- ਜ਼ਿਲੇ੍ ਵਿਚ ਚੱਲ ਰਹੇ 41 ਸੇਵਾ ਕੇਂਦਰ ਹਫਤੇ ਦੇ ਸੱਤ ਦਿਨ ਦੇ ਰਹੇ ਹਨ ਸੇਵਾ
- ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਸੇਵਾ ਕੇਂਦਰ
ਅੰਮ੍ਰਿਤਸਰ, 04 ਜੁਲਾਈ : ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ, ਸਮਾਂਬੱਧ ਅਤੇ ਸਾਫ਼ ਸੁਥਰੀਆਂ ਪ੍ਰਸ਼ਾਸ਼ਨਿਕ ਸੇਵਾਵਾਂ ਲਈ ਸਥਾਪਤ ਕੀਤੇ ਗਏ ਸੇਵਾ ਕੇਂਦਰ ਜ਼ਿਲ੍ਹਾ ਅੰਮ੍ਰਿਤਸਰ ਦੇ ਲੋਕਾਂ ਨੂੰ ਸਰਕਾਰੀ ਵਿਭਾਗਾਂ ਨਾਲ ਸਬੰਧਤ 435 ਸੇਵਾਵਾਂ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੋਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਫਤੇ ਦੇ ਸੱਤੇ ਦਿਨ ਸਵੇਰੇ 9 ਵਜੇ ਤੋ ਲੈ ਕੇ 5 ਵਜੇ ਤੱਕ ਸੇਵਾ ਕੇਦਰ ਖੁਲੇ ਰਹਿੰਦੇ ਹਨ ਅਤੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸੇਵਾ ਕੇਂਦਰਾਂ ਤੋਂ ਮਹੀਨਾ ਜੂਨ 2023 ਤੋਂ ਹੁਣ ਤੱਕ ਦੌਰਾਨ 10 ਲੱਖ 28 ਹਜ਼ਾਰ 633 ਬਿਨੈਕਾਰਾਂ ਨੇ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ’ਤੇ ਤਾਇਨਾਤ ਸਟਾਫ਼ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੂਨ 2022 ਤੋਂ ਹੁਣ ਤੱਕ ਕਰੀਬ 10 ਲੱਖ 28 ਹਜ਼ਾਰ 633 ਅਰਜ਼ੀਆਂ ਵੱਖ-ਵੱਖ ਸੇਵਾਵਾਂ ਲਈ ਸੇਵਾ ਕੇਂਦਰਾਂ ’ਤੇ ਪ੍ਰਾਪਤ ਹੋਈਆਂ, ਜਿਸਦੇ ਵਿੱਚੋਂ 99.82 ਫੀਸਦੀ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਕੇਵਲ 0.18 ਫੀਸਦੀ ਅਰਜੀਆਂ ਪੈਡਿੰਗ ਹਨ। ਜ਼ਿਲ੍ਹਾ ਪ੍ਰਸਾਸ਼ਨਿਕ ਸੁਧਾਰ ਸ਼ਾਖਾ ਦੇ ਤਕਨੀਕੀ ਕੁਆਰਡੀਨੇਟਰ ਸ੍ਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਮੁੱਖ ਸੇਵਾਵਾਂ ਜਨਮ ਅਤੇ ਮੌਤ ਸਰਟੀਫਿਕੇਟ ਅਤੇ ਅਸਲੇ ਤੋਂ ਇਲਾਵਾ ਲਰਨਿੰਗ ਲਾਇਸੈਂਸ,ਅਧਾਰ ਕਾਰਡਾਂ ਦੀਆਂ ਸੇਵਾਵਾਂ, ਵਹੀਕਲਾਂ ਦੀ ਜਨਰਲ ਇੰਸ਼ੋਰੈਂਸ, ਹਾਈ ਸਕਿਊਰਟੀ ਨੰਬਰ ਪਲੇਟਾਂ, ਪੈਨ-ਅਧਾਰ Çਲੰਕ ਅਤੇ ਕਿਸਾਨ ਸਮਰਿਧੀ ਯੋਜਨਾ ਦੇ ਕੇ:ਵਾਈ:ਸੀ ਅਪਡੇਟ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੁੱਲ 41 ਸੇਵਾ ਕੇਂਦਰ ਚੱਲ ਰਹੇ ਹਨ, ਜਿੰਨ੍ਹਾਂ ਵਿਚ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ,ਸੇਵਾ ਕੇਦਰ ਅਟਾਰੀ,ਐਮ ਸੀ ਮਜੀਠਾ ਨਜਦੀਕ ਟੈਲੀਫੋਨ ਐਕਸਚੇਜ, ਪਾਖਰਪੁਰਾ, ਕੋਟ ਮੋਤੀ ਰਾਮ, ਗੁਰਨਾਮ ਨਗਰ/ਸਕੱਤਰੀ ਬਾਗ, ਚਵਿੰਡਾ ਦੇਵੀ, ਜੋਨ ਨੰ: 7 ਪੀ ਡਬਲਯੂ ਡੀ ਦਫਤਰ ਸਾਮਣੇ ਸੈਲੀਬਰੇਸ਼ਨ ਮਾਲ, ਸੇਵਾ ਕੇਦਰ ਅਜਨਾਲਾ, ਮਹਿਤਾ ਚੌਕ, ਸੇਵਾ ਕੇਦਰ ਰਾਮ ਤੀਰਥ ਰੋਡ, ਐਮ ਸੀ ਜੰਡਿਆਲਾ ਨਜ਼ਦੀਕ ਬੱਸ ਸਟੈਡ, ਜੋਨ ਨੰ: 6 ਬਸੰਤ ਪਾਰਕ ਬਸੰਤ ਐਵੀਨਿਊ, ਚੋਗਾਵਾਂ, ਬਾਬਾ ਬਕਾਲਾ, ਸੇਵਾ ਕੇਦਰ ਲੋਪੋਕੇ, ਰਾਜਾਸਾਂਸੀ, ਚੱਬਾ, ਜਸੋਰ, ਖਿਲਚੀਆਂ, ਆਬਾਦੀ ਹਰਨਾਮ ਸਿੰਘ ਵਾਲਾ, ਨਵਾਂ ਪਿੰਡ, ਬੁਟਾਲਾ, ਅਜਨਾਲਾ, ਜਪਾਨੀ ਮਿਲ ਛੇਹਰਟਾ, ਮੀਰਾਂਕੋਟ ਕਲਾਂ, ਬੰਢਾਲਾ, ਲਾਹੋਰੀ ਗੇਟ, ਰਮਦਾਸ, ਬੱਲ ਖੁਰਦ, ਝੰਡੇਰ, ਕਰਤਾਰ ਸਿੰਘ ਨਗਰ, ਮੱਤੇਵਾਲ, ਜੇਠੂਵਾਲ, ਗਹਿਰੀ, ਮਾਰਕੀਟ ਕਮੇਟੀ ਰਈਆ ਦਫਤਰ, ਵਡਾਲਾ ਵੀਰਮ ਅਤੇ ਛੱਡਲਵੰਡੀ ਸ਼ਾਮਲ ਹਨ।