ਅੰਮ੍ਰਿਤਸਰ, 08 ਜੁਲਾਈ : ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਰਿਆੜ ਜੀ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਤਰਸਿੱਕਾ ਵੱਲੋ ਪੀ ਐਮ ਕਿਸਾਨ ਲਾਭਪਾਤਰੀਆਂ ਦੀ ਈ ਕੇ ਵਾਈ ਸੀ ਕਰਵਾਉਣ ਲਈ ਕਿਸਾਨ ਕੈਂਪ ਲਗਾਇਆ ਗਿਆਂ। ਇਸ ਕੈਂਪ ਦਾ ਉਦਘਾਟਨ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪੀ ਐਮ ਕਿਸਾਨ ਲਾਭਪਾਤਰੀ ਕਿਸਾਨਾਂ ਦੀ ਈ ਕੇ ਵਾਈ ਸੀ ਕਰਾਵਉਣਾ ਬਹੁਤ ਜ਼ਰੂਰੀ ਹੈ ਤਾ ਜੋ ਉਹਨਾ ਦੀਆਂ ਕਿਸ਼ਤਾ ਸਮੇਂ ਸਿਰ ਖਾਤਿਆ ਵਿਚ ਪੈ ਸਕਣ । ਈ ਕੇ ਵਾਈ ਸੀ ਨਾ ਕਰਵਾਉਣ ਕਾਰਣ ਬਹੁਤ ਸਾਰੇ ਕਿਸਾਨਾਂ ਦੀ ਕਿਸ਼ਤ ਰੁਕੀ ਹੋਈ ਹੈ ਅਤੇ ਅੰਮ੍ਰਿਤਸਰ ਜਿਲੇ ਵਿਚ 62 % ਪ੍ਰਤੀਸ਼ਤ ਕਿਸਾਨਾਂ ਦੀ ਕਿਸ਼ਤ ਇਸੇ ਕਾਰਣ ਉਹਨਾ ਦੇ ਖਾਤਿਆ ਵਿਚ ਨਹੀ ਜਾ ਰਹੀ। ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਅਤੇ ਮੌਕੇ ਦੇ ਉੱਤੇ ਹੀ ਉਹਨਾ ਦੀ ਈ ਕੇ ਵਾਈ ਸੀ ਕਰਣ ਲਾਈ ਵਿਭਾਗ ਵੱਲੋ ਵੱਖ ਵੱਖ ਪਿੋੰਡਾਂ ਵਿਚ ਇਹ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਜਿਆਦਾ ਤੋ ਜਿਆਦਾ ਕਿਸਾਨ ਇਸ ਸਕੀਮ ਦਾ ਪ੍ਰਾਪਤ ਕਰਦੇ ਰਹਿ ਸਕਣ। ਇਸ ਤੋ ਇਲਵਾ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲਾਗਲੇ ਸੁਵਿਧਾ ਸੈਂਟਰ ਵਿਚ ਵੀ ਈ ਕੇ ਵਾਈ ਸੀ ਕਰਵਾ ਸਕਦੇ ਹਨ ਅਤੇ ਕਈ ਕਿਸਾਨਾਂ ਦੀ ਜ਼ਮੀਨ ਦੀ ਵੈਰੀਫਿਕੇਸ਼ਨ ਦੌਰਾਨ ਲੈਂਡ ਸੀਡਿੰਗ ਨਹੀ ਹੋਈ ਉਹ ਕਿਸਾਨ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਉਹਨਾ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਸਾਨ ਹੁਣ ਤੋ ਹੀ ਇਸਦੇ ਪ੍ਰਬੰਧ ਲਈ ਵਿਉਂਤਬੰਦੀ ਕਰਨ ।ਇਸ ਦੌਰਾਨ ਡਾ. ਸੁਖਰਾਜ਼ਬੀਰ ਸਿੰਘ ਖੇਤੀਬਾੜੀ ਅਫਸਰ ਨੇ ਕਿਹਾ ਕਿਸ ਪੰਜਾਬ ਸਰਕਾਰ ਦੇ ਫੁਰਮਾਨ ਮੁਤਾਬਿਕ ਖੇਤੀਬਾੜੀ ਵਿਭਾਗ ਪਿੰਡਾ ਵਿਚ ਕਿਸਾਨਾਂ ਕੋਲ ਆਪ ਪਹੁੰਚ ਕਰਕੇ ਹਰ ਸੰਭਵ ਮਦਦ ਕਰ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾ੍ਹਮਣਾ ਨਾ ਕਰਨਾ ਪੈ ਸਕੇ। ਇਸ ਮੌਕੇ ਡਾ ਹਰਮਨਜੀਤ ਸਿੰਘ ਅਤੇ ਡਾ. ਸੁਖਵੰਤ ਸਿੰਘ ਨੇ ਫਸਲਾ ਦੀ ਮਾਰਕੀਟਿੰਗ ਬਾਰੇ ਵੀ ਦੱਸਿਆ ।ਅੰਤ ਵਿਚ ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਸਾਲ ਬਾਸਮਤੀ ਤੇ ਬੈਨ ਦਵਾਈਆਂ ਨਾ ਵਰਤਣ ਲਈ ਅਪੀਲ ਕੀਤੀ। ਇਸ ਮੌਕੇ ਰਿਟਾਇਰਡ ਕਮਾਂਡੈਂਟ ਲਖਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਰੰਧਾਵਾ ਸਾਬਕਾ ਬੈਂਕ ਅਧਿਕਾਰੀ, ਸਰਪੰਚ ਸ਼ੰਕਰ ਸਿੰਘ ਅਤੇ ਖੇਤੀਬਾੜੀ ਵਿਭਾਗ ਵੱਲੋ ਏ ਡੀ ਓ ਸਤਵਿੰਦਰਬੀਰ ਸਿੰਘ, ਏ ਡੀ ਓ ਹਰਉਪਿੰਦਰਜੀਤ ਸਿੰਘ, ਗੁਰਪਰੀਤ ਕੌਰ ਏ ਈ ਓ, , ਜਗਤਾਰ ਸਿੰਘ ,ਬੀ ਟੀ ਐਮ ਬਲਜਿੰਦਰ ਸਿੰਘ , ਅਤੇ ਏ. ਟੀ ਐਮ ਜਸਬੀਰ ਸਿੰਘ, ਗੁਰਦੀਪ ਸਿੰਘ, ਹਰਮਨ ਸਿੰਘ, ਗੁਰਸੇਵਕ ਸਿੰਘ( ਸੁਪਰਵਾਈਜ਼ਰ) ਹਾਜ਼ਰ ਸਨ ।