- ਪੁਲਿਸ ਜ਼ਿਲ੍ਹਾ ਬਟਾਲਾ ਨੂੰ ਮਿਲੀ ਵੱਡੀ ਕਾਮਯਾਬੀ
- ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਹੈ ਸਖ਼ਤ ਮੁਹਿੰਮ
ਬਟਾਲਾ, 5 ਅਪ੍ਰੈਲ : ਐਸ.ਐਸ.ਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦਿਆ ਮਾੜੇ ਅਨਸਰਾਂ ਖਿਲਾਫ ਸਖ਼ਤ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਦਿਆਂ ਪੁਲਿਸ ਜਿਲ੍ਹਾ ਬਟਾਲਾ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਲਾਇਨ ਬਟਾਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਮੈਡਮ ਅਸ਼ਵਨੀ ਗੋਟਿਆਲ, ਐਸ.ਐਸ.ਪੀ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬਲਜਿੰਦਰ ਸਿੰਘ ਡੀ.ਐਸ.ਪੀ.(ਡੀ) ਬਟਾਲਾ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਅਤੇ ਮੁੱਖ ਅਫਸਰ ਥਾਣਾ ਸਦਰ ਬਟਾਲਾ ਦੀਆ ਟੀਮਾਂ ਵੱਲੋਂ ਪਿੰਡ ਸੈਦ ਮੁਬਾਰਕ ਨਾਕਾਬੰਦੀ ਦੌਰਾਨ ਸੁਖਬੀਰ ਸਿੰਘ ਉਰਵ ਸੁੱਖਾ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਭੱਟੀ ਕੇ ਥਾਣਾ ਤਰਸਿੱਕਾ ਅੰਮ੍ਰਿਤਸਰ ਅਤੇ ਗੁਰਿੰਦਰ ਕੌਰ ਉਰਫ ਸੋਨੀਆ ਪਤਨੀ ਸੁਖਬੀਰ ਸਿੰਘ ਵਾਸੀ ਪਿੰਡ ਭੱਟੀ ਕੇ ਥਾਣਾ ਤਰਸਿੱਕਾ ਅੰਮ੍ਰਿਤਸਰ ਨੂੰ ਗੱਡੀ ਨੰਬਰ P2 02 02 4W 3808 ਰੰਗ ਕਾਲਾ ਮਾਰਕਾ ਵਰਨਾ ਨੂੰ ਕਾਬੂ ਕੀਤਾ ਗਿਆ। ਐਸ.ਐਸ.ਪੀ ਬਟਾਲਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ 30 ਲੱਖ ਰੁਪਏ ਦੀ ਭਾਰਤੀ ਜਾਅਲੀ ਕਾਰੰਸੀ, ਪ੍ਰਿੰਟਰ, ਲੈਮੀਨੇਸ਼ਨ ਮਸ਼ੀਨ, ਜਾਅਲੀ ਕਾਰੰਸੀ ਬਣਾਉਣ ਵਾਲੇ ਪੇਪਰਾਂ ਦੇ ਬੰਡਲ, ਜਾਅਲੀ ਕਾਰੰਸੀ ਵਿਚ ਪਾਉਣ ਵਾਲੇ ਤਾਰ ਦੇ ਰੋਲ, ਸਟਾਰਚ ਪਾਊਡਰ ਕਾਰੰਸੀ ਨੂੰ ਮੁਲਾਇਮ ਕਰਨ ਵਾਸਤੇ ਅਤੇ ਗੱਡੀ ਨੰਬਰ PB 02 02 DW 3808 ਰੰਗ ਕਾਲਾ ਮਾਰਕਾ ਵਰਨਾ ਅਤੇ ਇੱਕ ਗੱਡੀ ਅਲਕਾਜਾਰ ਨੰਬਰੀ PB 89 8711 ਆਦਿ ਬਰਾਮਦ ਕੀਤੀ ਗਈ। ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 39 ਮਿਤੀ 04-04-2024 ਜੁਰਮ 489 A , 489 B, 489 C IPC ਥਾਣਾ ਸਦਰ ਬਟਾਲਾ ਦਰਜ ਕੀਤਾ ਗਿਆ ਹੈ। ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਨਾਲ ਹੋਰ ਵੀ ਖੁਲਾਸੇ ਹੋ ਸਕਦੇ ਹਨ। ਸੁਖਬੀਰ ਸਿੰਘ ਉਰਫ ਸੁੱਖਾ ਅਤੇ ਗੁਰਿੰਦਰ ਕੌਰ ਉਰਫ ਸੋਨੀਆ ਦੇ ਖਿਲਾਫ ਪਹਿਲਾਂ ਤੋਂ ਵੀ ਵੱਖ-ਵੱਖ ਮੁਕੱਦਮੇ ਦਰਜ ਹਨ।