੇ ਗਊਸ਼ਾਲਾਵਾਂ ਨਾਲ ਕੀਤਾ ਜਾਂ ਰਿਹਾ ਰਾਬਤਾ ਕਾਇਮ

ਜਲਾਲਾਬਾਦ, 20 ਅਕਤੂਬਰ : ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸਾਂ ਅਤੇ ਮੁੱਖ ਖੇਤੀਬਾੜੀ ਅਫਸਰ, ਫਾਜਿਲਕਾ ਸ੍ਰੀ ਗੁਰਮੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਬਲਾਕ ਖੇਤੀਬਾੜੀ ਦਫਤਰ ਵਿਖੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਬੇਲਰ ਮਾਲਕ ਨਾਲ ਮੀਟਿੰਗ ਕੀਤੀ ਗਈ। ਪਰਾਲੀ ਦਾ ਨਿਬੇੜਾ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬਲਾਕ ਖੇਤੀਬਾੜੀ ਅਫਸਰ ਸ੍ਰੀਮਤੀ ਹਰਪ੍ਰੀਤਪਾਲ ਕੌਰ, ਪਰਵਿੰਦਰ ਸਿੰਘ ਏਡੀਓ ਅਤੇ ਪਰਵਸ ਕੁਮਾਰ ਏਡੀਓ ਨਾਲ ਕੀਤੀ ਅਹਿਮ ਮੀਟਿੰਗ ਦੌਰਾਨ ਪਰਾਲੀ ਪ੍ਰਬੰਧਨ ਸਬੰਧੀ ਮੁੱਦੇ ਵਿਚਾਰੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਿਥੇ ਪਰਾਲੀ ਨੂੰ ਅਗ ਨਾ ਲਗਾਉਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਉਥੇ ਪਰਾਲੀ ਦੇ ਹੱਲ ਲਈ ਬੇਲਰ ਮਾਲਕਾਂ, ਗਊਸ਼ਾਲਾਵਾਂ ਨਾਲ ਤਾਲਮੇਲ ਕੀਤਾ ਜਾਂ ਰਿਹਾ ਹੈ|ਇਸ ਮੌਕੇ ਬੇਲਰ ਮਾਲਕ ਸ੍ਰੀ ਰਾਜਿੰਦਰ ਕੁਮਾਰ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਯਕੀਨ ਦਵਾਇਆ ਗਿਆ ਕਿ ਉਹ ਪਰਾਲੀ ਪ੍ਰਬੰਧਨ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਲਗਭਗ 20 ਪਿੰਡਾਂ ਵਿੱਚੋ 15 ਹਜ਼ਾਰ ਟਨ ਪਰਾਲੀ ਚੁੱਕਣਗੇ|ਉਸਨੇ ਆਖਿਆ ਕਿ ਪਿੰਡ ਅਰਨੀਵਾਲਾ, ਚੱਕ ਅਰਾਈਆਂ ਵਾਲਾ, ਮੋਹਕਮ ਅਰਾਈਆ, ਚੱਕ ਸੁੱਕੜ, ਜਲਾਲਾਬਾਦ (ਰੂਰਲ), ਕਾਹਨੇ ਵਾਲਾ, ਢੰਡੀ ਕਦੀਮ, ਢੰਡੀ ਖੁਰਦ, ਅਰਾਈਆ ਵਾਲਾ,  ਪੱਕਾ ਕਾਲੇ ਵਾਲਾ, ਮੋਹਰ ਸਿੰਘ ਵਾਲਾ ਉਤਾੜ, ਮੋਹਰ ਸਿੰਘ ਵਾਲਾ ਹਿਠਾੜ, ਚੱਕ ਮੰਨੇ ਵਾਲਾ, ਚੁੱਕ ਰੁੰਮ ਵਲਾ, ਚੁੱਕ ਸੁਹੇਲੇ ਵਾਲਾ , ਜੰਡ ਵਾਲਾ, ਮੋਲਵੀ ਵਾਲਾ, ਚੱਕ ਪੰਜ ਕੋਹੀ ਅਤੇ ਬੱਘੇ ਕੇ ਉਤਾੜ/ਹਿਠਾੜ ਪਿੰਡਾਂ ਦੀ ਪਰਾਲੀ ਸਾਭਣਗੇ। ਉਨ੍ਹਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਲੋੜ ਪੈਣ ਤੇ ਕੈਪਾਸਿਟੀ ਪੂਰੀ ਕਰਨ ਲਈ ਹੋਰ ਬੇਲਰ ਵੀ ਮੰਗਵਾ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਕਿਸਾਨ ਉਨ੍ਹਾਂ ਦਾ ਸਹਿਯੋਗ ਕਰਨ ਅਤੇ ਪਰਾਲੀ ਸੁਕਾ ਕੇ ਰੱਖਣ।