ਚੱਲਦੀ ਗੱਡੀ ਨੂੰ ਲੱਗੀ ਅੱਗ, ਚਾਲਕ ਅਤੇ ਸਾਥੀ ਨੇ ਛਾਲ ਮਾਰ ਕੇ ਬਚਾਈ ਜਾਨ

ਗੁਰਦਾਸਪੁਰ, 6 ਦਸੰਬਰ 2024 : ਗੁਰਦਾਸਪੁਰ ‘ਚ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਕਸਬਾ ਧਾਰੀਵਾਲ ਦੇ ਬਾਈਪਾਸ ‘ਤੇ ਰਿਲਾਇੰਸ ਪੰਪ ਨੇੜੇ ਇਕ ਛੋਟੇ ਹਾਥੀ (ਗੱਡੀ) ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਅੰਮ੍ਰਿਤਸਰ ਤੋਂ ਬਹਿਰਾਮਪੁਰ ਜਾ ਰਹੀ ਸੀ। ਇਸ ਵਿੱਚ ਕੁਝ ਸਾਮਾਨ ਵੀ ਲੱਦਿਆ ਹੋਇਆ ਸੀ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਚਾਲਕ ਅਤੇ ਉਸ ਦੇ ਸਾਥੀ ਨੇ ਚੱਲਦੀ ਗੱਡੀ ‘ਚੋਂ ਛਾਲ ਮਾਰ ਕੇ ਜਾਨ ਬਚਾਈ। ਰਾਹਗੀਰਾਂ ਨੇ ਤੁਰੰਤ ਰੋਡ ਸੇਫਟੀ ਫੋਰਸ ਨੂੰ ਫੋਨ ਕਰ ਕੇ ਘਟਨਾ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਰੋਡ ਸੇਫਟੀ ਫੋਰਸ ਦੇ ਕਰਮਚਾਰੀ ਕੁਝ ਦੇਰ ਵਿੱਚ ਹੀ ਮੌਕੇ ’ਤੇ ਪਹੁੰਚ ਗਏ। ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ।