ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਅੰਮ੍ਰਿਤਸਰ 11 ਸਤੰਬਰ, 2024 : ਅੰਮ੍ਰਿਤਸਰ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਵਿੱਚ ਬਾਸਮਤੀ ਦੀ ਅਗੇਤੀ ਫਸਲ 1509 ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ ਕਰੀਬ 6000 ਮੀਟ੍ਰਿਕ ਟਨ ਬਾਸਮਤੀ ਮੰਡੀਆਂ ਵਿੱਚ ਆ ਚੁੱਕੀ ਹੈ । ਇਹ ਜਾਣਕਾਰੀ ਦਿੰਦੇ ਜ਼ਿਲ੍ਹਾ ਮੰਡੀ ਅਫਸਰ ਸ ਅਮਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਤੌਰ ਤੇ ਭਗਤਾਂ ਵਾਲਾ ਮੰਡੀ ਵਿੱਚ ਬਾਸਮਤੀ ਆ ਰਹੀ ਹੈ। ਇਸ ਤੋਂ ਇਲਾਵਾ ਗਹਿਰੀ ਮੰਡੀ, ਮਜੀਠਾ ਮੰਡੀ ਅਤੇ ਮਹਿਤਾ ਮੰਡੀ ਵਿੱਚ ਵੀ ਬਾਸਮਤੀ....
ਮਾਝਾ
ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਰਾਜਪੁਰ ਬੁਤਾਲਾ 'ਚ 'ਆਪ ਦੀ ਸਰਕਾਰ, ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪ ਲਗਾਇਆ
ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਹੋ ਰਹੀ ਹੈ ਬੱਚਤ: ਐਸ.ਡੀ.ਐਮ. ਕੈਂਪ ਵਿੱਚ 77 ਵਿਅਕਤੀ ਆਪਣੇ ਕੇਸ ਲੈ ਕੇ ਪੁੱਜੇ, ਜਿਨ੍ਹਾਂ ਵਿੱਚੋਂ 77 ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ 12 ਸਤੰਬਰ ਨੂੰ ਬਲਾਕ ਹਰਸ਼ਾ ਛੀਨਾ ਰਾਜਾਸਾਂਸੀ ਵਿਖੇ ਲਗਾਇਆ ਜਾਵੇਗਾ ਅਗਲਾ ਕੈਂਪ : ਡੀ.ਸੀ ਅੰਮ੍ਰਿਤਸਰ, 11 ਸਤੰਬਰ, 2024 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ “ਆਪ ਦੀ ਸਰਕਾਰ ਆਪ ਦੇ....
ਸਿਹਤ ਕਰਮਚਾਰੀਆਂ ਵਿਰੁੱਧ ਹਿੰਸਾਂ ਦੀ ਸੂਚਨਾ ਦੇਣ ਲਈ 112 ਪੁਲਿਸ ਹੈਲਪਲਾਈਨ ਨੰਬਰ ਤੇ ਸੰਪਰਕ ਕੀਤਾ ਜਾਵੇ - ਸਿਵਲ ਸਰਜਨ ਡਾ. ਕਿਰਨਦੀਪ ਕੋਰ ਅੰਮ੍ਰਿਤਸਰ 11 ਸਤੰਬਰ 2024 : ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਮਤੀ ਜੋਤੀ ਬਾਲਾ ਮੱਟੂ ਦੀ ਪ੍ਰਧਾਨਗੀ ਹੇਠ ਹੈਲਥ ਕੇਅਰ ਪ੍ਰੋਫੈਸ਼ਨਲ ਕਮੇਟੀ ਦੀ ਮੀਟਿੰਗ ਵਿੱਚ ਹਿੰਸਾ ਦੀ ਰੋਕਥਾਮ ਕਮੇਟੀ ਦੀ ਪਹਿਲੀ ਮੀਟਿੰਗ ਜਿਲਾ ਪ੍ਰਬੰਧਕੀ ਕੰਪਲੈਕਸ ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸਿਹਤ ਮੰਤਰੀ, ਪੰਜਾਬ ਜੀ ਵੱਲੋ ਕੀਤੀ ਗਈ....
ਬਟਾਲਾ, 11 ਸਤੰਬਰ 2024 : ਮਾਣਯੋਗ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹ ਪੁਰਬ ਦੀ ਸੰਪੂਰਨਤਾ ਉਪਰੰਤ ਸਟੇਸ਼ਨ ਫਾਇਰ ਬ੍ਰਿਗੇਡ ਬਟਾਲਾ ਵਿਖੇ ਪੰਜਾਬ ਦੇ ਵੱਖ ਵੱਖ ਸਟੇਸ਼ਨਾਂ ਆਏ ਫਾਇਰ ਟੈਂਡਰਾਂ ਤੇ ਸਟਾਫ ਦੀ ਸ਼ਾਨਦਾਰ ਤੇ ਨਿੱਘੀ ਵਿਦਾਇਗੀ ਮੌਕੇ ਗੁਰੂ ਬਖਸ਼ਿਸ ਪ੍ਰਸ਼ਾਦ ਵੰਡਿਆ। ਇਸ ਮੌਕੇ ਫਾਇਰ ਅਫ਼ਸਰ ਨੀਰਜ਼ ਸ਼ਰਮਾਂ, ਰਾਕੇਸ਼ ਸ਼ਰਮਾਂ ਤੇ ਓਂਕਾਰ ਸਿੰਘ, ਹਰਬਖਸ਼ ਸਿੰਘ ਸਿਵਲ ਡਿਫੈਂਸ, ਜਸਬੀਰ ਸਿੰਘ ਤੇ ਫਾਇਰ ਸਟੇਸ਼ਨਾਂ ਦਾ ਸਟਾਫ ਮੋਜੂਦ ਸੀ। ਇਸ ਮੌਕੇ....
ਬਟਾਲਾ, 11 ਸਤੰਬਰ 2024 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਨੌਜਵਾਨਾਂ ਨੂੰ ਵੱਖ-ਵੱਖ ਸੈਕਟਰਾਂ ਵਿੱਚ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਲਗਾਏ ਜਾ ਰਹੇ ਪਲੇਸਮੈਂਟ ਕੈਂਪਾਂ ਤਹਿਤ ਅੱਜ ਬੀ.ਡੀ.ਪੀ.ਓ ਦਫ਼ਤਰ ਬਟਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਕੈਂਪ ਵਿੱਚ ਐੱਸ.ਆਈ.ਐੱਸ ਸਕਿਓਰਿਟੀ ਕੰਪਨੀ ਵੱਲੋਂ ਸਕਿਓਰਿਟੀ ਗਾਰਡ (ਕੇਵਲ ਲੜਕੇ) ਦੀ ਭਰਤੀ ਕੀਤੀ ਗਈ। ਉਨਾਂ ਦੱਸਿਆ ਕਿ 25 ਲੜਕਿਆਂ ਵਿੱਚੋਂ 16 ਲੜਕਿਆਂ ਦੀ ਚੋਣ ਕੀਤੀ ਗਈ ਹੈ। ਐੱਸ.ਆਈ.ਐੱਸ ਸਕਿਓਰਿਟੀ ਕੰਪਨੀ ਦੇ....
ਵਿਸ਼ੇਸ ਕੈਂਪਾਂ ਦਾ ਮੁੱਖ ਮਕਸਦ ਲੋਕਾਂ ਦੇ ਘਰਾਂ ਦੇ ਨੇੜੇ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਪੁਜਦਾ ਕਰਨਾ ਸ਼੍ਰੀ ਹਰਗੋਬਿੰਦਪੁਰ ਸਾਹਿਬ, 11 ਸਤੰਬਰ 2024 : ਡਾ. ਸ਼ਾਇਰੀ ਭੰਡਾਰੀ ਐੱਸ.ਡੀ.ਐੱਮ ਕਮ-ਕਮਿਸ਼ਨਰ ਨਗਰ ਨਿਗਮ,ਬਟਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਿਸ਼ੇਸ ਕੈਂਪ ਲਗਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਦੀਆਂ ਦਿੱਤੀਆਂ....
ਸਮਾਗਮ ਦੌਰਾਨ ਕਰੀਬ 16 ਮੈਡੀਕਲ ਟੀਮਾਂ ਅਤੇ 7 ਐਮਬੂਲੈਂਸਾਂ ਦੀ ਹੋਵੇਗੀ ਤਾਇਨਾਤੀ ਤਰਨ ਤਾਰਨ, 11 ਸਤੰਬਰ 2024 : ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖ਼ੇ 15 ਤੋਂ 18 ਸਤੰਬਰ ਨੂੰ ਹੋਣ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਗੁਰਪੁਰਬ ਸਮਾਗਮ ਦੌਰਾਨ ਸਿਹਤ ਸੇਵਾਵਾਂ ਸਬੰਧੀ ਬੁੱਧਵਾਰ ਨੂੰ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ....
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਕੀਤੀ ਅਪੀਲ ਤਰਨ ਤਾਰਨ, 11 ਸਤੰਬਰ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਹਰ ਵਰਗ ਦੇ ਵਸਨੀਕਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਕੱਚੇ ਕੋਠਿਆਂ ਜਾਂ ਬਾਲਿਆ ਵਾਲੇ ਕੋਠਿਆਂ ਵਾਲੇ ਲੋਕਾਂ ਵਲੋਂ ਆਪਣੀਆਂ ਪੱਕੇ ਮਕਾਨ ਬਣਾਉਣ ਲਈ ਪ੍ਰਤੀ ਬੇਨਤੀਆਂ ਅਕਸਰ ਦਿੱਤੀਆਂ ਜਾਂਦੀਆਂ ਹਨ।....
ਪੋਲਿੰਗ ਸਟੇਸ਼ਨਾਂ ਦੀ ਮੁੱਢਲੀ ਸੂਚੀ ਸਬੰਧੀ 19 ਸਤੰਬਰ ਤੱਕ ਸਬੰਧਿਤ ਚੋਣਕਾਰ ਰਜਿਸਟੇ੍ਰਸਨ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ ਸੁਝਾਅ ਅਤੇ ਇਤਰਾਜ਼ ਤਰਨ ਤਾਰਨ, 11 ਸਤੰਬਰ 2024 : ਭਾਰਤੀ ਚੋਣ ਕਮਿਸ਼ਨ ਵੱਲੋਂ ਮਿਤੀ 01 ਜਨਵਰੀ, 2025 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।ਇਸ ਸਬੰਧ ਵਿੱਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 29 ਅਕਤੂਬਰ, 2024 ਨੂੰ ਕੀਤੀ ਜਾਣੀ ਹੈ।ਡਰਾਫਟ ਫੋਟੋ ਵੋਟਰ ਸੂਚੀ ਦੀ ਪ੍ਰਕਾਸ਼ਨਾ ਤੋਂ ਪਹਿਲਾ ਪੋਲਿੰਗ....
ਐੱਨ. ਡੀ. ਆਰ. ਐੱਫ਼ ਨੇ ਹੜ੍ਹਾਂ ਵਿੱਚ ਮਨੁੱਖੀ ਜਾਨਾਂ ਦੇ ਬਚਾਓ ਸਬੰਧੀ ਵੱਖ-ਵੱਖ ਤਰੀਕਿਆਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ ਤਰਨ ਤਾਰਨ, 11 ਸਤੰਬਰ 2024 : ਕੌਮੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ਼) ਵੱਲੋਂ ਅੱਜ ਸਬ-ਡਵੀਜ਼ਨ ਪੱਟੀ ਅਧੀਨ ਪਿੰਡ ਸਭਰਾ ਦੇ ਨੇੜੇ ਸਤਲੁਜ ਦਰਿਆ ਦੇ ਕਿਨਾਰੇ ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਦੇ ਬਚਾਓ ਦੇ ਤਰੀਕਿਆਂ ਸਬੰਧੀ ਇੱਕ ਅਭਿਆਸ ( ਮੌਕ) ਡਰਿੱਲ ਕਰਵਾਈ ਗਈ, ਜਿਸ ਵਿੱਚ ਇਲਾਕੇ ਦੇ ਲੋਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੜ੍ਹਾਂ ਦੌਰਾਨ ਬਚਾਓ....
ਤਰਨ ਤਾਰਨ 11 ਸਤੰਬਰ 2024 : ਜ਼ਿਲਾ ਤਰਨਤਾਰਨ ਵਿੱਚ ਝੋਨੇ ਅਤੇ ਬਾਸਮਤੀ ਦੀ ਕਟਾਈ ਆਉਣ ਵਾਲੇ ਕੁੱਝ ਹੀ ਸਮੇਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ ।ਇਸਲਈ ਜ਼ਿਲੇ ਵਿੱਚ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਮਾਣਯੋਗ ਡਿਪਟੀ ਕਮਿਸ਼ਨਰ ,ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ ਵਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਮੂਹ ਉਪ ਮੰਡਲ ਮੈਜਿਸਟ੍ਰੇਟ ,ਮੁੱਖ ਖੇਤੀਬਾੜੀ ਅਫਸਰ,ਬਲਾਕ ਖੇਤੀਬਾੜੀ ਅਫਸਰ ਪੱਟੀ ਅਤੇ ਭਿੱਖੀਵਿੰਡ, ਐਸ .ਡੀ.ਓ ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਾਜ਼ਰ ਸਨ। ਡਿਪਟੀ ਕਮਿਸ਼ਨਰ....
ਤਰਨਤਾਰਨ 11 ਸਤੰਬਰ 2024 : ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਯੋਗਤਾਵਾਂ/ਸਮਰੱਥਾਵਾਂ ਵਿੱਚ ਵਿਕਾਸ ਸਬੰਧੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਕੰਟੈਂਟ ਬੇਸਡ ਲਰਨਿੰਗ ਤੋਂ ਕੰਪੀਟੈਂਸੀ ਬੇਸਡ ਲਰਨਿੰਗ ਤਕ ਲੈ ਕੇ ਜਾਣ ਦਾ ਏਜੰਡਾ ਹੈ। ਇਸ ਦੇ ਸਬੰਧ ਵਿੱਚ ਜਿਲ੍ਹਾ ਸਿੱਖਿਆ ਅਫਸਰ(ਐ.ਸਿੱ/ਸੈ.ਸਿੱ) ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੰਪੀਟੈਨਸੀ ਐਨਹੈਂਸਮੈਂਟ ਪਲਾਨ....
ਤਰਨ ਤਾਰਨ 11 ਸਤੰਬਰ 2024 : ਡਿਪਟੀ ਕਮਿਸ਼ਨਰ ,ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ ਵਲੋਂ ਪਰਾਲੀ ਪ੍ਰਬੰਧਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਉਪ ਮੰਡਲ ਮੈਜਿਸਟ੍ਰੇਟ ,ਮੁੱਖ ਖੇਤੀਬਾੜੀ ਅਫਸਰ,ਬਲਾਕ ਖੇਤੀਬਾੜੀ ਅਫਸਰ ਪੱਟੀ ਅਤੇ ਭਿੱਖੀਵਿੰਡ, ਐਸ .ਡੀ.ਓ ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਣਾ ਸ਼ੂਗਰ ਮਿੱਲ ਦੇ ਨੁਮਾਇੰਦੇ ਹਾਜ਼ਰ ਹੋਏ। ਡਿਪਟੀ ਕਮਿਸ਼ਨਰ,ਤਰਨ ਤਾਰਨ ਨੇ ਦੱਸਿਆ ਕਿ ਰਾਣਾ ਸ਼ੂਗਰ ਮਿੱਲ ਤੋਂ ਆਏ ਨੁਮਾਇੰਦਿਆਂ ਵਲੋਂ ਸਹਿਮਤੀ ਪ੍ਰਗਟਾਈ ਗਈ ਹੈ ਕਿ ਉਹਨਾਂ....
ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 150 ਅਰਜ਼ੀਆਂ ਦਾ ਮੌਕੇ ‘ਤੇ ਕੀਤਾ ਗਿਆ ਨਿਪਟਾਰਾ ਤਰਨ ਤਾਰਨ, 10 ਸਤੰਬਰ 2024 : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਸਰਕਾਰ, ਤੁਹਾਡੇ ਦੁਆਰ” ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਪੰਜਵੜ੍ਹ ਵਿਖੇ ਵਿਸ਼ੇਸ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕੈਂਪ ਦੌਰਾਨ ਪਿੰਡ ਪੰਜਵੜ੍ਹ ਕਲਾਂ, ਪੰਜਵੜ੍ਹ ਭੋਜੀਆਂ, ਮਾਲੂਵਾਲ ਅਤੇ ਕੰਬੋਅ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾਏ ਗਏ ਸਨ....
ਅੰਮ੍ਰਿਤਸਰ, 10 ਸਤੰਬਰ 2024 : ਬਾਡਰ ਰੇਂਜ ਡੀ.ਆਈ.ਜੀ.ਸ਼੍ਰੀ ਸਤਿੰਦਰ ਸਿੰਘ (ਆਈ.ਪੀ.ਐਸ) ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ (ਆਈ.ਪੀ.ਐਸ), ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ’ਤੇ ਕੰਮ ਕਰਦਿਆਂ (ਡੀਐਸਪੀ) ਅਟਾਰੀ ਦੀ ਜੇਰੇ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਚਮਕੌਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਮੈਹਦੀਪੁਰ ਜ਼ਿਲ੍ਹਾ ਤਰਨਤਾਰਨ ਅਤੇ ਪ੍ਰਵੀਨ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ....