ਅੰਮ੍ਰਿਤਸਰ 5 ਜੁਲਾਈ : ਪੰਜਾਬ ਸਰਕਾਰ ਵੱਲੋ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੋਜਵਾਨਾਂ ਨੂੰ ਵੱਧ ਤੋ ਵੱਧ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ। ਗੁਰਪ੍ਰੀਤ ਸਿੰਘ ਵੱਲੋ ਦੱਸਿਆ ਗਿਆ ਕਿ ਮੈਂ ਆਪਣਂਾ ਨਾਮ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵਿੱਖੇ 2019 ਵਿੱਚ ਦਰਜ਼ ਕਰਵਾਇਆ ਸੀ। ਇਸ ਬਾਰੇ ਪ੍ਰਾਰਥੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਦਿਵਿਆਂਗ ਹੈ ਤੇ ਉਹ ਪਿੰਡ ਵਜ਼ੀਰ ਭੁੱਲਰ ਤਹਿਸੀਲ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਲ੍ਹਾ ਰੋਜਗਾਰ ਬਿਊਰੋ ਵੱਲੋ ਮੈਨੂੰ ਵੱਖ—ਵੱਖ ਕੈਰੀਅਰ ਆਪਸ਼ਨ ਬਾਰੇ ਜਾਣੂ ਕਰਵਾਇਆ ਗਿਆ। ਗੁਰਪ੍ਰੀਤ ਨੇ ਕਿਹਾ ਕਿ ਜਿਲ੍ਹਾ ਰੋਜਗਾਰ ਬਿਊਰੋ ਵੱਲੋ ਮੈਨੂੰ ਸਿੱਖਿਆ ਵਿਭਾਗ,ਪੰਜਾਬ ਚੰਡੀਗੜ ਵੱਲੋਂ ਕੱਢੀ ਗਈ ਮਾਸਟਰ ਕੈਡਰ ਦੀਆਂ ਆਸਾਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੈਂ ਆਪਣਾਂ ਆਨ ਲਾਈਨ ਫਾਰਮ ਭਰੀਆ। ਸਿੱਖਿਆ ਵਿਭਾਗ,ਪੰਜਾਬ ਚੰਡੀਗੜ ਵੱਲੋਂ ਸਾਡਾ ਟੈਸਟ ਲਿਆ ਗਿਆ ਤੇ ਮੇਰਾ ਨਾਮ ਮੈਰਿਟ ਲਿਸਟ ਵਿੱਚ ਆ ਗਿਆ, ਹੁਣ ਮੈਂ ਬਤੋਰ ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਸੀਨੀ. ਸੰਕੈ ਸਕੂਲ (ਲੜਕੀਆ) ਜੰਡਿਆਲਾ ਗੁਰੂ ਵਿੱਖੇ ਸੇਵਾ ਨਿਭਾ ਰਿਹਾ ਹਾਂ। ਗੁਰਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ, ਜਿਲ੍ਹਾ ਪ੍ਰਸਾਸ਼ਨ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨਾਲ ਜੁੜ ਕੇ ਰੋਜਗਾਰ ਸਬੰਧੀ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਲਾਭ ਉਠਾਉਣ।