ਮਾਝਾ

ਵਾਰਡ ਨੰਬਰ 13, 38, ਛਿੱਥ, ਲੀਲ ਖੁਰਦ ਅਤੇ ਖਾਨਪੁਰਾ ਵਿਖੇ ਲੱਗੇ ਵਿਸ਼ੇਸ ਕੈਪ
ਲੋਕਾਂ ਨੇ ਵੱਖ ਵੱਖ 44 ਸਰਕਾਰੀ ਸੇਵਾਵਾਂ ਦਾ ਲਿਆ ਲਾਭ ਬਟਾਲਾ, 21 ਫਰਵਰੀ : ‘ਪੰਜਾਬ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲੱਗੇ ਰਹੇ ਵਿਸ਼ੇਸ ਕੈਂਪਾਂ ਤਹਿਤ ਵਾਰਡ ਨੰਬਰ 13, 38, ਛਿੱਥ, ਲੀਲ ਖੁਰਦ, ਖਾਨਪੁਰਾ ਅਤੇ ਹਰਪੁਰਾ ਵਿਖੇ ਵਿਸ਼ੇਸ ਕੈਪ ਲੱਗੇ, ਜਿਸ ਵਿੱਚ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ ਤੇ ਪੁਜਦਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਅਭਿਸ਼ੇਕ ਵਰਮਾ, ਤਹਿਸੀਲਦਾਰ ਬਟਾਲਾ ਨੇ....
ਪੰਜਾਬ ਸਰਕਾਰ ਵੱਲੋਂ 23 ਤੋਂ 29 ਫਰਵਰੀ ਤੱਕ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ ਰੰਗਲਾ ਪੰਜਾਬ ਮੇਲਾ
ਰੰਗਲਾ ਪੰਜਾਬ ਮੇਲੇ ਦੀ ਧਮਾਕੇਦਾਰ ਸ਼ੁਰੂਆਤ ਕਰਨਗੇ ਬਾਲੀਵੁੱਡ ਗਾਇਕ ਸੁਖਵਿੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਅਹਿਮ ਸ਼ਖ਼ਸੀਅਤਾਂ ਹੋਣਗੀਆਂ ਸ਼ਾਮਿਲ ਕੰਵਰ ਗਰੇਵਾਲ, ਹਰਜੀਤ ਹਰਮਨ, ਲਖਵਿੰਦਰ ਵਡਾਲੀ, ਵਾਰਿਸ ਭਰਾ, ਕੁਲਵਿੰਦਰ ਬਿੱਲਾ ਅਤੇ ਸਿਕੰਦਰ ਸਲੀਮ ਲਾਉਣਗੇ ਰੌਣਕਾਂ ਗੁਰਦਾਸਪੁਰ, 21 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ਵ ਵਿਆਪੀ ਮੁਹਿੰਮ....
ਸ੍ਰੀ ਗੁਰੂ ਰਵਿਦਾਸ ਜੀ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ 24 ਫਰਵਰੀ ਨੂੰ ਐੱਸ.ਜੀ.ਪੀ.ਸੀ. ਦੀਆਂ ਵੋਟਾਂ ਬਣਾਉਣ ਲਈ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪ ਰੱਦ
ਜ਼ਿਲ੍ਹੇ 'ਚ 25 ਅਤੇ 29 ਫਰਵਰੀ 2024 ਨੂੰ ਲੱਗਣਗੇ ਵਿਸ਼ੇਸ਼ ਕੈਂਪ ਵਧੀਕ ਡਿਪਟੀ ਕਮਿਸ਼ਨਰ ਨੇ ਯੋਗ ਵੋਟਰਾਂ ਨੂੰ ਵੋਟ ਬਣਵਾਉਣ ਦੀ ਅਪੀਲ ਕੀਤੀ ਗੁਰਦਾਸਪੁਰ, 21 ਫਰਵਰੀ : ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ 24 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਾਂ ਬਣਾਉਣ ਲਈ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਹ ਫ਼ੈਸਲਾ ਐੱਸ.ਸੀ.ਬੀ.ਸੀ....
ਪੰਜਾਬ ਸਰਕਾਰ ਪੁੱਜੀ ਲੋਕਾਂ ਦੇ ਦੁਆਰ - ਚੇਅਰਮੈਨ ਰਮਨ ਬਹਿਲ
ਕਿਹਾ, 'ਆਪ ਦੀ ਸਰਕਾਰ ਆਪ ਦੇ ਦੁਆਰ' ਕੈਂਪਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਮੌਕੇ 'ਤੇ ਕੀਤੀਆਂ ਹੱਲ ਗੁਰਦਾਸਪੁਰ, 21 ਫਰਵਰੀ : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਲੋਕਾਂ ਦੇ ਦੁਆਰ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਦੇ ਦਫ਼ਤਰਾਂ ਦਾ ਲੋਕਾਂ ਨਾਲ ਸਬੰਧਤ ਕੰਮ-ਕਾਜ ਲੋਕਾਂ ਦੇ ਘਰਾਂ ਦੇ ਨੇੜੇ ਹੀ ਤੁਰਤ-ਫੁਰਤ ਹੋ....
ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟ੍ਰੇਨਿੰਗ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ
ਤਰਨ ਤਾਰਨ 21 ਫਰਵਰੀ : ਸੀ-ਪਾਈਟ ਕੈਂਪ, ਪੱਟੀ ( ਤਰਨ-ਤਾਰਨ ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੀ-ਪਾਈਟ ਕੈਂਪ, ਪੱਟੀ ਵਿਖੇ ਅਗਨੀਵੀਰ ਫੌਜ ਦੀ ਭਰਤੀ ਰੈਲੀ ਦਾ ਕੰਪਿਊਟਰ ਬੇਸਿਸ ਲਿਖਤੀ ਪੇਪਰ ਜੋ ਕਿ 22 ਅਪ੍ਰੈਲ 2024 ਨੂੰ ਹੋ ਰਿਹਾ ਹੈ । ਜਿਸ ਤਰ੍ਹਾਂ ਦਾ ਲਿਖਤੀ ਪੇਪਰ 22 ਅਪ੍ਰੈਲ 2024 ਨੂੰ ਹੋਣਾ ਹੈ ਉਸ ਤਰ੍ਹਾਂ ਹੀ ਲਿਖਤੀ ਪੇਪਰ ਦੀ ਤਿਆਰੀ ਕੰਪਿਊਟਰ ਤੇ ਮਿਤੀ : 26 ਫਰਰਵੀ 2024 ਤੋਂ ਸ਼ੁਰੂ ਹੋ ਰਹੀ ਹੈ । ਲਿਖਤੀ ਪੇਪਰ ਦੀ ਆਨ ਲਾਈਨ....
ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੁਣ ਤੱਕ ਯੋਗ ਲਾਭਪਾਤਰੀਆਂ ਨੂੰ ਮੌਕੇ `ਤੇ ਮੁਹੱਈਆ ਕਰਵਾਈਆਂ ਗਈਆਂ 2538 ਸੇਵਾਵਾਂ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ ਦੇ 16 ਵੱਖ-ਵੱਖ ਪਿੰਡਾਂ ਵਿੱਚ 22 ਫਰਵਰੀ ਨੂੰ ਵੀ ਲਗਾਏ ਜਾਣਗੇ ਵਿਸ਼ੇਸ ਕੈਂਪ ਤਰਨ ਤਾਰਨ, 21 ਫਰਵਰੀ : ਪੰਜਾਬ ਸਰਕਾਰ ਵੱਲੋਂ “ਆਪ ਦੀ ਸਰਕਾਰ, ਆਪ ਦੇ ਦੁਆਰ” ਪ੍ਰੋਗਰਾਮ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ ਦੇ ਲੋਕਾਂ ਦਾ ਵੱਡਾ ਲਾਭ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ....
35 ਕਰੋੜ ਰੁਪਏ ਦੀ ਲਾਗਤ ਨਾਲ 66 ਕੇ ਵੀ ਤੋਂ 220 ਕੇ ਵੀ ਬਣੇਗਾ ਅਜਨਾਲਾ ਦਾ ਬਿਜਲੀ ਘਰ : ਈ ਟੀ ਓ
55 ਸਾਲ ਬਾਅਦ ਅਪਗ੍ਰੇਡ ਹੋਇਆ ਅਜਨਾਲਾ ਦਾ ਬਿਜਲੀ ਘਰ ਬਿਜਲੀ ਕੱਟਾਂ ਤੋਂ ਮਿਲੇ ਨਿਜ਼ਾਤ ਤੇ ਸਨਅਤ ਲਈ ਖੁੱਲੇਗਾ ਰਸਤਾ-ਧਾਲੀਵਾਲ ਅੰਮ੍ਰਿਤਸਰ, 21 ਫਰਵਰੀ : ਸਰਹੱਦੀ ਇਲਾਕਾ ਅਜਨਾਲਾ ਦਾ ਬਿਜਲੀ ਘਰ ਜੋ ਕਿ 1968 ਵਿਚ ਬਣਿਆ ਸੀ, ਦੀ 55 ਸਾਲ ਬਾਅਦ ਸਰਕਾਰ ਨੇ ਮੁੜ ਸੁਣੀ ਹੈ। ਹੁਣ ਇਹ ਬਿਜਲੀ ਘਰ 66 ਕੇ ਵੀ ਸਮਰੱਥਾ ਤੋਂ ਵੱਧ ਕੇ 220 ਕੇ ਵੀ ਹੋਣ ਜਾ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ। ਅੱਜ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਹਲਕਾ ਵਿਧਾਇਕ ਤੇ....
ਰੰਗਲੇ ਪੰਜਾਬ ਦੇ ਜਸ਼ਨਾਂ ਵਿਚ ਅੰਮ੍ਰਿਤਸਰ ਦੀਆਂ ਕੰਧਾਂ ਉਤੇ ਹੋ ਰਹੀ ਹੈ ਪੰਜਾਬੀ ਵਿਰਸੇ ਦੀ ਚਿਤਰਕਾਰੀ
ਅੰਮ੍ਰਿਤਸਰ ਕਾਰਪੋਰੇਸ਼ਨ ਦੇ ਰਹੀ ਹੈ ਸ਼ਹਿਰ ਨੂੰ ਵਿਰਾਸਤੀ ਦਿੱਖ ਅੰਮ੍ਰਿਤਸਰ, 21 ਫਰਵਰੀ - ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਧਰਤੀ ਨੂੰ ‘ਰੰਗਲਾ ਪੰਜਾਬ’ ਮੇਲੇ ਲਈ ਚੁਣੇ ਜਾਣ ਮਗਰੋਂ ਅੰਮ੍ਰਿਤਸਰ ਕਾਰਪੋਰੇਸ਼ਨ ਵੀ ਮੇਲੀਆਂ ਦੀ ਮਹਿਮਾਨ ਨਿਵਾਜ਼ੀ ਲਈ ਪੱਬਾਂ ਭਾਰ ਨਜ਼ਰ ਆ ਰਹੀ ਹੈ। ਸ਼ਹਿਰ ਦੀ ਸਾਫ-ਸਫਾਈ ਦੇ ਨਾਲ-ਨਾਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੀਆਂ ਕੰਧਾਂ ਉਤੇ ਪੰਜਾਬੀ ਵਿਰਸੇ ਦੀ ਚਿਤਰਕਾਰੀ ਵੱਡੇ ਪੱਧਰ ਉਤੇ ਕਰਵਾਈ ਜਾ ਰਹੀ ਹੈ। ਜਿਸ ਵਿਚ ਪੰਜਾਬੀ ਬੋਲੀਆਂ ਨੂੰ ਵੀ ਚੰਗੀ ਥਾਂ ਦਿੱਤੀ ਜਾ ਰਹੀ ਹੈ।....
ਰੰਗਲੇ ਪੰਜਾਬ ਦੇ ਜਸ਼ਨਾਂ ਵਿੱਚ ਰੰਗਿਆ ਜਾਵੇਗਾ ਅੰਮ੍ਰਿਤਸਰ ਦਾ ਚੱਪਾ -ਚੱਪਾ : ਡਿਪਟੀ ਕਮਿਸ਼਼ਨਰ
ਸ਼ਹਿਰ ਦੇ ਹਰ ਕੋਨੇ ਵਿੱਚ ਹੋਣਗੇ ਸਮਾਗਮ ਅੰਮ੍ਰਿਤਸਰ 21 ਫਰਵਰੀ : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ 23 ਫਰਵਰੀ ਤੋਂ 29 ਫਰਵਰੀ ਤੱਕ ਚੱਲਣ ਵਾਲੇ ਰੰਗਲੇ ਪੰਜਾਬ ਮੇਲੇ ਦਾ ਉਦਘਾਟਨ 23 ਫਰਵਰੀ ਨੂੰ ਖਾਲਸਾ ਕਾਲਜ ਵਿਖੇ ਕਰਨਗੇ ਅਤੇ ਇਸ ਦਿਨ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਦਰਸ਼ਕਾਂ ਦੇ ਰੁਬਰੂ ਹੋਣਗੇ।ਇਸ ਦਿਨ ਤੋਂ ਹੀ ਸ਼ਹਿਰ ਦਾ ਹਰ ਕੋਨਾ ਮੇਲੇ ਦੇ ਜਸ਼ਨਾਂ ਵਿੱਚ ਰੰਗਿਆ ਜਾਵੇਗਾ ਜੋ ਕਿ ਲਗਾਤਾਰ 7 ਦਿਨ ਚਲੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ....
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਿੰਨ ਦੋਸ਼ੀਆਂ ਕੋਲੋਂ ਕਰੀਬ 56 ਲੱਖ ਰੁਪਏ ਦੀ ਹਵਾਲਾ ਰਾਸ਼ੀ ਕੀਤੀ ਬਰਾਮਦ
ਅੰਮ੍ਰਿਤਸਰ, 20 ਫਰਵਰੀ : ਪੰਜਾਬ ਪੁਲਿਸ ਵਲੋਂ ਨਸ਼ਾ ਅਤੇ ਗੈਰ ਕਾਨੂੰਨੀ ਕੰਮਾਂ 'ਤੇ ਨਕੇਲ ਕੱਸਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੈਕਵਰਡ ਅਤੇ ਫਾਰਵਰਡ ਲਿੰਕ ਰਾਹੀਂ ਤਿੰਨ ਦੋਸ਼ੀਆਂ ਕੋਲੋਂ ਕਰੀਬ 56 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਤਿੰਨੋਂ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਫੜੇ ਗਏ ਹਨ। ਇਸ ਸਬੰਧੀ ਡੀਐੱਸਪੀ ਸੁਖਜਿੰਦਰ ਸਿੰਘ ਥਾਪੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਫਰਵਰੀ ਨੂੰ....
ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ, ਅੜੀਅਲ ਰਵਈਆ ਨਹੀਂ ਅਪਣਾਉਣਾ ਚਾਹੀਦਾ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 
ਅੰਮ੍ਰਿਤਸਰ, 20 ਫਰਵਰੀ : ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੇ ਹੱਕ 'ਚ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਆਏ ਹਨ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਦਿੱਲੀ ਜਾਣ ਦੇ ਐਲਾਨ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਇਕੱਠੇ ਬੈਠ ਕੇ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਸਿਆਸੀ ਆਗੂਆਂ ਨੂੰ ਸੱਤਾ 'ਚ ਆਉਣ ਤੋਂ....
ਪਲਸ ਪੋਲੀਓ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਬੱਚਿਆਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ  ਇਕ ਰੋਜਾ ਟਰੇਨਿੰਗ ਕਮ ਵਰਕਸ਼ਾਪ ਦਾ  ਕੀਤਾ ਗਿਆ  ਆਯੋਜਨ
ਤਰਨ ਤਾਰਨ 20 ਫਰਵਰੀ : ਵਿਸ਼ਵ ਸਿਹਤ ਸੰਗਠਨ ਵਲੋ ਪਲਸ ਪੋਲੀਓ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਬੱਚਿਆਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਤਰਨ ਤਾਰਨ ਅਨੈਕਸੀ ਹਾਲ ਵਿਖੇ ਇਕ ਰੋਜਾ ਟਰੇਨਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਬਲਾਕਾ ਦੇ ਅਫ਼ਸਰਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਵਰਕਸ਼ਾਪ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ....
ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ  22 ਫਰਵਰੀ ਨੂੰ  ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ- ਡਿਪਟੀ ਕਮਿਸ਼ਨਰ
ਤਰਨ ਤਾਰਨ 20 ਫਰਵਰੀ : ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 22 ਫਰਵਰੀ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮਾਨਯੋਗ ਡਿਪਟੀ ਕਮਿਸ਼ਨਰ, ਸ੍ਰੀ ਸੰਦੀਪ ਕੁਮਾਰ,ਆਈ.ਏ.ਐਸ, ਤਰਨ ਤਾਰਨ ਵੱਲੋ ਸਾਂਝੀ ਕੀਤੀ ਗਈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵੱਲੋ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ.ਐਮ.ਆਰ....
ਵਧੀਕ ਡਿਪਟੀ ਕਮਿਸ਼ਨਰ  ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ
ਤਰਨ ਤਾਰਨ 20 ਫਰਵਰੀ : ਦਫ਼ਤਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਇਸ ਸੰਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਹਰ ਫੂਡ ਉਪਰੇਟਰ ਲਈ ਫੂਡ ਦਾ ਲਾਇਸੰਸ ਅਤੇ ਰਜ਼ਿਸਟ੍ਰੇਸ਼ਨ ਲਾਜ਼ਮੀ ਹੈ। ਜੇਕਰ ਕੋਈ ਵੀ ਦੁਕਾਨਦਾਰ, ਰੈਸਟੋਰੈੱਟ, ਢਾਬੇ ਵਾਲਾ, ਲਾਇਸੰਸ ਜਾਂ ਰਜ਼ਿਸਟ੍ਰੇਸ਼ਨ ਲਈ ਅਪਲਾਈ ਨਹੀਂ ਕਰਦਾ ਤਾਂ ਉਸਦੇ ਉੱਪਰ ਫੂਡ ਐੱਕਟ....
ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਵੱਲੋਂ ਪਿੰਡ ਪੱਧਰੀ ਸੁਰੱਖਿਆ ਕਮੇਟੀ ਨਾਲ ਵਿਸ਼ੇਸ ਮੀਟਿੰਗ
ਤਰਨ ਤਾਰਨ, 20 ਫਰਵਰੀ : ਡਿਪਟੀ ਕਮਿਸ਼ਨਰ ਤਰਨ ਤਰਨ ਸੀ੍ਰ ਸੰਦੀਪ ਕੁਮਾਰ ਅਤੇ ਐੱਸ. ਐੱਸ. ਪੀ. ਸ੍ਰੀ ਅਸ਼ਵਨੀ ਕਪੂਰ ਵੱਲੋਂ ਅੱਜ ਜ਼ਿਲ੍ਹੇ ਦੇ ਸਰਹੱਦੀ ਪਿੰਡ ਨਾਰਲੀ ਵਿਖੇ ਪਿੰਡ ਪੱਧਰੀ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ਅਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਸੁਰੱਖਿਆ ਫੋਰਸਾਂ ਨੂੰ ਬਹੁਤ ਸਹਿਯੋਗ ਮਿਲਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ....