ਪਠਾਨਕੋਟ, 28 ਜੂਨ 2024 : ਪਠਾਨਕੋਟ ਦੇ ਪਿੰਡ ਕੋਟ ਪੱਟੀਆਂ ਵਿਖੇ ਦੇਖੇ ਗਏ ਦੋ ਸ਼ੱਕੀ ਲੋਕ ਜਿਸਦੇ ਚਲਦੇ ਬੀਤੇ 3 ਦਿਨਾਂ ਤੋਂ ਲਗਾਤਾਰ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਪੰਜਾਬ ਪੁਲਿਸ ਦੇ ਨਾਲ ਨਾਲ ਹੋਰ ਸੁਰੱਖਿਆ ਏਜੰਸੀਆਂ ਇਸ ਓਪਰੇਸ਼ਨ ਨੂੰ ਸਿਰੇ ਚੜਾਉਣ ਦੇ ਵਿੱਚ ਪੰਜਾਬ ਪੁਲਿਸ ਦੀ ਮਦਦ ਕਰ ਰਹੀਆਂ ਹਨ। ਬੀਤੀ ਰਾਤ ਵੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਕੁਝ ਸ਼ੱਕੀ ਲੋਕ ਵੇਖੇ ਗਏ ਸੀ ਜਿਸ ਦੇ ਚਲਦੇ ਪੰਜਾਬ ਪੁਲਿਸ ਇੱਕ ਵਾਰ ਮੁੜ ਪੱਬਾ ਭਾਰ ਦਿਸ ਰਹੀ ਹੈ ਅਤੇ ਇਸੇ ਦੇ ਚਲਦੇ ਅੱਜ ਪੰਜਾਬ ਪੁਲਿਸ ਵੱਲੋਂ ਪੰਜਾਬ ਜੰਮੂ ਸੀਮਾ ਤੇ ਵੱਖੋ ਵੱਖ ਸੁਰੱਖਿਆ ਏਜੰਸੀਆਂ ਦੇ ਨਾਲ ਜਿਲੇ ਭਰ ਚ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਅਤੇ ਜੰਮੂ ਕਸ਼ਮੀਰ ਦੇ ਨਾਲ ਲਗਦੀਆਂ ਸਰਹਦਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ। ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਰਾਤ ਪੰਜਾਬ ਜੰਮੂ ਕਸ਼ਮੀਰ ਦੀ ਸਰਹੱਦ ਤੇ ਸ਼ੱਕੀ ਵੇਖੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਸੱਚ ਆਪਰੇਸ਼ਨ ਚਲਾਏ ਜਾ ਰਹੇ ਨੇ। ਉਹਨਾਂ ਕਿਹਾ ਕਿ ਪੂਰੇ ਜਿਲੇ ਵਿੱਚ ਕੁੱਲ 16 ਟੀਮਾਂ ਬਣਾਈਆਂ ਗਈਆਂ ਨੇ ਜੋ ਕਿ ਜੰਮੂ ਕਸ਼ਮੀਰ ਸਰਹੱਦ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦਾਂ ਉੱਤੇ ਸਰਚ ਕਰ ਰਹੀਆਂ ਨੇ। ਇਸ ਮੌਕੇ ਖਦਸ਼ਾ ਜਿਤਾਉਂਦੇ ਹੋਏ ਉਹਨਾਂ ਕਿਹਾ ਕਿ ਜੋ ਸ਼ੱਕੀ ਲੋਕ ਕੋਟ ਪੱਟੀਆਂ ਵਿਖੇ ਵੇਖੇ ਗਏ ਸੀ ਉਹਨਾਂ ਨੂੰ ਸ਼ੱਕ ਹੈ ਕਿ ਸ਼ਾਇਦ ਇਹ ਸ਼ੱਕੀ ਲੋਕ ਵੀ ਉਹੀ ਹੋਣਗੇ ਜੋ ਰਾਤ ਨੂੰ ਵੇਖੇ ਗਏ ਹਨ ਅਤੇ ਸੁਰੱਖਿਆ ਦੇ ਲਿਹਾਜ ਦੇ ਨਾਲ ਉਹਨਾਂ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜਿਲ੍ਹੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।