ਅਸਥੀਆਂ ਪਾਉਣ ਲਈ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਦੋ ਲੋਕਾਂ ਦੀ ਮੌਤ, 7 ਜ਼ਖਮੀ

ਫਾਜ਼ਿਲਕਾ, 19 ਜਨਵਰੀ 2025 : ਮ੍ਰਿਤਕ ਔਰਤ ਦੀਆਂ ਅਸਥੀਆਂ ਪਾਉਣ ਲਈ ਜਾ ਰਹੀ ਗੱਡੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਲੱਖਾ ਕੜਾਈਆਂ ਨੇੜੇ ਟਰਾਲੇ ਅਤੇ ਪਿਕਅਪ ਗੱਡੀ ਦੀ ਹੋਈ ਆਹਮੋ ਸਾਹਮਣੇ ਟੱਕਰ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 7 ਜਖ਼ਮੀ ਹੋ ਗਏ।ਮ੍ਰਿਤਕਾਂ ਦੀ ਪਛਾਣ ਦਲਬੀਰ ਸਿੰਘ (50) ਅਤੇ ਰੁਕਾ ਬਾਈ (60) ਵਜੋਂ ਪਿੰਡ ਮੁਹਾਰ ਸੋਨਾ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮ੍ਰਿਤਕ ਦਲਬੀਰ ਸਿੰਘ ਦੀ ਤਾਈ ਜੋ ਕੁੱਝ ਦਿਨ ਪਹਿਲਾਂ ਦੁਨੀਆ ਨੂੰ ਅਲਵਿਦਾ ਆਖ ਗਈ ਸੀ, ਦੀਆਂ ਅਸਥੀਆਂ ਪਾਉਣ ਲਈ ਬਿਆਸ ਨੂੰ ਜਾ ਰਹੇ ਸਨ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਫਰੀਦਕੋਟ ਲਈ ਰੈਫਰ ਕਰਦਿੱਤਾ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਦੋਵੇਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ।