ਖਿਡਾਰੀਆਂ ਨੂੰ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਜਾਗਰੂਕ ਕੀਤਾ

ਬਟਾਲਾ, 4 ਦਸੰਬਰ 2024 : ਨਾਗਰਿਕ ਸੁਰੱਖਿਆ ਦੇ ਗੁਣਾ ਤੋਂ ਜਾਣੂ ਕਰਵਾਉਣ ਮੁਹਿੰਮ ਤਹਿਤ ਸਿਵਲ ਡਿਫੈਂਸ ਬਟਾਲਾ ਵਲੋਂ ਅਕਾਲ ਗੱਤਕਾ ਅਕੈਡਮੀ, ਫਰੀਦਾਬਾਦ ਵਿਖੇ ਖਿਡਾਰੀਆਂ ਨੂੰ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਜਾਗਰੂਕ ਕੀਤਾ।  ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਸਮੇਤ ਪ੍ਰਧਾਨ ਮਨਜੀਤ ਸਿੰਘ ਕਲਸੀ, ਹਰਿੰਦਰਮੋਹਨ ਸਿੰਘ ਭੂਈ, ਮਨਦੀਪ ਸਿੰਘ ਨਾਗੀ ਤੇ ਖਿਡਾਰੀ ਹਾਜ਼ਰ ਸਨ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਗੱਤਕੇ ਦੇ ਪ੍ਰਦਰਸ਼ਨ ਸਮੇਂ ਜੇਕਰ ਕੋਈ ਅਨਸੁਖਾਂਵੀਂ ਘਟਨਾ ਵਾਪਰ ਜਾਣ ਤੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਿਵੇਂ ਕਿ ਕੱਟ ਲੱਗ ਜਾਣ, ਸੋਟੀ ਦੀ ਗੁੱਝੀ ਸੱਟ ਜਾਂ ਕਿਸੇ ਹੰਗਾਮੀ ਹਾਲਤਾਂ ਵਿਚ ਡਾਕਟਰੀ ਸਹਾਇਤਾ ਲੈਣ ਸਬੰਧੀ ਆਦਿ। ਹਮੇਸ਼ਾਂ ਗੱਤਕਾ ਪ੍ਰਦਰਸ਼ਨ ਕਰਦੇ ਸਮੇਂ ਮੁਢੱਲੀ ਸਹਾਇਤਾ ਬਾਕਸ ਨਾਲ ਰੱਖੋ। ਗੱਤਕੇ ਦੇ ਜ਼ੌਹਰ ਦਿਖਾਉਦੇ ਸਮੇਂ ਕਦੀ ਵੀ ਮਨ ਵਿਚ ਵੈਰ ਨਹੀ ਰੱਖਣਾ ਚਾਹੀਦਾ ਹੈ। ਸਟੰਟਾਂ ਤੋ ਬਚਿਆ ਜਾਵੇ ਇਸ ਨਾਲ ਕਈ ਵਾਰ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਭਾਰਤ ਦਾ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਮਿਲਣ ਵਾਲੀਆਂ ਸਹਾਇਤਾਵਾਂ, ਬਾਰੇ ਵਿਸਥਾਰ ਨਾਲ ਦਸਿਆ।