ਤਰਨਤਾਰਨ 11 ਸਤੰਬਰ 2024 : ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਯੋਗਤਾਵਾਂ/ਸਮਰੱਥਾਵਾਂ ਵਿੱਚ ਵਿਕਾਸ ਸਬੰਧੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਕੰਟੈਂਟ ਬੇਸਡ ਲਰਨਿੰਗ ਤੋਂ ਕੰਪੀਟੈਂਸੀ ਬੇਸਡ ਲਰਨਿੰਗ ਤਕ ਲੈ ਕੇ ਜਾਣ ਦਾ ਏਜੰਡਾ ਹੈ। ਇਸ ਦੇ ਸਬੰਧ ਵਿੱਚ ਜਿਲ੍ਹਾ ਸਿੱਖਿਆ ਅਫਸਰ(ਐ.ਸਿੱ/ਸੈ.ਸਿੱ) ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੰਪੀਟੈਨਸੀ ਐਨਹੈਂਸਮੈਂਟ ਪਲਾਨ ਤਹਿਤ ਅਹਿਮ ਮੀਟਿੰਗ ਹੋਈ ਜਿਸ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਪਰਮਜੀਤ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸੁਰਿੰਦਰ ਕੁਮਾਰ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਸਮੂਹ ਬਲਾਕਾਂ ਐਲੀਮੈਂਟਰੀ ਸਿੱਖਿਆ ਅਫ਼ਸਰਾਂ, ਜਸਵਿੰਦਰ ਸਿੰਘ ਬਲਾਕ ਸਿੱਖਿਆ ਅਫ਼ਸਰ ਭਿੱਖੀਵਿੰਡ ਅਤੇ ਤਰਨਤਾਰਨ ਪਰਾਪਰ, ਪਰਮਜੀਤ ਕੌਰ ਬੀਪੀਈਓ ਗੰਡੀਵਿੰਡ ਅਤੇ ਨੂਰਦੀ, ਬੀਪੀਈਓ ਵਲਟੋਹਾ ਪਾਰਸ ਕੁਮਾਰ, ਬੀਪੀਈਓ ਖਡੂਰ ਸਾਹਿਬ ਦਿਲਬਾਗ ਸਿੰਘ, ਮਨਜਿੰਦਰ ਸਿੰਘ ਬੀਪੀਈਓ ਪੱਟੀ ਅਤੇ ਅਸ਼ਵਨੀ ਮਰਵਾਹਾ ਬੀਪੀਈਓ ਨੌਸ਼ਹਿਰਾ ਪਨੂੰਆਂ ਅਤੇ ਚੋਹਲਾ ਸਾਹਿਬ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਡੀਆਰਸੀ ਸੈਕੰਡਰੀ ਬਲਜਿੰਦਰ ਸਿੰਘ ਅਤੇ ਡੀਆਰਸੀ ਪ੍ਰਾਇਮਰੀ ਅਨੂਪ ਸਿੰਘ ਮੈਣੀ ਨੇ ਹੁਣ ਤੱਕ ਹੋਏ ਛੇ ਪ੍ਰੈਕਟਿਸ ਸੀਟਾਂ ਅਤੇ ਦੋ ਪ੍ਰੈਕਟਿਸ ਟੈਸਟਾਂ ਦੇ ਨਤੀਜਿਆਂ ਦਾ ਵਿਸਲੇਸਣ ਕੀਤਾ ਅਤੇ ਇਸ ਮੌਕੇ ਉਨਾਂ ਵਿਸੇਸ ਕੰਪੀਟੈਂਸੀਜ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿੰਨਾ ਵਿੱਚ ਵਿਦਿਆਰਥੀਆਂ ਦਾ ਪ੍ਰਦਰਸਨ ਬਹੁਤ ਕਮਜੋਰ ਸੀ ਜਾਂ ਜਿੰਨਾ ਕੰਪੀਟੈਂਸੀਜ ਵਿਚ ਵਿਦਿਆਰਥੀਆਂ ਦਾ ਪ੍ਰਦਰਸਨ ਮਜਬੂਤ ਸੀ। ਡੀਈਓ ਐ/ਸੈ ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਨੇ ਰਾਸਟਰੀ ਐਜੂਕੇਸਨ ਪਾਲਸੀ 2020, ਰਾਸਟਰੀ ਪਾਠਕ੍ਰਮ ਢਾਂਚਾ 2022, ਰਾਸਟਰੀ ਪਾਠਕ੍ਰਮ ਢਾਂਚਾ 2023, ਸਿੱਖਿਆ ਦੇ ਉਦੇਸ ਅਤੇ ਖੇਤਰ, ਪਾਠਕ੍ਰਮ ਦੇ ਉਦੇਸ, ਸਿੱਖਿਆ ਸਮਰੱਥਾਵਾਂ ਅਤੇ ਸਿੱਖਣ ਪਰਿਣਾਮਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਇਸ ਤੋਂ ਇਲਾਵਾ ਸੰਬੰਧਿਤ ਅਧਿਕਾਰੀਆਂ ਵੱਲੋਂ ਇੱਕਤਰ ਹੋਏ ਅੰਕੜਿਆਂ ਦੇ ਅਨੁਸਾਰ ਗੁਣਾਤਮਕ ਸਿੱਖਿਆ ਵਿੱਚ ਵਾਧੇ ਦੇ ਸਬੰਧ ਵਿੱਚ ਵਿਸ਼ੇਸ਼ ਚਰਚਾ ਕੀਤੀ। ਉਹਨਾਂ ਕਿਹਾ ਕਿ ਸੀਈਪੀ ਵਰਕਸੀ਼ਟਾ ਦੀ ਹਰ ਬੱਚੇ ਤੱਕ ਪਹੁੰਚ ਕਰਵਾਈ ਜਾਣੀ ਜ਼ਰੂਰੀ ਕੀਤਾ ਜਾਵੇ ਅਤੇ ਸੀਈਪੀ ਪਰੈਕਟਿਸ ਵਰਕਸੀ਼ਟਾ ਨੂੰ ਵਿਦਿਆਰਥੀਆਂ ਨੂੰ ਹੱਲ ਕਰਨ ਲਈ ਸਮੇਂ ਸਮੇਂ ਤੇ ਦਿੱਤਾ ਜਾਵੇ। ਇਸ ਨਾਲ ਜਿੱਥੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਬਲ ਮਿਲੇਗਾ ਉਥੇ ਸੀਈਪੀ ਟੈਸਟ ਵਰਕਸੀ਼ਟਾ ਦੌਰਾਨ ਵੀ ਉਹਨਾਂ ਨੂੰ ਆਸਾਨੀ ਹੋਵੇਗੀ।ਇਸ ਦੌਰਾਨ ਉਨ੍ਹਾਂ ਕਮਜ਼ੋਰ ਵਿਦਿਆਰਥੀਆਂ ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।ਇਸ ਮੀਟਿੰਗ ਦੌਰਾਨ ਗੁਰਮੀਤ ਸਿੰਘ ਏਸੀ ਸਮਾਰਟ ਸਕੂਲ ਵੀ ਹਾਜ਼ਰ ਸਨ।