ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਸਾਂਝੇ ਜਤਨਾਂ ਨਾਲ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਮਹਿਲਾ ਦਿਵਸ

ਤਰਨ ਤਾਰਨ, 10 ਮਾਰਚ 2025 : ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਸਾਂਝੇ ਜਤਨਾਂ ਨਾਲ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਵੱਖ -ਵੱਖ ਬਲਾਕਾ ਦੇ ਪਿੰਡਾ ਤੋ ਆਈਆ ਸਰਪੰਚ ਮਹਿਲਾਵਾਂ, ਸ਼ੈਲਫ਼ ਹੈਲਪ ਗਰੁੱਪਾਂ ਵਿਚ ਕੰਮ ਕਰ ਰਹੀਆਂ ਮਹਿਲਾਵਾਂ ਅਤੇ ਹੋਰ ਪਹੁੰਚੇ ਹੋਏ, ਮਹਿਲਾ ਅਧਿਕਾਰੀਆ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀ ਹਰਜਿੰਦਰ ਸਿੰਘ ਸੰਧੂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਤਰਨ ਤਾਰਨ ਵਲੋ ਦੱਸਿਆ ਗਿਆ, ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰੋਜੈਕਟਾਂ ਵਿਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੈ ਜਿਸ ਕਰਕੇ ਆਪ ਸਭ ਦੇ ਸੰਪੂਰਨ ਸਹਿਯੋਗ ਦੀ ਲੋੜ ਹੈ ਤਾਂ ਜੌ ਇਹਨਾ ਪ੍ਰੋਜੈਕਟਾਂ ਦੀ ਸਹੀ ਤਰੀਕੇ ਨਾਲ ਦੇਖ-ਭਾਲ ਹੋ ਸਕੇ ਅਤੇ ਲੋਕਾਂ ਨੂੰ ਇਹਨਾ ਦਾ ਵੱਧ ਤੋਂ ਵੱਧ ਲਾਭ ਪਹੁੰਚੇ। ਇਸ ਮੌਕੇ ਤੇ ਮੁੱਖ ਮਹਿਮਾਨ  ਵਲੋ ਸਮੂਹ ਪ੍ਰਤੀ-ਭਾਗੀਆਂ ਨੂੰ ਅੰਤਰ-ਰਾਸਟਰੀ ਮਹਿਲਾ ਦਿਵਸ ਦੀਆ ਮੁਬਾਰਕਾ ਦਿੱਤੀਆਂ ਅਤੇ ਸਰਕਾਰ ਅਤੇ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਵਿਚ ਅੱਗੇ ਵਧ ਕੇ ਯੋਗਦਾਨ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਵਾਟਰ ਅਤੇ ਸੈਨੀਟੇਸ਼ਨ ਕੰਪੋਨੇਂਟ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਿਸੇਸ਼ ਟ੍ਰੇਨਿੰਗ ਦਾ ਆਯੋਜਨ ਵੀ ਕੀਤਾ ਗਿਆ । ਜਿਸ ਵਿਚ ਪਾਣੀ ਦੀ ਸਾਂਭ-ਸੰਭਾਲ ਅਤੇ ਜਲ ਸਪਲਾਈ ਸਕੀਮਾਂ ਦੇ ਸਹੀ ਸੰਚਾਲਨ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਵਿਚ ਔਰਤਾਂ ਦੀ ਭੂਮਿਕਾ ਸਬੰਧੀਂ ਜਾਣਕਾਰੀ ਮੁਹਈਆ ਕਰਵਾਈ ਗਈ। ਇਸ ਤੋਂ ਇਲਾਵਾ ਪ੍ਰਤੀਭਾਗੀਆਂ ਨੂੰ ਸੈਨੀਟੇਸ਼ਨ ਕੈਂਪੋਨੇਂਟ ਤਹਿਤ ਤਰਲ ਕੂੜ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ, ਸਾਂਝੇ ਪਖਾਨੇ ਅਤੇ ਗਿੱਲੇ ਕੁੜੇ ਅਤੇ ਸੁੱਕੇ ਕੁੜੇ ਨੂੰ ਹਰੇ ਅਤੇ ਨੀਲੇ ਕੂੜੇਦਾਨ ਵਿੱਚ ਘਰੇਲੂ ਪੱਧਰ ਤੇ ਵੱਖਰੇ-ਵੱਖਰੇ ਕਰਨ ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਬਾਰੇ ਜਾਣਕਾਰੀ ਮੁੱਹਈਆ ਕਰਵਾਈ। ਇਸ ਮੌਕੇ ਤੇ ਜਿਲ੍ਹਾ ਵਾਟਰ ਟੈਸਟਿੰਗ ਲੈਬ ਤਰਨ ਤਾਰਨ ਵਲੋ ਐਫ.ਟੀ.ਕੇ  ਕਿੱਟ ਅਤੇ ਐੱਚ.ਟੂ.ਐੱਸ.  ਕਿੱਟ ਰਾਹੀਂ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਸਬੰਧੀਂ ਟ੍ਰੇਨਿੰਗ ਦਿੱਤੀ ਗਈ ਅਤੇ ਸਾਫ਼ ਪੀਣ-ਯੋਗ ਪਾਣੀ ਪੀਣ ਦੇ ਫਾਇਦੇ ਅਤੇ ਗੰਦਾ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਮੁਹਈਆ ਕਰਵਾਈ ਗਈ। ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਵਲੋ ਓਹਨਾ ਮਹਿਲਾਵਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ ਜਿਹਨਾਂ ਵਲੋ  ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਪ੍ਰੋਜੈਕਟਾਂ ਤਹਿਤ  ਪਾਣੀ ਦੀ ਸਾਂਭ ਸੰਭਾਲ ਅਤੇ ਸਾਫ਼ ਸਫ਼ਾਈ ਸਵੱਛਤਾ ਦੀਆ ਚਲਾਈਆਂ ਗਈਆਂ ਮੁਹਿੰਮਾਂ ਵਿਚ ਅਹਿਮ ਰੋਲ ਅਦਾ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਮਤੀ ਗੁਰਪ੍ਰੀਤ ਕੌਰ ਜਿਲ੍ਹਾ ਪ੍ਰੋਜੇਕਟ ਮੈਨੇਜਰ ਅਜੀਵਕਾ ਮਿਸ਼ਨ ,ਸ਼੍ਰੀ ਦਲਜੀਤ ਸਿੰਘ ਬਲਾਕ ਪ੍ਰੋਜੇਕਟ ਮੈਨੇਜਰ ਅਜੀਵਕਾ ਮਿਸ਼ਨ, ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਸ਼੍ਰੀ ਜਗਦੀਪ ਸਿੰਘ ਆਈ.ਈ.ਸੀ ਜਿਲਾ ਕੋਆਰਡੀਨੇਟਰ, ਸ਼੍ਰੀ ਅਮਨ ਅਰੋੜਾ ਲੈਬ ਕੈਮਿਸਟ ਜਿਲਾ ਵਾਟਰ ਟੈਸਟਿੰਗ ਲੈਬ ਤਰਨ ਤਾਰਨ, ਸ਼੍ਰੀ ਮਤੀ ਨੰਦਨੀ ਮਹਿਤਾ ਜੂਨੀਅਰ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 2  ਤਰਨ ਤਾਰਨ ਸ਼੍ਰੀ ਪਵਨ ਤਿਵਾੜੀ ਜੂਨੀਅਰ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ.1  ਤਰਨ ਤਾਰਨ, ਸ਼੍ਰੀ ਮਤੀ ਨਰਿੰਦਰਜੀਤ ਕੌਰ ਬਲਾਕ ਕੋਆਰਡੀਨੇਟਰ ਚੋਹਲਾ ਸਾਹਿਬ , ਸ਼੍ਰੀ ਸਰਵਣ ਸਿੰਘ ਅਤੇ ਗੁਰਬੀਰ ਸਿੰਘ ਬਲਾਕ ਕੋਆਰਡੀਨੇਟਰ ਭਿੱਖੀਵਿੰਡ, ਸ਼੍ਰੀ ਸੁਖਵਿੰਦਰ ਸਿੰਘ ਬਲਾਕ ਕੋਆਰਡੀਨੇਟਰ ਬਲਾਕ ਤਰਨ ਤਾਰਨ, ਸ਼੍ਰੀ ਤਰਜੀਤ ਸਿੰਘ ਬਲਾਕ ਕੋਆਰਡੀਨੇਟਰ ਬਲਾਕ ਵਲਟੋਹਾ , ਸ਼੍ਰੀ ਅਮਨਪ੍ਰੀਤ ਸਿੰਘ ਬਲਾਕ ਕੋਆਰਡੀਨੇਟਰ ਬਲਾਕ ਪੱਟੀ ਹਾਜਰ ਸਨ।