ਬਟਾਲਾ, 6 ਜੁਲਾਈ : ਡਿਪਟੀ ਡਾਇਰੈਕਟਰ -ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ " ਵਲਡ ਜਨੋਸ਼ਿਸ - ਡੇ ਮਨਾਇਆ ਗਿਆ। ਇਸ ਮੌਕੇ ਤੇ ਨੋਡਲ ਅਫ਼ਸਰ ਡਾ. ਰੀਤੂ ਮੈਡੀਕਲ਼ ਅਫ਼ਸਰ ਨੇ ਆਏ ਹੋਏ ਲੋਕਾਂ ਨੂੰ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ :, ਹਲਕਾਅ,ਦਸਤ, ਉਲਟੀਆਂ, ਬੁਖਾਰ, ਪੀਲੀਆ ਆਦਿ ਦਾ ਹੋਣਾ ਤੇ ਇਹਨਾਂ ਬਿਮਾਰੀਆਂ ਤੋਂ ਬਚਾਓ ਬਾਰੇ ਵਿਥਾਰਪੁਰਵਿਕ ਜਾਣਕਾਰੀ ਦਿੱਤੀ ਗਈ ਅਜਿਹੇ ਲੱਛਣ ਕਿਸੇ ਵੀ ਵਿਆਕਤੀ ਵਿੱਚ ਦਿਖਾਈ ਦੇਣਾ ਤਾਂ ਤਰੁੰਤ ਨਜ਼ਦੀਕੀ ਸਰਕਾਰੀ ਸਿਹਤ ਸੈਂਟਰ ਵਿੱਚ ਆਪਣਾ ਇਲਾਜ਼ ਕਰਾਉਣਾ ਚਾਹੀਦਾ ਹੈ lਇਸ ਦੀ ਦਵਾਈ ਸਾਰੇ ਸਿਹਤ ਸੈਂਟਰਾਂ ਵਿੱਚ ਮੁਫ਼ਤ ਦਿੱਤੀ ਜਾਂਦੀ ਹੈ, ਇਸ ਮੌਕੇ ਡਾ. ਅਮਰਿੰਦਰ ਸਿੰਘ ਬਾਜਵਾ, ਰਛਪਾਲ ਸਿੰਘ ਸਹਾ : ਮਲੇਰੀਆ ਅਫ਼ਸਰ, ਸ਼੍ਰੀ ਦਲੀਪ ਰਾਜ ਹੈਲਥ ਇੰਸਪੈਕਟਰ,ਲਖਬੀਰ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਕੰਮ ਬੀ. ਬੀ. ਈ, ਪਰਮਿੰਦਰ ਕੌਰ ਸੀ. ਐਚ. ਓ, ਆਸ਼ਾ ਰਾਣੀ ਰੇਡੀਓ ਗ੍ਰਾਫ਼ਰ, ਹਰਭਜਨ ਕੌਰ ਫਾਰਮੇਸ਼ੀ ਅਫ਼ਸਰ, ਗੁਰਪ੍ਰੀਤ ਕੌਰ ਫ਼ਰਮੇਸੀ ਅਫ਼ਸਰ, ਕੁਲਦੀਪ ਸਿੰਘ ਬੱਬੇਹਾਲੀ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l