ਸਮਰਪਣ ਸਪੈਸ਼ਲ ਸਕੂਲ ਵਿਖੇ ਬੱਚਿਆਂ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਅਪੰਗਤਾ ਦਿਵਸ

ਤਰਨ ਤਾਰਨ, 03 ਦਸੰਬਰ 2024 : ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਮੋਹਾਲੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਅਤੇ ਮਿਸ ਸ਼ਿਲਪਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸਮਰਪਣ ਸਪੈਸ਼ਲ ਸਕੂਲ (Smarapan Society for the Development of Mentally Disabled Registered under RPWD Act 2016, NitiAayog and National Trust) ਵਿਖੇ ਬੱਚਿਆਂ ਨਾਲ ਅੰਤਰਰਾਸ਼ਟਰੀ ਅਪੰਗਤਾ ਦਿਵਸ ਮਨਾਇਆ। ਇਸ ਸਮੇਂ ਸਮਰਪਣ ਸਪੈਸ਼ਲ ਸਕੂਲ ਤਰਨ ਤਾਰਨ ਵਿਖੇ ਸਮਰਪਣ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸੁਖਜੀਤ ਪਾਲ ਸਿੰਘ ਅਤੇ ਸ਼੍ਰੀਮਤੀ ਅਮਨਪ੍ਰੀਤ ਕੌਰ, ਡਾਇਰੈਕਟਰ, ਸਮਰਪਣ ਸਪੈਸ਼ਲ ਸਕੂਲ, ਤਰਨ ਤਾਰਨ ਅਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਰਿਹਾ। ਇਸ ਸਮੇਂ ਬੱਚਿਆਂ ਵੱਲੋਂ ਸਕੂਲ ਵਿੱਚ ਖੇਡਾਂ ਵੀ ਕਰਵਾਈਆਂ ਗਈਆਂ । ਇਸ ਤੋਂ ਬਾਅਦ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ।ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਸ਼੍ਰੀਮਤੀ ਅਮਨਪ੍ਰੀਤ ਕੌਰ, ਡਾਇਰੈਕਟਰ, ਸਮਰਪਣ ਸਪੈਸ਼ਲ ਸਕੂਲ, ਤਰਨ ਤਾਰਨ ਵੱਲੋਂ ਇਸ ਸਕੂਲ ਸੰਬੰਧੀ ਜਾਣਕਾਰੀ ਲਈ ਗਈ। ਮਾਨਯੋਗ ਜੱਜ ਸਾਹਿਬ ਜੀ ਵੱਲੋਂ ਸਾਰੇ ਬੱਚਿਆ ਨੂੰ ਮਿਲਕੇ ਗੱਲ ਬਾਤ ਕੀਤੀ। ਮਾਨਯੋਗ ਜੱਜ ਸਾਹਿਬ ਜੀ ਨੇ ਦੇਖਿਆ ਕਿ ਬੱਚਿਆਂ ਨੂੰ ਸਕੂਲ ਵਿੱਚ ਜੋ ਬੱਚੇ ਸੁਣ ਨਹੀਂ ਸਕਦੇ ਉਹਨਾਂ ਬੱਚਿਆਂ ਨੂੰ ਇਸ਼ਾਰਿਆਂ ਦੀ ਮਦਦ ਨਾਲ ਬਹੁਤ ਵਧੀਆਂ ਤਰੀਕੇ ਨਾਲ ਸਿੱਖਿਆਂ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾਂ ਜੋ ਬੱਚੇ ਦਿਮਾਗੀ ਤੌਰ ਤੋਂ ਠੀਕ ਨਹੀ ਹੈ ਉਹਨਾਂ ਸਾਰੇ ਬੱਚਿਆਂ ਨੂੰ ਅਲੱਗ ਅਲੱਗ ਪ੍ਰਕਾਰ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਸਮਰਪਣ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸੁਖਜੀਤ ਪਾਲ ਸਿੰਘ ਅਤੇ ਸ਼੍ਰੀਮਤੀ ਅਮਨਪ੍ਰੀਤ ਕੌਰ, ਡਾਇਰੈਕਟਰ, ਸਮਰਪਣ ਸਪੈਸ਼ਲ ਸਕੂਲ, ਤਰਨ ਤਾਰਨ ਵੱਲੋਂ ਸਕੂਲ ਦੀ ਬਹੁਤ ਵਧੀਆਂ ਤਰੀਕੇ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾਂ ਬੱਚਿਆਂ ਨੂੰ ਕੰਪਿਊਟਰ ਸੰਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਤਾਂ ਜੋ ਬੱਚੇ ਵਧੀਆਂ ਨੌਕਰੀਆਂ ਤੇ ਲੱਗਣ ਅਤੇ ਆਪਣਾ ਵਧੀਆਂ ਜ਼ਿੰਦਗੀ ਜਿਉਣ। ਮਾਨਯੋਗ ਜੱਜ ਸਾਹਿਬ ਜੀ ਵੱਲੋਂ ਸਕੂਲ ਦੇ ਪ੍ਰਬੰਧ ਨੂੰ ਸਲਾਹਿਆ ਗਿਆ। ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।