ਤਰਨ ਤਾਰਨ 14 ਮਾਰਚ : ਸਿਵਲ ਸਰਜਨ ਤਰਨਤਾਰਨ ਡਾ ਕਮਲ ਪਾਲ ਸਿੱਧੂ ਦੀ ਅਗਵਾਹੀ ਹੇਠ ਦਫਤਰ ਸਿਵਲ ਸਰਜਨ ਤਰਨ ਤਾਰਨ ਅਨੈਕਸੀ ਹਾਲ ਵਿਖੇ ਇੱਕ ਰੋਜਾ “ਨਿਊ-ਬੋਰਨ ਕੇਅਰ” ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਵੱਖ-ਵੱਖ ਬਕਾਲਾਂ ਦੇ ਨੋਡਲ ਅਫਸਰਾਂ ਅਤੇ ਡਿਲਵਿਰੀ ਪੁਆਂਇੰਟਾ ਤੇ ਤੈਨਾਤ ਨਰਸਿੰਗ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਅਵਸਰ ਤੇ ਸਿਵਲ ਸਰਜਨ ਡਾ ਕਮਲਪਾਲ ਵਲੋਂ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਜਣੇਪੇ ਦੌਰਾਣ ਨਵਜਾਤ ਸਿਸ਼ੂ ਸੁਰੱਖਿਆ ਦੇ ਉਦੇਸ਼ ਨੂੰ ਸਾਰਥਕ ਰੂਪ ਵਿਚ ਪੂਰਾ ਕਰਨਾ ਹੈ ਤਾਂ ਜੋ ਹਰੇਕ ਡਿਲੀਵਰੀ ਪੁਆਇੰਟ ਤੇ ਸਿਹਤ ਅਤੇ ਹੋਰ ਮਿਆਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਟ੍ਰੇਨਿੰਗ ਵਿਚ ਬੱਚਿਆ ਦੇ ਮਾਹਿਰ ਡਾ ਅਮਰਬੀਰ ਸਿੰਘ ਅਤੇ ਡਾ ਅਮਨਦੀਪ ਸਿੰਘ ਵਲੋਂ ਬੜੇ ਵਿਸਥਾਰ ਨਾਲ ਬੱਚਿਆਂ ਵਿਚ ਜਮਾਂਦਰੂ ਨੁਕਸ, ਜਣੇਪੇ ਸਮੇਂ ਸਾਵਧਾਨੀਆਂ ਅਤੇ ਸੁਰੱਖਿਅਤ ਜਣੇਪੇ ਸੰਬਧੀ ਸਿੱਖਿਆ ਦਿੱਤੀ ਗਈ। ਇਸਤੋਂ ਇਲਾਵਾ ਨਵ ਜਨਮੇਂ ਬੱਚਿਆਂ ਦੀਆਂ ਗੰਭੀਰ ਬੀਮਾਰੀਆਂ, ਲੱਛਣ ਅਤੇ ਸਾਵਧਾਨੀਆਂ ਬਾਰੇ ਵੀ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਅਵਸਰ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਕੋਆਰਡੀਨੇਟਰ ਰਜਨੀ ਸ਼ਰਮਾਂ ਅਤੇ ਸਮੁਹ ਸਟਾਫ ਹਾਜਰ ਸਨ।