ਪਠਾਨਕੋਟ, 18 ਅਕਤੂਬਰ : ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕੀਤੀ ਜਾਣੀਆਂ ਹਨ। ਇਸ ਲਈ ਵੋਟਾਂ ਬਣਾਉਣ ਦਾ ਕੰਮ ਮਿਤੀ 21 ਅਕਤੂਬਰ 2023 ਤੋਂ 15 ਨਵੰਬਰ 2023 ਤੱਕ ਕੀਤਾ ਜਾਣਾ ਹੈ। ਇਹ ਜਾਣਕਾਰੀ ਸ੍ਰੀ ਕਾਲਾ ਰਾਮ ਕਾਂਸਲ ਰਿਵਾਈਜਿੰਗ ਅਥਾਰਟੀ 110 ਪਠਾਨਕੋਟ ਬੋਰਡ ਚੋਣ ਹਲਕਾ –ਕਮ- ਉਪ ਮੰਡਲ ਮੈਜਿਸਟ੍ਰੇਟ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਚੋਣ ਹਲਕਾ 110 ਪਠਾਨਕੋਟ ਵਿੱਚ 001 ਸੁਜਾਨਪੁਰ 002 ਭੋਆ 003 ਪਠਾਨਕੋਟ ਅਤੇ 005 ਦੀਨਾਨਗਰ ਸਬ ਡਿਵੀਜਨ ਦਾ ਹਲਕਾ ਸ਼ਾਮਿਲ ਹੈ। ਇਸ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਯੋਗ ਵਿਅਕਤੀ, ਜਿਲ੍ਹਾ ਪ੍ਰਸ਼ਾਸਨ ਦੀ Website pathankot.nic.in ਤੋਂ ਨਿਸ਼ਚਿਤ ਫਾਰਮ ਨੰ 1 ਡਾਓਨਲੋਡ ਕਰਕੇ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟ ਬਨਾਉਣ ਲਈ ਯੋਗ ਉਮੀਦਵਾਰਾਂ ਲਈ ਸ਼ਰਤਾਂ ਫਾਰਮ ਨੰ 1 ਵਿੱਚ ਹੀ ਦਰਜ ਹਨ। ਇਹਨਾਂ ਸ਼ਰਤਾਂ ਮੁਤਾਬਿਕ ਜਿਨ੍ਹਾ ਯੋਗ ਵਿਅਕਤੀਆਂ ਦੀ ਉਮਰ 01.01.2024 ਨੂੰ 21 ਸਾਲ ਜਾਂ ਇਸ ਤੋਂ ਵੱਧ ਹੈ ਆਪਣਾ ਫਾਰਮ ਨੰ 1 ਮਿਤੀ 15.11.2023 ਤੱਕ ਭਰ ਸਕਦੇ ਹਨ। ਵੋਟ ਬਨਾਉਣ ਲਈ ਭਰਿਆ ਹੋਇਆ ਫਾਰਮ ਸਬੰਧਤ ਤਹਿਸੀਲ ਦਫਤਰ, ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਦੇ ਦਫਤਰ ਵਿਖੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ।