ਤਰਨ ਤਾਰਨ 20 ਮਾਰਚ : ਸਿਵਲ ਸਰਜਨ ਤਰਨਤਾਰਨ ਡਾ ਕਮਲਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ, ਡਿਪਟੀ ਡਾਇਰੈਕਟਰ (ਡੈਂਟਲ) ਡਾ ਸੰਦੀਪ ਬੰਬੁਰੀਆ ਵਲੋ ਅੱਜ ਮਿਤੀ 20 ਮਾਰਚ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਸਰਕਾਰੀ ਅੇਲੀਮੈਂਟਰੀ ਸਕੂਲ ਤਰਨਤਾਰਨ(4) ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਣ ਸਕੂਲ ਦੇ ਵਿਦਿਆਰਥੀਆਂ ਵਲੋਂ ਓਰਲ ਹੈਲਥ ਸੰਬਧੀ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੰਦਾਂ ਅਤੇ ਮੂੰਹ ਦੀ ਦੇਖਭਾਲ ਹੀ ਚੰਗੀ ਸਿਹਤ ਦਾ ਆਧਾਰ ਬਣਦੀ ਹੈ।ਇਸ ਲਈ ਸਾਨੂੰ ਆਪਣੇ ਮੂੰਹ ਅਤੇ ਦੰਦਾਂ ਦਾ ਖਾਸ ਧਿਆਨ ਰੱਖਣਾਂ ਚਾਹੀਦਾ ਹੈ, ਦਿਨ ਵਿਚ ਦੋ ਵਾਰੀ ਦੰਦਾਂ ਦੀ ਸਫਾਈ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਮਸੂੜਿਆਂ ਵਿਚ ਖੂਨ ਆਉਣਾਂ, ਮੂੰਹ ਵਿਚੋਂ ਬਦਬੂ ਆਉਣਾਂ, ਦੰਦਾ ਦਾ ਪੀਲਾ ਜਾਂ ਕਾਲਾ ਪੈ ਜਾਣਾਂ, ਦੰਦਾਂ ਵਿਚ ਖੋੜ ਪੈ ਜਾਣੀ, ਠੰਡਾ-ਗਰਮ ਲਗਣਾਂ ਅਤੇ ਦਰਦ ਦਾ ਹੋਣਾਂ ਆਮ ਬੀਮਾਰੀਆਂ ਹਨ ਪਰ ਜੇਕਰ ਅਸੀ ਸਮੇਂ ਸਿਰ ਇਹਨਾਂ ਦਾ ਇਲਾਜ ਕਰਵਾ ਲਈਏ ਤਾਂ ਅਸੀ ਆਪਣੇ ਦੰਦਾਂ ਨੂੰ ਗਭੀਰ ਬੀਮਾਰੀਆਂ ਤੋਂ ਬਚਾਅ ਸਕਦੇ ਹਾਂ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਓਰਲ ਹੈਲਥ ਸੰਬਧੀ ਜਿਲੇ੍ਹ ਭਰ ਵਿਚ ਸਾਰੇ ਸਕੂਲਾਂ, ਵਿਦਿਅਕ ਅਦਾਰਿਆਂ, ਧਾਰਮਿਕ ਸੰਸਥਾਵਾਂ ਅਤੇ ਜਨਤਕ ਥਾਵਾਂ ਤੇ ਵੱਖ-ਵੱਖ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।