ਜੇਲ 'ਚ ਬੰਦ ਦੋਸ਼ੀਆਂ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਕਰਨ ਵਾਲੇ ਤਿੰਨ ਕਾਬੂ, 3 ਪਿਸਟਲ, 5 ਮੈਗਜੀਨ, 26 ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ

ਪਟਿਆਲਾ, 16 ਸਤੰਬਰ 2024 : ਪਟਿਆਲਾ ਦੇ ਐਸ.ਐਸ.ਪੀ ਡਾਕਟਰ ਨਾਨਕ ਸਿੰਘ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਵਿਕਰਮਜੀਤ ਸਿੰਘ ਬਰਾੜ DSP ਰਾਜਪੁਰਾ ਅਤੇ ਸ੍ਰੀ: ਗੁਰਦੇਵ ਸਿੰਘ ਧਾਲੀਵਾਲ PPS DSP (D) ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 181 ਮਿਤੀ 12.9.2024 भ/प 21/29-61-85 ND&PS Act, 25/54/59 (6) (7) Amended 2019) Arms Act) भावभन ਐਕਟ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਜਿਲਾ ਦਰਜ ਕਰਕੇ ਤਿੰਨ ਦੋਸ਼ੀਆਨ 1. ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਪਿੰਡ ਪੰਡਵਾ ਥਾਣਾ ਸਦਰ ਫਗਵਾੜਾਂ ਜਿਲਾ ਕਪੂਰਥਲਾ, 2. ਅਮ੍ਰਿਤਜੀਤ ਸਿੰਘ ਉਰਫ ਅਮ੍ਰਿਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪ੍ਰਤਾਬਪੁਰਾ ਥਾਣਾ ਫਿਲੌਰ ਜਿਲਾ ਜਲੰਧਰ 3. ਕਮਲਦੀਪ ਸਿੰਘ ਪੁੱਤਰ ਸਰਬਦਿਆਲ ਸਿੰਘ ਵਾਸੀ ਪਿੰਡ ਗੜਾ ਥਾਣਾ ਫਿਲੌਰ ਜਿਲਾ ਜਲੰਧਰ ਨੂੰ ਕਾਬੂ ਕਰ ਕਰਕੇ 2 ਪਿਸਟਲ 32 ਬੋਰ, 1 ਦੇਸੀ ਕੱਟਾ 32 ਬੋਰ, 5 ਮੈਗਜੀਨ, 12 ਜਿੰਦਾ ਕਾਰਤੂਸ 32 ਬੋਰ, 14 ਜਿੰਦਾ ਕਾਰਤੂਸ 12 ਬੋਰ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ 
ਜਿੰਨਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸ:ਥ: ਤੇਜਿੰਦਰ ਸਿੰਘ ਸਪੈਸਲ ਸੈਂਲ ਰਾਜਪੁਰਾ ਸਮੇਤ ਪੁਲਿਸ ਪਾਰਟੀ ਦੇ ਸ਼ਮਸ਼ਾਨ ਘਾਟ ਰੋਡ ਨੇੜੇ ਨਵਾ ਬਸ ਸਟੈਂਡ ਰਾਜਪੁਰਾ ਮੌਜੂਦ ਸੀ ਤਾ ਮੌਕਾ ਪਰ ਦੌਰਾਨੇ ਚੈਕਿੰਗ ਸ:ਥ: ਤੇਜਿੰਦਰ ਸਿੰਘ ਨੇ ਸਾਥੀ ਮੁਲਾਜਮਾ ਦੀ ਮਦਦ ਨਾਲ ਅਮ੍ਰਿਤਜੀਰ ਅਤੇ ਅਕਾਸ਼ਦੀਪ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 181 ਮਿਤੀ 12.9.2024 ਆਧ 21/29-61-85 ND&PS Act, ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਦਰਜ ਰਜਿਸਟਰ ਕਰਵਾਇਆ, ਜਿਨਾ ਨੇ ਦੌਰਾਨੇ ਤਫਤੀਸ਼ ਆਪਣੀ ਨਿਸ਼ਾਨ ਦੇਹੀ ਪਰ ਨਿਮਨਲਿਖਤ ਅਨੁਸਾਰ ਬ੍ਰਾਮਦ ਕਰਵਾਈ ਅਤੇ ਮੁਕੱਦਮਾ ਵਿੱਚ ਅਸਲਾ ਐਕਟ ਦੀਆ ਧਾਰਾਵਾ ਦਾ ਵਾਧਾ ਕੀਤਾ ਗਿਆ।

ਬ੍ਰਾਮਦਗੀ:-

  • 2 ਪਿਸਟਲ 32 ਬੋਰ
  • ਇੱਕ ਦੇਸੀ ਕੱਟਾ 32 ਬੋਰ
  • 05 मैगत्तीठ
  • 12 ਜਿੰਦਾ ਕਾਰਤੂਸ 32 ਬੋਰ
  • 14 ਜਿੰਦਾ ਕਾਰਤੂਸ 12 ਬੋਰ
  • 20 ਗ੍ਰਾਮ ਹੈਰੋਇਨ

ਅਹਿਮ ਖੁਲਾਸੇ : 

ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਜਰਮ ਕਪੂਰਥਲਾ ਜੇਲ ਵਿੱਚ ਬੰਦ ਗੈਂਗਸਟਰ ਦੇ ਨਜਦੀਕੀ ਹਨ ਅਤੇ ਉਹਨਾ ਦੇ ਇਸ਼ਾਰਿਆ ਪਰ ਹੀ ਕੰਮ ਕਰਦੇ ਹਨ। ਦੌਰਾਨੇ ਤਫਤੀਸ਼ ਸ਼ਾਹਮਣੇ ਆਇਆ ਕਿ ਫੜੇ ਗਏ ਮੁਜਰਮਾ ਦੇ ਕਪੂਰਥਲਾ ਜੇਲ ਵਿੱਚ ਬੰਦ ਪਿੰਸ ਅਤੇ ਗੋਲੂ ਨਾਮ ਦੇ ਦੋਸ਼ੀਆਂ ਦੇ ਗੁਰਗੇ ਹਨ, ਜੋ ਡਕੈਤੀਆ ਕਰਨ, ਫਿਰੋਤਤੀਆ ਮੰਗਣ, ਅਸਲਾ ਤਸਕਰੀ ਅਤੇ ਹੋਰ ਸੰਗੀਨ ਜੁਰਮ ਕਰਨ ਵਿੱਚ ਕਾਫੀ ਜਿਆਦਾ ਸਰਗਰਮ ਹਨ, ਪ੍ਰਿੰਸ ਅਤੇ ਗੋਲੂ ਪਰ ਫਿਰੋਤੀ, ਮਾਰ-ਕੁੱਟ, ਅਸਲਾ ਤਸਕਰੀ ਦੇ ਮੁਕੱਦਮਾਤ ਦਰਜ ਹਨ। ਜਿਨਾ ਦੋਵਾ ਦੇ ਹੋਰ ਵੀ ਨਾਮੀ ਗੈਂਗਸਟਰਾ ਨਾਲ ਸਬੰਧ ਹਨ, ਜੋ ਆਪਣੇ ਇਸ਼ਾਰਿਆ ਪਰ ਜੇਲ ਵਿੱਚ ਬੈਠੇ ਹੀ ਵਾਰਦਾਤਾ ਨੂੰ ਅੰਜਾਮ ਦਿਵਾਉਂਦੇ ਹਨ। ਜੋ ਇਹਨਾ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਭਵਿੱਖ ਵਿੱਚ ਹੋਣ ਵਾਲੀ ਸੰਗੀਨ ਘਟਨਾ ਨੂੰ ਰੋਕਿਆ ਗਿਆ ਹੈ। ਉਕਤਾਨ ਦੋਸ਼ੀਆਨ ਦੇ ਹੋਰ ਸਾਥੀਆ ਦੀ ਭਾਲ ਜਾਰੀ ਹੈ, ਜਿਨਾ ਪਾਸੋ ਹੋਰ ਵੀ ਹਥਿਆਰ ਬ੍ਰਾਮਦ ਹੋਣ ਅਤੇ ਹੋਰ ਅਹਿਮ ਖੁਲਸੇ ਹੋਣ ਦੀ ਉਮੀਦ ਹੈ।