
- ਤੰਦਰੁਸਤ ਸਿਹਤ ਲਈ ਵਰਤੋਂ ਪਲੱਸ ਐੱਫ ਖਾਣ-ਪੀਣ ਵਾਲੀਆ ਵਸਤੂਆਂ-ਜ਼ਿਲ੍ਹਾ ਸਿਹਤ ਅਫਸਰ
ਤਰਨ ਤਾਰਨ, 12 ਮਾਰਚ 2025 : ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਮੰਗਲਵਾਰ ਅਤੇ ਬੁਧਵਾਰ ਨੂੰ ਤਰਨ ਤਾਰਨ ਸ਼ਹਿਰ ਅਤੇ ਸਰਕਰੀ ਸੀਨੀਅਰ ਸੈਕੰਡਰੀ ਸਕੂਲ, ਅਲੀਦੀਨਪੁਰ ਵਿਖੇ ਅਤੇ ਪੋਸ਼ਟਿਕ ਖੁਰਾਕ ਅਤੇ ਫੂਡ ਫੋਰਟੀ-ਫੀਕੇਸ਼ਨ ਬਾਰੇ ਦੋ ਰੋਜ਼ਾ ਵਿਸ਼ੇਸ਼ ਸੈਮੀਨਾਰ ਕਰਵਾਏ ਗਏ।ਇਨਾ ਸੈਮੀਨਾਰਾਂ ਵਿਚ ਖਪਤਕਾਰ ਜਥੇਬੰਦੀ ਦੇ ਨੁਮਾਇੰਦੇ, ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ, ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਸੈਮੀਨਾਰ ਮੌਕੇ ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਚੰਗੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਪੋਸ਼ਟਿਕ ਖੁਰਾਕ ਦੇ ਨਾਲ-ਨਾਲ ਫੂਡ ਫੋਰਟੀ-ਫਿਕੇਸ਼ਨ ਦੇ ਲਾਭ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਲੋਕ ਖੁਰਾਕ ਤਾਂ ਖਾਂਦੇ ਹਨ ਪਰ ਖਾਣੇ ਦੇ ਵਿੱਚ ਲੋੜੀਂਦਾ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਸਕੂਲੀ ਵਿਦਿਆਰਥੀਆਂ ਨਾਲ ਗੱਲ-ਬਾਤ ਕਰਦਿਆਂ ਡਾ. ਸੁਖਬੀਰ ਕੌਰ ਨੇ ਦੱਸਿਆ ਫੂਡ ਫੋਰਟੀ-ਫੀਕੇਸ਼ਨ ਸਿਧਾਂਤ ਮੁਤਾਬਿਕ ਖੁਰਾਕ ਦੇ ਵਿੱਚ ਪੋਸਟਿਕ ਤੱਤ ਜਿਵੇ ਕਿ ਵਿਟਾਮਿਨ, ਆਇਰਨ, ਫੋਲਿਕ ਐਸਿਡ, ਆਓਡੀਨ ਹੋਣਾ ਬਹੁਤ ਹੀ ਲਾਜ਼ਮੀ ਹਨ ਅਤੇ ਜੇਕਰ ਸਾਡੀ ਖੁਰਾਕ ਇਹਨਾਂ ਤੋਂ ਰਹਿਤ ਹੁੰਦੀ ਹੈ, ਤਾਂ ਸਾਡੇ ਮਾਨਸਿਕ ਅਤੇ ਸਰੀਰਕ ਵਿਕਾਸ ਮਾੜਾ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਜੇਕਰ ਸਾਡੀ ਖੁਰਾਕ ਦੇ ਵਿੱਚ ਖੁਰਾਕੀ ਤੱਤ ਨਹੀਂ ਮੌਜੂਦ ਹੋਣਗੇ, ਤਾਂ ਸਾਨੂੰ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਕਿ ਅਨੀਮੀਆ,ਅੰਦਰਾਤਾ, ਗਿਲੜ, ਹੱਡੀਆਂ ਦਾ ਕਮਜ਼ੋਰ ਹੋਣਾ ਆਦਿ ਮਹਿਸੂਸ ਹੋਣਗੀਆ। ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਖਾਣ ਵਾਲੇ ਆਟੇ ਦੇ ਵਿੱਚ ਆਇਰਨ ਫਲਿਕ ਐਸਿਡ ਅਤੇ ਵਿਟਾਮਿਨ-12 ਹੋਣ ਦੇ ਨਾਲ-ਨਾਲ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਵਰਤੇ ਜਾਣ ਵਾਲੇ ਤੇਲ ਵਿੱਚ ਵਿਟਾਮਿਨ ਏ ਅਤੇ ਵਿਟਾਮਿਨ ਡੀ ਤੋ ਇਲਾਵਾ ਲੂਣ ਵਿੱਚ ਆਓਡੀਨ ਅਤੇ ਆਇਰਨ ਦੀ ਮਾਤਰਾ ਹੋਣਾ ਬਹੁਤ ਲਾਜ਼ਮੀ ਹੈ। ਉਹਨਾਂ ਕਿਹਾ ਕਿ ਫੋਰਟੀ-ਫਾਈਡ ਖੁਰਾਕ ਹੋਣ ਕਾਰਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਵਧੀਆ ਹੁੰਦੀ ਹੈ, ਅਤੇ ਸਰੀਰਕ ਅਤੇ ਮਾਨਸਿਕ ਵਿਕਾਸ ਨਿਰੰਤਰ ਜਾਰੀ ਰਹਿੰਦਾ ਹੈ। ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਵਿਦਿਆਰਥੀਆਂ ਨੂੰ ਬਾਜ਼ਾਰੀ ਖਾਣੇ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਅਤੇ ਉਹਨਾਂ ਕਿਹਾ ਕਿ ਘਰ ਵਿੱਚ ਤਿਆਰ ਕੀਤੇ ਗਏ ਖਾਣੇ ਵਿੱਚ ਅਜਿਹੀਆਂ ਵਸਤੂਆਂ ਦਾ ਇਸਤੇਮਾਲ ਕੀਤਾ ਜਾਵੇ, ਜਿਸ ਨਾਲ ਚੰਗੇ ਖੁਰਾਕੀ ਤੱਤ ਪ੍ਰਾਪਤ ਹੋ ਸਕਣ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੋਸਟਿਕ ਖੁਰਾਕ ਅਤੇ ਫੂਡ ਫੋਰਟੀ-ਫੀਕੇਸ਼ਨ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਇਸ ਦੇ ਲਾਭ ਬਾਰੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਪਤਾ ਚੱਲ ਸਕੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਰਵਿੰਦਰ ਕੌਰ, ਖਪਤਕਾਰ ਜਥੇਬੰਦੀ ਦੇ ਨੁਮਾਇੰਦੇ ਪ੍ਰਿੰਸੀਪਲ ਫੂਲਾ ਸਿੰਘ, ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਅਤੇ ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ ਆਦਿ ਮੌਜੂਦ ਰਹੇ।