ਕੌਮਾਂਤਰੀ ਮਹਿਲਾ ਦਿਵਸ ਮੌਕੇ ਸਿਹਤ ਵਿਭਾਗ ਨੇ ਕੀਤੀ ਮਹਿਲਾਵਾਂ ਦੇ ਖੂਨ ਦੀ ਜਾਂਚ

  • ਅਨੀਮੀਆ ਮੁਕਤ ਸਮਾਜ ਸਮੇਂ ਦੀ ਲੋੜ, ਮਹਿਲਾਵਾਂ ਦੀ ਤੰਦਰੁਸਤੀ ਨਾਲ ਬਣੇਗਾ ਸਮਾਜ ਤੰਦਰੁਸਤ: ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ

ਤਰਨ ਤਾਰਨ, 10 ਮਾਰਚ 2025 : ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਦੇ ਯੋਗ ਅਗਵਾਈ ਹੇਠ ਵਿਸ਼ਵ ਮਹਿਲਾ ਦਿਵਸ ਮੌਕੇ ਪਿੰਡ ਅਲੀਦੀਨਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮਹਿਲਾਵਾਂ ਲਈ ਵਿਸ਼ੇਸ਼ ਅਨੀਮੀਆ ਜਾਂਚ ਕੈਂਪ ਲਗਵਾਇਆ ਗਿਆ। ਜ਼ਿਲਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸਿਹਤ ਵਿਭਾਗ ਵੱਲੋਂ ਲਗਾਏ ਗਏ ਅਨੀਮੀਆ ਜਾਂਚ ਕੈਂਪ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਿਹਤ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਮਹਿਲਾਵਾਂ ਅਤੇ ਲੜਕੀਆਂ ਸਬੰਧੀ ਸਿਹਤ ਪੱਖੀ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਹਿਲਾਵਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਅਤੇ ਲੜਕੀਆਂ ਦੀ ਸਿਹਤ ਜਾਂਚ ਡਾਕਟਰਾਂ ਪਾਸੋਂ ਕਰਵਾਈ ਗਈ। ਉਨਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਨੀਮੀਆ ਦੀ ਰੋਕਥਾਮ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਸਮਾਗਮ ਦੌਰਾਨ ਵਿਸ਼ੇਸ਼ ਅਨੀਮੀਆ ਜਾਂਚ ਕੈਂਪ ਵੀ ਲਗਾਇਆ ਗਿਆ ਜਿੱਥੇ ਮਹਿਲਾਵਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਦੇ ਖੂਨ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਜਿਹੜੀਆਂ ਵੀ ਮਹਿਲਾਵਾਂ ਅਤੇ ਬੱਚੀਆਂ ਦੇ ਵਿੱਚ ਖੂਨ ਦੀ ਕਮੀ ਪਾਈ ਗਈ ਉਹਨਾਂ ਦਾ ਵੇਰਵਾ ਵਿਭਾਗ ਵੱਲੋਂ ਰਿਕਾਰਡ ਕਰਕੇ ਇਲਾਜ ਨੂੰ ਮੌਕੇ ਤੇ ਹੀ ਸ਼ੁਰੂ ਕੀਤਾ ਗਿਆ।  ਜਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਧੁਨਿਕ ਢੰਗ ਨਾਲ ਮਹਿਲਾਵਾਂ ਤੇ ਬੱਚੀਆਂ ਦਾ ਹੀਮੋਗਲੋਬਿਨ ਨੂੰ ਚੀਰਾ ਰਹਿਤ ਢੰਗ ਨਾਲ ਚੈੱਕ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਮਹਿਲਾ ਅਨੀਮੀਆ ਤੋਂ ਪੀੜਿਤ ਹੁੰਦੀ ਹੈ ਤਾਂ ਉਸ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਹਮੇਸ਼ਾ ਰੁਕਾਵਟਾਂ ਬਣੀਆਂ ਰਹਿੰਦੀਆਂ ਹਨ ਇਸ ਲਈ ਸਰੀਰ ਦੇ ਵਿੱਚ ਖੂਨ ਦੀ ਚੰਗੀ ਮਾਤਰਾ ਦਾ ਹੋਣਾ ਇੱਕ ਮਾਂ ਅਤੇ ਬੇਟੀ ਲਈ ਬਹੁਤ ਹੀ ਲਾਜ਼ਮੀ ਹੈ। ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਜੇਕਰ ਸਾਡੇ ਸਮਾਜ ਦੇ ਵਿੱਚ ਮਹਿਲਾਵਾਂ ਤੰਦਰੁਸਤ ਹੋਣਗੀਆਂ ਤਾਂ ਸਾਡਾ ਦੇਸ਼ ਹਮੇਸ਼ਾ ਤਰੱਕੀ ਦੇ ਰਾਹ 'ਤੇ ਰਹੇਗਾ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਤੋਂ ਇਲਾਵਾ ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਅਤੇ ਬੱਚਿਆਂ ਦੇ ਮਾਹਿਰ ਡਾ. ਨੀਰਜ ਲਤਾ ਦਾ ਵਿਸ਼ਵ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐਸ ਐਮ ਓ ਸੀ ਐਚ ਸੀ ਝੱਬਾਲ ਡਾ. ਮਨਜੀਤ ਸਿੰਘ ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਬਲਾਕ ਐਜੂਕੇਟਰ ਸ੍ਰੀ ਨਵੀਨ ਕਾਲੀਆ ਹੈਲਥ ਸੁਪਰਵਾਈਜ਼ਰ ਸ੍ਰੀ ਗੁਰਵਿੰਦਰ ਸਿੰਘ ਆਰ ਬੀ ਐਸ ਕੇ ਕੋਆਰਡੀਨੇਟਰ ਸ਼੍ਰੀਮਤੀ ਰਜਨੀ ਸ਼ਰਮਾ, ਆਰ ਬੀ ਐਸ ਕੇ ਟੀਮਾਂ ਦੇ ਡਾ, ਸੀ ਐਚ ਓਜ, ਮਲਟੀ-ਪਰਪਜ ਹੈਲਥ ਵਰਕਰ (ਮੇਲ ਅਤੇ ਫੀ-ਮੇਲ) ਅਤੇ ਆਸ਼ਾ ਵਰਕਰਜ ਆਦਿ ਮੌਜੂਦ ਰਹੇ।