ਤਰਨ ਤਾਰਨ 28 ਜੂਨ 2024 : ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਵਰਿਦਰਪਾਲ ਸਿੰਘ ਬਾਜਵਾ,ਪੀ.ਸੀ.ਐਸ.ਵੱਲੋਂ ਮਹਤਾਮਾਂ ਗਾਂਧੀ ਨਰੇਗਾ ਸਕੀਮ ਤਹਿਤ ਹਫ਼ਤਾਵਾਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਬੀ.ਡੀ.ਪੀ.ੳ., ਭਿੱਖੀਵਿੰਡ, ਵਲਟੋਹਾ ਅਤੇ ਸਮੂਹ ਮਗਨਰੇਗਾ ਸਟਾਫ਼ ਬਲਾਕ ਪੱਟੀ ਨੌਸ਼ਹਿਰਾ ਪੰਨੂਆਂ, ਵਲਟੋਹਾ ਅਤੇ ਭਿੱਖੀਵਿੰਡ ਹਾਜਰ ਆਏ। ਮਗਨਰੇਗਾ ਦੀ ਪ੍ਰਗਤੀ ਵਾਚਣ ਤੋਂ ਪਾਇਆ ਗਿਆ ਕਿ ਬਲਾਕ ਭਿੱਖੀਵਿੰਡ, ਪੱਟੀ ਅਤੇ ਵਲਟੋਹਾ ਵੱਲੋਂ ਲੇਬਰ ਦੀ ਪ੍ਰਗਤੀ ਵਿੱਚ ਵਾਧਾ ਕੀਤਾ ਗਿਆ। ਪ੍ਰੰਤੂ ਨੋਸ਼ਹਿਰਾ ਪੰਨੂਆਂ ਬਲਾਕ ਨੌਸ਼ਹਿਰਾ ਪਨੂੰਆਂ ਦੀ ਲੇਬਰ ਪ੍ਰਗਤੀ ਘੱਟ ਪਾਈ ਗਈ। ਇਸ ਤੇ ਪ੍ਰਧਾਨ ਜੀ ਵਲੋਂ ਨਿਰਾਸ਼ਾ ਜਾਹਰ ਕੀਤੀ ਗਈ ਅਤੇ ਸਬੰਧਤ ਬੀ.ਡੀ.ਪੀ.ਓ ਨੌਸ਼ਹਿਰਾ ਪੰਨੂਆਂ ਨੂੰ ਹਦਾਇਤ ਕੀਤੀ ਗਈ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਪ੍ਰਗਤੀ ਵਿਚ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਜਿਲ੍ਹਾ ਨੋਡਲ ਅਫਸਰ, ਮਗਨਰੇਗਾ ਵਲੋਂ ਜਾਣੂ ਕਰਵਾਇਆ ਗਿਆ ਕਿ ਮਗਨਰੇਗਾ ਅਧੀਨ ਚੱਲ ਰਹੇ ਆਗਣਵਾੜ੍ਹੀ ਅਤੇ ਫੇ਼ਅਰ ਪਰਾਈਸ ਸੋ਼ਪਾਂ ਦੇ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾ ਦਿੱਤੇ ਜਾਣਗੇ ਅਤੇ ਗ੍ਰਾਮ ਪੰਚਾਇਤਾਂ ਵਿੱਚ ਆਉਣ ਵਾਲੇ ਮਾਨਸੂਨ ਸ਼ੀਜਨ ਵਿੱਚ ਗ੍ਰਾਮ ਪੰਚਾਇਤਾਂ ਵਿੱਚ ਸਾਂਝੀਆ ਜਨਤਕ ਥਾਵਾਂ ਤੇ ਲਗਾਉਣ ਲਈ ਬੂਟੇ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਬੂਟਿਆਂ ਨਾਲ ਵਾਤਾਵਰਨ ਸ਼ਾਫ ਸੁੱਥਰਾਂ ਅਤੇ ਪ੍ਰਦੂਸ਼ਣ ਨੂੰ ਰੋਕਣ ਵਿੱਚ ਲਾਹੇਵੰਦ ਹੋਣਗੇ।