- ਚਾਹਵਾਨ ਉਮੀਦਵਾਰ 12 ਜੁਲਾਈ, 2024 ਤੱਕ ਸਿਵਲ ਹਸਪਤਾਲ ਕੰਪਲੈਕਸ, ਦਫ਼ਤਰ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਤਰਨ ਤਾਰਨ ਵਿਖੇ ਦੇ ਸਕਦੇ ਹਨ ਅਰਜ਼ੀਆਂ
ਤਰਨ ਤਾਰਨ, 27 ਜੂਨ 2024 : ਪੰਜਾਬ ਸਰਕਾਰ ਵੱਲੋਂ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ, ਨੈਸ਼ਨਲ ਆਯੂਸ਼ ਮਿਸ਼ਨ (ਐੱਨ. ਏ. ਐੱਮ.) ਤਹਿਤ ਜਿਲ੍ਹਾ ਤਰਨ ਤਾਰਨ ਵਿਖੇ 05 ਯੋਗਾ ਇੰਸਟਰੱਕਟਰਜ਼ (ਪਾਰਟ ਟਾਇਮ) (03 ਮੇਲ, 02 ਫੀਮੇਲ) ਦੀਆਂ ਖਾਲੀ ਪਈਆਂ ਅਸਾਮੀਆਂ ਦੀ ਪਾਰਟ ਟਾਈਮ ਤੌਰ ‘ਤੇ ਨਿਯੁਕਤੀ ਕੀਤੀ ਜਾਣੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਤਰਨ ਤਾਰਨ ਡਾ. ਸਰਬਜੀਤ ਕੌਰ ਨੇ ਦੱਸਿਆ ਕਿ ਯੋਗਾ ਇੰਸਟਰੱਕਟਰਜ਼ ਦੀਆਂ 05 ਖਾਲੀ ਪਈਆਂ ਅਸਾਮੀਆਂ ਦੀ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ, ਸਰਲੀ ਕਲ੍ਹਾ ਵਿਖੇ ਮੇਲ-1, ਫੀਮੇਲ-1, ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ, ਚੂਸਲੇਵੜ ਵਿਖੇ ਮੇਲ-1, ਫੀਮੇਲ-1 ਅਤੇ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ, ਸ਼ੇਖ ਵਿਖੇ ਮੇਲ-1, ਯੋਗਾ ਇੰਸਟਰੱਕਟਰ ਦੀ ਲੋੜ ਹੈ।ਉਹਨਾਂ ਦੱਸਿਆ ਕਿ ਇਹਨਾਂ ਆਸਾਮੀ ਲਈ ਮਿਤੀ 28 ਜੂਨ, 2024 ਤੋਂ 12 ਜੁਲਾਈ, 2024 ਤੱਕ, ਸਿਵਲ ਹਸਪਤਾਲ ਕੰਪਲੈਕਸ, ਦਫ਼ਤਰ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਤਰਨ ਤਾਰਨ ਵਿਖੇ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਖਾਲੀ ਪਈਆਂ ਅਸਾਮੀਆਂ ਦੀ ਡਾਇਰੈਕਟਰ ਆਯੂਰਵੈਦਾ, ਪੰਜਾਬ, ਚੰਡੀਗੜ੍ਹ ਦੇ ਪੱਤਰ ਨੰਬਰ-ਆਯੂ-ਪੀ. ਐਮ. ਯੂ. ਪੰਬ-23/7066-7131 ਮਿਤੀ 21-09-2023 ਅਤੇ ਪੱਤਰ ਨੰਬਰ ਆਯੂ-ਪੀ. ਐਮ. ਯੂ-ਪੰਬ-24/1298-1306 ਮਿਤੀ 23-02-2024 ਦੇ ਵਿੱਚ ਦਰਜ ਸ਼ਰਤਾਂ ਦੇ ਆਧਾਰ ‘ਤੇ ਨਿਯੁਕਤੀਆਂ ਕੀਤੀਆਂ ਜਾਣੀਆ ਹਨ ਇਸ ਸਬੰਧੀ ਜਾਣਕਾਰੀ ਲੈਣ ਲਈ ਇਸ ਜਿਲ੍ਹੇ ਦੀ ਵੈੱਬਸਾਈਟ tarntaran.nic.in ‘ਤੇ ਦੇਖਿਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਯੋਗਾ ਇਸਟਰੱਕਟਰ ਰੱਖਣ ਲਈ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਹੇਠ ਲਿਖੇ ਅਨੁਸਾਰ ਹੈ।
1. ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10+2 ਪਾਸ ਹੋਣਾ ਚਾਹੀਦਾ ਹੈ।
2. ਉਮੀਦਵਾਰ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਹੋਣਾ ਚਾਹੀਦਾ ਹੈ।
3. ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਯੋਗਾ ਵਿੱਚ ਸਰਟੀਫਿਕੇਟ/ਡਿਪਲੋਮਾ/ ਡਿਗਰੀ ਜਾਂ ਕਿਸੇ ਯੋਗਾ ਦੀ ਸੰਸਥਾ ਤੋਂ ਘੱਟੋ-ਘੱਟ 5 ਸਾਲ ਦਾ ਤਜਰਬਾ ਸਰਟੀਫਿਕੇਟ।
4. ਉਮੀਦਵਾਰ ਦੀ ਉਮਰ ਮਿਤੀ 1 ਜਨਵਰੀ 2024 ਨੂੰ 20 ਤੋਂ 45 ਸਾਲ ਵਿਚਕਾਰ ਹੋਣੀ ਚਾਹਦੀ ਹੈ।
5. ਸਿਵਲ ਸਰਜਨ ਦੁਆਰਾ ਜਾਰੀ ਮੈਡੀਕਲ ਸਰਟੀਫਿਕੇਟ ਅਨੁਸਾਰ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ।
ਉਹਨਾਂ ਦੱਸਿਆ ਕਿ ਉਮੀਦਵਾਰ ਦਾ ਕੰਮ ਅਤੇ ਮਾਣ ਭੱਤਾ- ਪ੍ਰਤੀ ਯੋਗ ਸੈਸ਼ਨ 250 ਰੁਪਏ ਦਾ ਫਿਕਸਡ ਮਾਣ ਭੱਤਾ ਦਿੱਤਾ ਜਾਵੇਗਾ।ਜਿਸ ਵਿੱਚ ਮੇਲ ਯੋਗਾ ਇੰਸਟਰੱਕਟਰ ਨੂੰ 1 ਮਹੀਨੇ ਵਿੱਚ ਕੁੱਲ 32 ਯੋਗਾ ਸੈਸ਼ਨ ਅਤੇ ਫੀਮੇਲ ਯੋਗਾ ਇੰਸਟਰੱਕਟਰ ਨੂੰ 1 ਮਹੀਨੇ ਵਿੱਚ ਕੁੱਲ 20 ਯੋਗਾ ਸੈਸ਼ਨ ਲਗਾਉਣੇ ਹੋਣਗੇ।
ਚੁਣੇ ਗਏ ਯੋਗਾ ਇੰਸਟਰੱਕਟਰਜ਼ ਨੂੰ ਟਰੇਨਿੰਗ ਦਿੱਤੀ ਜਾਵੇਗੀ।10+2 ਪਾਸ ਚੁਣੇ ਜਾਣ ਵਾਲੇ ਉਮੀਦਵਾਰ ਜਿੰਨ੍ਹਾ ਕੋਲ ਯੋਗਾ ਵਿੱਚ ਕੋਈ ਮਾਨਤਾ ਪ੍ਰਾਪਤ ਸੰਸਥਾ ਤੋਂ ਸਰਟੀਫਿਕੇਟ/ਡਿਗਰੀ/ਡਿਪਲੋਮਾ ਆਦਿ ਨਹੀਂ ਹੈ, ਉਨ੍ਹਾਂ ਨੂੰ ਇੱਕ ਸੰਸਥਾਗਤ ਪ੍ਰਬੰਧ ਵਿੱਚ ਯੋਗਾ ਪਾਠਕਰਮ ਵਿੱਚ ਟਰੇਨਿੰਗ ਦਿੱਤੀ ਜਾਵੇਗੀ।ਪ੍ਰੰਤੂ ਯੋਗਾ ਟਰੇਨਿੰਗ ਦੌਰਾਨ ਯੋਗਾ ਇੰਸਟਰੱਕਟਰਜ਼ ਨੂੰ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ।