ਭਗਤਪੁਰਾ ਰੱਬ ਵਾਲਾ ਵਿਖੇ ਮਨਾਇਆਂ ਗਿਆ ਲੋਹੜੀ ਦਾ ਤਿਉਹਾਰ

ਬਟਾਲਾ, 13 ਜਨਵਰੀ 2025 : ਪੰਜਾਬ ਸਰਕਾਰ ਦੁਆਰਾ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਸੀ.ਐਮ ਦੀ ਯੋਗਸ਼ਾਲਾ ਦੇ ਅੰਤਰਗਤ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੀ.ਐਮ ਦੀ ਯੋਗਸ਼ਾਲਾ ਦੇ ਕੈਂਪ ਲੱਗ ਰਹੇ ਹਨ। ਇਸ ਸਬੰਧੀ ਲਵਪਰੀਤ ਸਿੰਘ  ਜ਼ਿਲ੍ਹਾ ਕੁਆਰਡੀਨੇਟਰ ਨੇ ਦੱਸਿਆ ਕਿ ਕਾਦੀਆਂ ਬਲਾਕ ਦੇ ਪਿੰਡ ਭਗਤਪੁਰਾ ਰੱਬ ਵਾਲਾ ਵਿਖੇ ਚਾਰ ਕੈਂਪ ਲੱਗ ਰਹੇ ਹਨ। ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਇਹ ਪਿੰਡ ਬਹੁਤ ਹੀ ਘੱਟ ਗਿਣਤੀ ਵਾਲਾ ਹੈ ਪਰ ਇਸ ਦੇ ਬਾਵਜੂਦ ਵੀ ਇਥੋਂ ਦੇ ਲੋਕ ਬਹੁਤ ਜਿਆਦਾ ਯੋਗ ਦੇ ਨਾਲ ਜੁੜੇ ਹੋਏ ਹਨ ਤੇ ਉਨਾਂ ਵੱਲੋਂ ਇਸ ਮੁਹਿੰਮ ਨੂੰ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ। ਇਸੇ ਦੇ ਚਲਦਿਆਂ ਅੱਜ ਸੀ.ਐਮ ਦੀ ਯੋਗਸ਼ਾਲਾ ਭਗਤਪੁਰਾ ਰੱਬ ਵਾਲਾ ਵਿਖੇ ਬਾਬਾ ਸ੍ਰੀ ਚੰਦ ਮੰਦਰ ਦੇ ਵਿੱਚ ਲੱਗਣ ਵਾਲੀ ਕਲਾਸ ਸਵੇਰੇ ਛੇ ਤੋਂ ਸੱਤ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਜਿੱਥੇ ਕਿ ਮੈਂਬਰਾਂ ਵੱਲੋਂ ਆਪਣੇ ਸਰੀਰ ਨੂੰ ਸਵਾਸਥ ਰੱਖਣ ਦੇ ਲਈ ਰੋਜਾਨਾ ਯੋਗ ਨੂੰ ਅਪਣਾਉਣ ਲਈ ਹੋਰ ਲੋਕਾਂ ਨੂੰ ਵੀ ਪ੍ਰੇਰਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਵਿਸ਼ੇਸ਼ ਤੌਰ ਕਲਾਸ ਦੇ ਗਰੁੱਪ ਲੀਡਰ ਅਮਰੀਕ ਕੌਰ ਨੇ ਦੱਸਿਆ ਪਿੰਡ ਭਗਤਪੁਰਾ ਰੱਬ ਵਾਲਾ ਸੀ.ਐਮ ਦੇ ਯੋਗਸ਼ਾਲਾ ਦੀ ਸ਼ੁਰੂਆਤ ਦੇ ਨਾਲ ਆਪਸੀ ਭਾਈਚਾਰਕ ਸਾਂਝ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਲੋਕ ਆਪਸੀ ਭਾਵਨਾਵਾਂ ਨੂੰ ਸਾਂਝਾ ਕਰ ਰਹੇ ਹਨ ਤੇ ਯੋਗ ਦੇ ਜਰੀਏ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਰਹੇ ਹਨ ਉਥੇ ਹੀ ਟ੍ਰੇਨਰ ਨਰਪਾਲ ਸਿੰਘ ਨੇ ਦੱਸਿਆ ਕਿ ਭਗਤਪੁਰਾ ਰੱਬ ਵਾਲਾ ਪਿੰਡ ਵਿੱਚ ਤਕਰੀਬਨ 200 ਮੈਂਬਰ ਰੋਜਾਨਾ ਯੋਗ ਕਰਦੇ ਹਨ। ਲੋਕਾਂ ਵੱਲੋਂ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ।