ਤਰਨ ਤਾਰਨ, 14 ਮਾਰਚ : ਸਿਵਲ ਸਰਜਨ ਤਰਨਤਾਰਨ ਡਾ. ਕਮਲਪਾਲ ਸਿੱਧੂ ਦੀ ਅਗਵਾਈ ਹੇਠ ਵਿਸ਼ਵ ਗਲਕੋਮਾਂ ਹਫਤੇ ਸੰਬਧੀ ਅੱਜ ਦਫਤਰ ਸਿਵਲ ਸਰਜਨ ਵਿਖੇ ਇੱਕ ਜ਼ਿਲਾ੍ਹ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਡਾ. ਕਮਲਪਾਲ ਸਿੱਧੂ ਨੇ ਦੱਸਿਆ ਕਿ ਕਾਲਾ ਮੋਤੀਆ ਦੇਸ਼ ਭਰ ਵਿੱਚ ਸਥਾਈ ਨੇਤਰਹੀਣਤਾਂ ਦੇ ਮੁੱਖ ਕਾਰਨਾਂ ਵਿਚੋਂ ਸਭ ਤੋਂ ਅਹਿਮ ਕਾਰਨ ਹੈ। ਜੇਕਰ ਇਸਦਾ ਸਮੇਂ ਸਿਰ ਪਤਾ ਚਲ ਜਾਵੇ ਤਾਂ ਇਸਦਾ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਸੇ ਲਈ ਪੂਰੇ ਵਿਸਵ ਭਰ ਵਿਚ ਮਿਤੀ 10 ਮਾਰਚ ਤੋਂ ਲੈ ਕੇ 16 ਮਾਰਚ ਤੱਕ ਇਹ ਹਫਤਾ ਮਨਾਇਆ ਜਾਂਦਾ ਹੈ ਤਾਂ ਜੋ ਇਸਦੇ ਕੇਸਾਂ ਦੀ ਜਲਦ ਪਹਿਚਾਣ ਕਰਕੇ ਸੰਭਵ ਇਲਾਜ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਜਿਲੇ੍ਹ ਭਰ ਵਿੱਚ ਲੋਕਾਂ ਨੂੰ ਕਾਲੇ ਮੋਤੀਏ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਕੈਂਪ ਲਗਾ ਕੇ ਮਰੀਜਾਂ ਦਾ ਚੈਕ-ਅੱਪ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਡਾ. ਨਵਨੀਤ ਸਿੰਘ ਨੇ ਕਿਹਾ ਕਿ ਗਲਕੋਮਾਂ ਦੇ ਆਮ ਲੱਛਣ ਅਸਾਧਰਨ ਸਿਰ ਦਰਦ ਜਾਂ ਅੱਖਾਂ ਵਿਚ ਦਰਦ ਰਹਿਣਾਂ, ਪੜ੍ਹਣ ਵਾਲੇ ਚਸ਼ਮਿਆਂ ਦਾ ਵਾਰ-ਵਾਰ ਨੰਬਰ ਬਲਣ ਜਾਣਾਂ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਦਿਖਾਈ ਦੇਣੇ, ਅੱਖਾਂ ਵਿਚ ਦਰਦ ਤੇ ਲਾਲੀ ਨਾਲ ਦ੍ਰਿਸ਼ਟੀ ਘੱਟ ਹੋ ਜਾਣਾਂ ਅਤੇ ਦ੍ਰਿਸ਼ਟੀ ਦਾ ਘੇਰਾ ਸੀਮਿਤ ਹੋ ਜਾਣਾਂ ਆਦੀ ਹੈ। ਇਸਤੋਂ ਇਲਾਵਾ ਡਾਇਬਟੀਜ, ਹਾਈਪਰਟੇਂਸ਼ਨ, ਦਮਾਂ, ਚਮੜੀ ਦੇ ਰੋਗੀ ਅਤੇ ਐਲਰਜੀ ਦੇ ਮਰੀਜਾਂ ਨੂੰ ਗਲਕੋਮਾਂ ਦਾ ਖਤਰਾ ਵਧੇਰੇ ਹੋ ਸਕਦਾ ਹੈ। ਇਸ ਲਈ ਜੇਕਰ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਆਪਣੀ ਜਾਂਚ ਅਤੇ ਮੁਫਤ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਸੀਨੀਅਰ ਮੈਡੀਕਲ ਅਫਸਰ ਡਾ ਕੰਵਲਜੀਤ ਸਿੰਘ, ਡਾ. ਅਮਨਦੀਪ ਸਿੰਘ, ਜ਼ਿਲਾ੍ਹ ਐਮ. ਈ. ਆਈ. ਆਈ. ਓ. ਅਮਰਦੀਪ ਸਿੰਘ, ਅਤੇ ਸਮੂਹ ਸਟਾਫ਼ ਹਾਜ਼ਰ ਸਨ।