ਪਠਾਨਕੋਟ 28 ਜੂਨ 2024 : ਸ੍ਰੀਮਤੀ ਸੈਲਿੰਦਰ ਕੌਰ ਡਾਇਰੈਕਟਰ ਬਾਗਬਾਨੀ ਪੰਜਾਬ ਜੀ ਵਲੋ APEDA ਦੇ ਸਹਿਯੋਗ ਨਾਲ ਪਹਿਲੀ ਵਾਰ ਪੰਜਾਬ ਦੀ ਲੀਚੀ ਵਿਦੇਸ਼ ਭੇਜੀ ਗਈ, ਇਸ ਮੌਕੇ ਤੇ ਸ੍ਰੀ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਅਤੇ ਸ੍ਰੀ ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ-ਕਮ- ਨੋਡਲ ਅਫਸਰ (ਲੀਚੀ) ਪਠਾਨਕੋਟ ਵੀ ਸ਼ਾਮਿਲ ਸਨ। ਇਸ ਦਾ ਅਗਾਜ ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਵਲੋ ਕੀਤਾ ਗਿਆ , ਉਨਾਂ ਵਲੋ ਮਿਤੀ 20-6-2024 ਨੂੰ ਲੀਚੀ ਅਸਟੇਟ ਸੁਜਾਨਪੁਰ ਵਿਖੇ ਕਰਵਾਏ ਗਏ ਲੀਚੀ ਸੋਅ ਦੌਰਾਨ ਲੀਚੀ ਬਾਗਬਾਨਾਂ ਦੀ ਐਕਸੋਪੋਟਰਜ ਨਾਲ ਮੀਟਿੰਗ ਕਰਵਾਈ ਗਈ। ਉਨਾਂ ਵਲੋ ਬਾਗਬਾਨਾਂ ਨੂੰ ਵਿਦੇਸ਼ ਲੀਚੀ ਭੇਜਣ ਲਈ ਉਤਸ਼ਾਹਿਤ ਕੀਤਾ ਗਿਆ। ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਦੀ ਰਹਨੁਮਾਈ ਹੇਠ ਪਹਿਲੀ ਵਾਰ ਅਗਾਂਹਵਧੂ ਬਾਗਬਾਨ ਸ੍ਰੀ ਰਕੇਸ ਡਡਵਾਲ ਵਾਸੀ ਮੁਰਾਦਪੁਰ ਜਿਲਾ ਪਠਾਨਕੋਟ ਦੇ ਫਾਰਮ ਦੀ ਲੀਚੀ UK (ਲੰਦਨ) ਭੇਜੀ ਗਈ। ਲੀਚੀ ਦੀ ਪੈਕਿੰਗ ਟੋਕਰੀ ਵਿੱਚ ਡੇਡ ਕਿਲੋ ਪਾ ਕੇ ਭੇਜੀ ਗਈ ਤਾਂ ਜੋ ਇਸ ਦੀ Shelf life ਠੀਕ ਰਹੇ। ਲੀਚੀ ਵਿਦੇਸ਼ ਭੇਜਣ ਉਪਰੰਤ ਸ੍ਰੀਮਤੀ ਸੈਲਿੰਦਰ ਕੌਰ ਡਾਇਰੈਕਟਰ ਬਾਗਬਾਨੀ ਪੰਜਾਬ ਜੀ ਵਲੋ APEDA ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਵੱਧ ਤੋ ਵੱਧ ਲੀਚੀ ਦਾ ਮੰਡੀਕਰਨ ਵਿਦੇਸ਼ ਵਿੱਚ ਕੀਤਾ ਜਾਵੇਗਾ ਤਾਂ ਜੋ ਬਾਗਬਾਨ ਵੱਧ ਤੋ ਵੱਧ ਮੁਨਾਫਾ ਕਮਾ ਸਕਣ।