ਬਟਾਲਾ, 7 ਜਨਵਰੀ 2025 : ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੋਕੇ ਸਿਵਿਲ ਡਿਫੈਂਸ ਵੱਲੋ ਸਹਾਰਾ ਕਲੱਬ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਅਤੇ ਬਿਮਾਰੀਆ ਦੀ ਰੋਕਥਾਮ ਲਈ ਵੀ ਜਾਗ੍ਰਤ ਕਰਨ ਦੇ ਨਾਲ ਦਵਾਈਆਂ ਦਾ ਲੰਗਰ ਲਗਾਇਆ ਗਿਆ। ਸੁੱਖਾ ਸਿੰਘ ਮਹਿਤਾਬ ਸਿੰਘ (ਲੇਬਰ) ਚੋਕ ਵਿੱਚ ਜਿੱਥੇ ਮਜਦੂਰ, ਰਾਜ ਮਿਸਤਰੀ ਅਤੇ ਫੈਕਟਰੀ ਵਾਲੇ ਮਜਦੂਰ ਰਿਕਸ਼ੇ ਵਾਲਿਆਂ ਅਤੇ ਲੋਕਾਂ ਦੀ ਸਹੂਲਤ ਲਈ ਸਵੇਰੇ 7:30 ਵਜੇ ਤੋ 9 ਵਜੇ ਤੱਕ ਮੈਡੀਕਲ ਕੈਂਪ ਅਤੇ ਮਲਮ ਪੱਟੀਆਂ ਤੋ ਇਲਾਵਾ ਸਰਦੀ ਦੇ ਮੌਸਮ ਦੀਆ ਬਿਮਾਰੀਆ ਨੂੰ ਮੁੱਖ ਰਖਦੇ ਹੋਏ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੁਆਤ ਸਟੋਰ ਸੁਪਰਡੈਂਟ ਦਵਿੰਦਰ ਸਿੰਘ ਭੰਗੂ ਵੱਲੋ ਬਤੌਰ ਮੁੱਖ ਮਹਿਮਾਨ ਅਤੇ ਉਹਨਾਂ ਦੇ ਨਾਲ ਡਿਪਟੀ ਚੀਫ ਵਾਰਡਨ ਹਰਦੀਪ ਸਿੰਘ ਬਾਜਵਾ ,ਪੋਸਟ ਵਾਰਡਨ ਸਿਵਿਲ ਡਿਫੈਂਸ ਡਾ:ਧਰਮਿੰਦਰ ਸ਼ਰਮਾ ਡਾ: ਸਾਹਿਬ ਦੀ ਟੀਮ ਵੱਲੋ ਕੀਤੀ ਗਈ ਅਤੇ 148 ਲੋਕਾ ਦਾ ਮੁਫ਼ਤ ਮੈਡੀਕਲ ਚੈੱਕਅਪ ਕਰਕੇ ਮਰੀਜਾ ਨੂੰ ਫ੍ਰੀ ਦਵਾਈਆ ਵੀ ਦਿੱਤੀਆ ਅਤੇ ਕਈ ਮਰੀਜਾ ਨੂੰ ਮਲਮ ਪੱਟੀਆ ਕਰਕੇ ਗਰਮ ਪੱਟੀਆ ਵੀ ਦਿੱਤੀਆ ਗਈਆਂ। ਇਸ ਮੌਕੇ ਡਾ: ਧਰਮਿੰਦਰ ਸ਼ਰਮਾ ਵੱਲੋ ਸਰਦੀਆਂ ਵਿਚ ਹੋਣ ਵਾਲੀਆਂ ਬਿਮਾਰੀਆ ਤੋ ਬਚਾਅ ਕਰਨ ਲਈ ਮਜਦੂਰ ਨੂੰ ਜਾਗਰੂਕ ਕੀਤਾ ਗਿਆ। ਮੁੱਖ ਮਹਿਮਾਨ ਦਵਿੰਦਰ ਸਿੰਘ ਭੰਗੂ ਨੇ ਆਪਣੀ ਸਿਵਿਲ ਡਿਫੈਂਸ ਟੀਮ ਦਾ ਹੌਸਲਾ ਵਧਾਇਆ ਅਤੇ ਲੋਕਾਂ ਦੀ ਸਹਾਇਤਾ ਦੇ ਨਾਲ ਨਾਲ ਹੋਰ ਮੈਡੀਕਲ ਕੈਂਪ ਲਗਾਉਣ ਲਈ ਕਿਹਾ। ਇਸ ਮੋਕੇ ਡਿਪਟੀ ਚੀਫ ਵਾਰਡਨ ਸ:ਹਰਦੀਪ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਲੋਕ ਆਪਣੀ ਦਿਹਾੜੀ ਲਗਾ ਕੇ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੇ ਹਨ, ਉਹਨਾਂ ਲਈ ਇਹ ਛੋਟਾ ਜਿਹਾ ਉਪਰਲਾ ਕੀਤਾ ਗਿਆ ਹੈ। ਇਸ ਮੌਕੇ ਸੈਕਟਰ ਵਾਰਡਨ ਸਿਵਿਲ ਡਿਫੈਂਸ ਦਲਜਿੰਦਰ ਸਿੰਘ, ਡਾ:ਕੁਲਵਿੰਦਰ ਸਿੰਘ, ਰਾਘਵ ਗੁਪਤਾ,ਵਲੰਟੀਅਰ ਡਾ:ਅਮਨਪ੍ਰੀਤ ਸਿੰਘ, ਡਾ:ਜੁਗਰਾਜ ਸਿੰਘ, ਰਜੇਸ਼ ਕੁਮਾਰ, ਸਹਾਰਾ ਕਲੱਬ ਤੋ ਜਤਿੰਦਰ ਕੱਦ ,ਸ਼ਿਵ ਲਾਲ ਸ਼ਰਮਾ,ਪ੍ਰੋ:ਪ੍ਰੇਮ ਸਿੰਘ, ਅਨਿਲ ਸਹਿਦੇਵ, ਡ:ਰੋਮੀ,ਵਰੁਣ ਮਹਾਜਨ,ਸੋਨੂ ਸਿੰਘ ਅਤੇ ਰਵੀ ਆਦਿ ਹਾਜ਼ਰ ਸਨ।