ਅੰਮ੍ਰਿਤਸਰ, 4 ਜੁਲਾਈ : ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਕੱਲ ਇਕ ਸਸ਼ਲ ਮੀਡੀਆ ਤੇ ਖ਼ਬਰ ਵਾਇਰਲ ਹੋਈ ਜਿਸ ਵਿੱਚ ਉਸ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੁਖਤਾ ਗੱਲ ਲਿਖੀ ਗਈ ਸੀ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਖਬਰ ਮੇਰੇ ਕੋਲੋ ਪੁੱਛਣ ਤੋਂ ਬਿਨਾ ਹਿ ਲਗਾਈ ਗਈ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਉਸ ਪੱਤਰਕਾਰ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਅਸੀ ਉਸ ਪੱਤਰਕਾਰ ਨੂੰ 15 ਦਿਨ ਦਾ ਟਾਈਮ ਦੇਂਦੇ ਹਾਂ ਅਤੇ ਜੇਕਰ ਉਸ ਵੱਲੋਂ ਮਾਫੀ ਮੰਗੀ ਜਾਂਦੀ ਹੈ ਤਾਂ ਅਸੀਂ ਉਸਨੂੰ ਮਾਫ਼ ਕਰ ਦੇਵਾਂਗੇ ਲੇਕਿਨ ਜੇਕਰ ਉਸ ਵੱਲੋਂ ਮਾਫੀ ਨਾ ਮੰਗੀ ਗਈ ਤਾਂ ਅਸੀਂ ਉਸ ਖਿਲਾਫ ਮਾਣਹਾਨੀ ਕੇਸ ਦਰਜ ਕਰਾਗੇ ਜੀਤ ਸਿੰਘ ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹ ਮੇਰੀ ਰਾਜਨੀਤਕ ਕੈਰੀਅਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਸਰੇ ਪਾਰਟੀ ਵਿੱਚ ਜਾਈਏ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੇਰਾ ਬਹੁਤ ਸਾਰੇ ਰਾਜਨੀਤੀਕ ਲੀਡਰਾਂ ਦੇ ਨਾਲ ਪਿਆਰ ਹੈ ਲੇਕਿਨ ਮੈਂ ਕਦੀ ਵੀ ਕਾਂਗਰਸ ਪਾਰਟੀ ਛੱਡਣ ਵਾਸਤੇ ਵੀ ਵਿਚਾਰ ਨਹੀਂ ਕੀਤਾ । ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੋ ਉਨ੍ਹਾਂ ਦੇ ਸਾਥੀ ਸਰਦਾਰ ਜਸਬੀਰ ਸਿੰਘ ਡਿੰਪਾ ਦਾ ਨਾਮ ਵੀ ਉਸ ਪੱਤਰਕਾਰ ਵੱਲੋਂ ਲਿਖਿਆ ਗਿਆ ਹੈ ਉਹ ਵੀ ਗਲਤ ਹੈ ਕਿਉਕਿ ਜਸਬੀਰ ਸਿੰਘ ਦੇ ਪਰਿਵਾਰਕ ਮੈਂਬਰ ਹਮੇਸ਼ਾ ਹੀ ਰਹੇ ਹਨ ਅਤੇ ਕਾਂਗਰਸ ਦੇ ਹੀ ਰਹਿਣਗੇ । ਬੋਲਦੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਚੰਦ ਪੈਸਿਆਂ ਵਾਸਤੇ ਇਸ ਤਰ੍ਹਾਂ ਦੀ ਅਫਵਾਹ ਲਾਉਣ ਦੀ ਕੋਸ਼ਿਸ਼ ਇਸ ਪੱਤਰਕਾਰ ਵੱਲੋਂ ਕੀਤੀ ਗਈ ਹੈ ਜਿਸ ਦਾ ਕੋਈ ਵੀ ਮੌਜੂਦ ਨਹੀਂ ਹੈ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਕੋਲੋਂ ਕੋਈ ਪੁਖਤਾ ਸਬੂਤ ਹਨ ਤਾਂ ਉਹ ਵੀ ਜ਼ਰੂਰ ਸਾਡੇ ਸਾਹਮਣੇ ਲਿਆਉਣ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਜੀ20 ਸਮੇਲਨ ਖਤਮ ਹੋਇਆ ਹੈ। ਉਸ ਤੋਂ ਬਾਅਦ ਉਨ੍ਹਾਂ ਮੁਲਾਕਾਤ ਹੀ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ ਉਨ੍ਹਾਂ ਦੇ ਨਾਲ ਨਹੀਂ ਹੋਈ ਅਤੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਪੰਜਾਬ ਦਾ ਕੋਈ ਮੁੱਦਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲ ਕੇ ਵਿਚਾਰ ਸਕਦੇ ਹਨ ਕਿ ਪਾਕਿਸਤਾਨ ਦੇ ਮੁੱਖ ਮੰਤਰੀ ਦੇ ਨਾਲ । ਬੋਲਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਉਹ ਅਕਸਰ ਹੀ ਭਾਰਤੀ ਜਨਤਾ ਪਾਰਟੀ ਅਤੇ ਹੋਰ ਪਾਰਟੀਆਂ ਦੇ ਨਾਲ ਮਿਲ ਕੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸਦਾ ਇਹ ਮਤਲਬ ਨਹੀਂ ਕਿ ਉਹ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋਣ ਜਾ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਬੇਦਖਲ ਹਲਕੇ ਵਿੱਚ ਪੈਂਦੇ ਡੰਪ ਨੂੰ ਲੈ ਕੇ ਵੀ ਉਨ੍ਹਾਂ ਦੀ ਮੁਲਾਕਾਤ ਬਹੁਤ ਵਾਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਲ ਇਹ ਵੀ ਨਹੀਂ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣਗੇ। ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਦੋ ਵਾਰ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੇ ਰੂਪ ਵਿੱਚ ਆਪਣੀ ਸੇਵਾ ਨਿਭਾਅ ਰਹੇ ਹਨ ਉਥੇ ਹੀ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਰਾਜਨੀਤਕ ਕੈਰੀਅਰ ਨੂੰ ਲੈ ਕੇ ਜੋ ਇਕ ਵਿਅਕਤੀ ਵੱਲੋਂ ਖਬਰ ਇਕ ਵੈਬਸਾਈਟ ਮੀਡੀਆ ਦੇ ਉਪਰ ਸਾਂਝੀਕੀਤੀ ਗਈ ਹੈ ਉਸ ਤੋਂ ਉਸ ਦਾ ਖੰਡਨ ਕਰਦੇ ਹਨ ਉਨਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਵਿੱਚ ਨਾ ਨਹੀਂ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਦੋ ਵਾਰ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਬਣਨ ਲਈ ਮੋਕਾ ਦਿੱਤਾ ਗਿਆ ਸੀ। ਓਹਨਾ ਕਿਹਾ ਕਿ ਲੱਗਦਾ ਹੈ ਕਿ ਸ਼ਾਇਦ ਕੁਝ ਪੈਸਿਆਂ ਵਾਸਤੇ ਉਸ ਪੱਤਰਕਾਰ ਵੱਲੋਂ ਓਹਨਾ ਦੇ ਖਿਲਾਫ਼ ਇਹ ਖਬਰ ਲਗਾਈ ਗਈ ਹੋਵੇ ਉਨ੍ਹਾਂ ਨੇ ਕਿਹਾ ਕਿ ਉਕਤ ਪੱਤਰਕਾਰ ਵੱਲੋਂ ਮੇਰਾ ਕਿਸੇ ਵੀ ਤਰੀਕੇ ਦਾ ਕੋਈ ਵੀ ਸਪੱਸਟੀਕਰਨ ਵੀ ਨਹੀਂ ਦਿੱਤਾ ਗਿਆ ਅਤੇ ਉਸ ਦੇ ਬਾਵਜੂਦ ਮੇਰੀ ਅਤੇ ਜਸਬੀਰ ਸਿੰਘ ਡਿੰਪਾ ਦੀ ਤਸਵੀਰ ਲਗਾ ਕੇ ਇਹ ਕਿਹਾ ਕਿ ਸਪੱਸ਼ਟ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖ਼ਬਰ ਦੀ ਨਖੇਦੀ ਕਰਦੇ ਹਨ ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਅਤੇ ਹੋਰ ਵੀ ਕਈ ਵੱਡੇ ਲੀਡਰਾਂ ਨੂੰ ਅਤੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਮੰਤਰੀ ਦੇ ਨਾਲ ਵੀ ਮੁਲਾਕਾਤ ਕਰਨ ਆਏ ਹਾਂ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਵਿਚ ਸ਼ਾਮਿਲ ਹੋ ਰਿਹਾ ਗੁਰਜੀਤ ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਜਸਬੀਰ ਸਿੰਘ ਡਿੰਪਾ ਜੋ ਕਿ ਲੰਮੇ ਚਿਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਬਤੌਰ ਸਿਪਾਹੀ ਦੇ ਤੌਰ ਤੇ ਕੰਮ ਕਰ ਰਹੇ ਹਨ ਉਹ ਕਾਂਗਰਸ ਪਾਰਟੀ ਛੱਡ ਸਕਦੇ ਕਿਉਂਕਿ ਉਨ੍ਹਾਂ ਦਾ ਪਰਵਾਰ ਕਾਂਗਰਸ ਪਾਰਟੀ ਦਾ ਸਿਪਾਹੀ ਰਿਹਾ ਹੈ ਅਤੇ ਰਵੇਗਾ।