
- ਸੰਸਦ ਰਾਜਾ ਵੜਿੰਗ ਮੁੱਖ ਰੂਪ 'ਚ ਹੋਏ ਸ਼ਾਮਲ
- ਫਤਿਹ ਮਾਰਚ ਆਰੰਭ ਕਰ ਦੀ ਰਸਮ ਬਾਵਾ, ਰਿਟਾ. ਆਈ.ਪੀ.ਐੱਸ ਗਿੱਲ, ਛਾਪਾ, ਦਾਖਾ, ਨਿਹੰਗ ਮੁੱਖੀ ਬਾਬਾ ਬਲਵਿੰਦਰ ਸਿੰਘ, ਸੰਧੂ, ਵਿਧਾਇਕ ਢਿੱਲੋਂ ਤੇ ਧਾਲੀਵਾਲ ਨੇ ਨਿਭਾਈ
- 14 ਮਈ ਦੀ ਰਾਤ ਨੂੰ ਹਰ ਕਿਸਾਨ ਆਪਣੇ ਘਰ 'ਤੇ ਦੇਸੀ ਘਿਓ ਦਾ ਦੀਵਾ ਬਾਲੇ- ਬਾਵਾ
ਮੁੱਲਾਂਪੁਰ ਦਾਖਾ, 13 ਮਈ 2025 : ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ 315ਵੇਂ ਸਰਹਿੰਦ ਫਤਿਹ ਦਿਵਸ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਵਿਸ਼ਾਲ ਫਤਿਹ ਮਾਰਚ ਅਰੰਭ ਹੋਇਆ ਜਿਸ ਵਿਚ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਪ੍ਰਧਾਨ ਪ੍ਰਦੇਸ਼ ਕਾਂਗਰਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਕ੍ਰਿਸ਼ਨ ਕੁਮਾਰ ਬਾਵਾ, ਰਿਟਾ. ਆਈ.ਪੀ.ਐੱਸ ਇਕਬਾਲ ਸਿੰਘ ਗਿੱਲ, ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਸਰਪ੍ਰਸਤ ਐੱਸ.ਪੀ ਸਿੰਘ ਓਬਰਾਏ ਵੱਲੋਂ ਵਿਸ਼ੇਸ਼ ਰੂਪ 'ਚ ਪਹੁੰਚੇ ਜਸਵੰਤ ਸਿੰਘ ਛਾਪਾ, ਨਿਹੰਗ ਮੁੱਖੀ ਬਾਬਾ ਬਲਵਿੰਦਰ ਸਿੰਘ, ਮਲਕੀਤ ਸਿੰਘ ਦਾਖਾ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਵਿਧਾਇਕ ਕਾਲਾ ਢਿੱਲੋਂ ਬਰਨਾਲਾ, ਕਮਲ ਧਾਲੀਵਾਲ ਅਤੇ ਸੰਤ ਸਰਬਜੋਤ ਸਿੰਘ ਨਾਨਕਸਰ ਠਾਠ ਡਾਂਗੋਂ ਦੀ ਸਰਪ੍ਰਸਤੀ ਹੇਠ ਵਿਸ਼ਾਲ ਫਹਿਤ ਮਾਰਚ ਜੈਕਾਰਿਆਂ ਦੀ ਗੂੰਜ ਹੱਥਾਂ ਵਿੱਚ ਫਤਿਹ ਦੇ ਝੰਡੇ ਫੜ ਕੇ ਆਰੰਭ ਹੋਇਆ। ਇਸ ਸਮੇਂ ਸੰਸਦ ਰਾਜਾ ਵੜਿੰਗ ਨੇ ਭਵਨ ਰਕਬਾ ਵਿਖੇ ਬਣੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਪ੍ਰਸਿੱਧ ਚਿੱਤਰਕਾਰ ਆਰ.ਐਮ ਸਿੰਘ ਵੱਲੋਂ ਤਿਆਰ ਕੀਤੇ ਗਏ ਚਿੱਤਰਾਂ ਦੇ ਦਰਸ਼ਨ ਕਰਕੇ ਮਨ ਨੂੰ ਸਕੂਨ ਅਤੇ ਸ਼ਾਂਤੀ ਦਾ ਅਹਿਸਾਸ ਹੋਇਆ ਹੈ। ਉਨ੍ਹਾਂ ਬਾਵਾ ਅਤੇ ਸਮੁੱਚੀ ਫਾਊਂਡੇਸ਼ਨ ਵੱਲੋਂ ਇਤਿਹਾਸ ਨੂੰ ਸਾਂਭਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮੇਂ ਸ. ਵੜਿੰਗ ਨੇ ਭਵਨ ਵਿਖੇ ਲਾਇਬ੍ਰੇਰੀ ਅਤੇ ਹੋਰ ਉਸਾਰੀ ਅਧੀਨ ਕਾਰਜਾਂ ਲਈ ਆਪਣੇ ਐਮ.ਪੀ ਕੋਟੇ 'ਚੋਂ 11 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਸਮੇਂ ਫਾਊਂਡੇਸ਼ਨ ਵੱਲੋਂ ਸੰਸਦ ਰਾਜਾ ਵੜਿੰਗ, ਵਿਧਾਇਕ ਢਿੱਲੋਂ ਤੇ ਕਮਲ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਸਾਡਾ ਦੇਸ਼ ਮਹਾਨ ਗੁਰੂਆਂ, ਯੋਧਿਆਂ, ਸ਼ਹੀਦਾਂ ਦੀ ਧਰਤੀ ਹੈ। 12 ਮਈ 1710 ਨੂੰ ਮਹਾਨ ਯੋਧੇ, ਜਰਨੈਲ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਕਿਸਾਨੀ ਦੇ ਮੁਕਤੀਦਾਤਾ, ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਦੇ ਹੋਏ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਅਤੇ 14 ਮਈ ਨੂੰ ਸਰਹਿੰਦ 'ਤੇ ਫਤਿਹ ਦਾ ਝੰਡਾ ਲਹਿਰਾਇਆ। ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਹੋਈ। ਉਨ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਤਰਿਆ ਸੀ
"ਦੇਗ ਤੇਗ ਫਤਹਿ ਨੁਸਰਤ ਬੇਦਰੰਗ
ਯਾਵਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ"
ਅੱਜ ਅਸੀਂ ਉਪਰੋਕਤ ਗੌਰਵਮਈ ਦਿਹਾੜਾ ਮਨਾ ਰਹੇ ਹਾਂ। ਲੋੜ ਹੈ 14 ਮਈ ਦੀ ਰਾਤ ਨੂੰ ਹਰ ਕਿਸਾਨ ਆਪਣੇ ਘਰ 'ਤੇ ਦੇਸੀ ਘਿਓ ਦਾ ਦੀਵਾ ਬਾਲੇ ਅਤੇ ਆਪਣੇ ਘਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਸੁਸ਼ੋਭਿਤ ਕਰੇ ਜਿਸ ਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ। ਇਸ ਸਮੇਂ ਉਹਨਾਂ ਪੰਜਾਬ ਸਰਕਾਰ ਤੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਰੱਖਣ ਦੀ ਮੰਗ ਕੀਤੀ। ਇਸ ਸਮੇਂ ਸਰਪ੍ਰਸਤ ਡਾ. ਜਗਤਾਰ ਸਿੰਘ ਧੀਮਾਨ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਯੂਥ ਵਿੰਗ ਦੇ ਪ੍ਰਧਾਨ ਰਣਵੀਰ ਸਿੰਘ ਹੰਬੜਾਂ, ਰਿਟਾਇਰਡ ਕਰਨਲ ਸੁਨੀਲ ਸ਼ਰਮਾ, ਚੇਅਰਪਰਸਨ ਸਵਰਨਜੀਤ ਕੌਰ, ਰਿੱਕੀ ਬਾਵਾ, ਜਸਪ੍ਰੀਤ ਸਿੰਘ, ਅਜੀਤ ਸਿੰਘ ਬਾਰੀ ਮੈਂਬਰ ਪ੍ਰਬੰਧਕੀ ਕਮੇਟੀ ਪਟਨਾ ਸਾਹਿਬ, ਸਤੀਸ਼ ਬਜਾਜ, ਮਨਜੀਤ ਸਿੰਘ ਝੱਮਟ, ਦਿਲਜੀਤ ਸਿੰਘ ਦੱਲੀ ਹਿੱਸੋਵਾਲ ਜਨਰਲ ਸਕੱਤਰ ਫਾਊਂਡੇਸ਼ਨ ਯੂ.ਐੱਸ.ਏ , ਸੁਖਵਿੰਦਰ ਸਿੰਘ ਜਗਦੇਵ, ਰੇਸ਼ਮ ਸੱਗੂ, ਬਿੱਲੂ ਕੈਨੇਡਾ, ਮਨਜੀਤ ਸਿੰਘ ਕੈਨੇਡਾ, ਗੁਲਸ਼ਨ ਬਾਵਾ, ਕੈਪਟਨ ਕੁਲਵੰਤ ਸਿੰਘ, ਦਵਿੰਦਰ ਢੇਸੀ, ਜਸਪ੍ਰੀਤ ਸਿੰਘ ਢੇਸੀ, ਸਰਪੰਚ ਮਨਮੋਹਨ ਸਿੰਘ, ਜਗਜੀਵਨ ਸਿੰਘ ਗਰੀਬ, ਭਲਵਾਨ ਰਕਬਾ, ਢਾਡੀ ਬਲਦੇਵ ਸਿੰਘ, ਢਾਡੀ ਜਤਿੰਦਰ ਸਿੰਘ ਰਕਬਾ, ਅਮਰਪਾਲ ਸਿੰਘ ਬੰਮਰਾ, ਰਾਜਬੀਰ ਸਿੰਘ, ਲਵਪ੍ਰੀਤ ਸਿੰਘ, ਜਸਵੀਰ ਸਿੰਘ, ਪੱਪੀ ਪੰਡੋਰੀ, ਜਸਵਿੰਦਰ ਸਿੰਘ ਆਂਡਲੂ, ਕੇਸਰ ਸਿੰਘ, ਗਗਨਦੀਪ ਬੰਮਰਾ, ਅੰਮ੍ਰਿਤਪਾਲ ਸਿੰਘ ਸ਼ੰਕਰ ਆਦਿ ਹਾਜ਼ਰ ਸਨ।